ਸੱਪ ਦੇ ਵੱਢੇ ਸਿਰ ਨੇ ਡੰਗਿਆ

Snake, Head, Also Stings

ਸੱਪ ਦੇ ਮਰਨ ਦੇ ਕਈ ਘੰਟੇ ਬਾਅਦ ਉਸ ਦਾ ਸਿਰ ਜ਼ਿੰਦਾ ਰਹਿੰਦਾ ਹੈ ਅਤੇ ਡੰਗ ਸਕਦਾ ਹੈ

ਟੈਕਸਾਸ (ਏਜੰਸੀ)। ਅਮਰੀਕਾ ਦੇ ਟੈਕਸਾਸ ਵਿਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੂੰ ਸੱਪ ਦੇ ਵੱਢੇ ਸਿਰ ਨੇ ਡੰਗ ਲਿਆ। ਸੱਪ ਦੇ ਜ਼ਹਿਰ ਨੂੰ ਬੇਅਸਰ ਕਰਨ ਦੇ ਲਈ ਉਸ ਵਿਅਕਤੀ ਨੂੰ ਦਵਾਈ ਦੇ 26 ਡੋਜ਼ ਦੇਣੇ ਪਏ। ਜੈਨੀਫਰ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਪਤੀ ਬਾਗ ਵਿਚ ਕੰਮ ਕਰ ਰਹੇ ਸੀ, ਚਾਰ ਫੁੱਟ ਲੰਬੇ ਜ਼ਹਿਰੀਲੇ ਸੱਪ ਨੂੰ ਦੇਖਿਆ। ਸੱਪ ਨੂੰ ਮਾਰਨ ਦੇ ਲਈ ਉਨ੍ਹਾਂ ਨੇ ਉਸ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ। ਜਦ ਉਹ ਮੇਰੇ ਹੋਏ ਸੱਪ ਨੂੰ ਸੁੱਟਣ ਜਾ ਰਹੇ ਸੀ ਤਾਂ ਸੱਪ ਦੇ ਵੱਢੇ ਹੋਏ ਸਿਰ ਨੇ ਡੰਗ ਮਾਰ ਦਿੱਤਾ। ਸੱਪ ਦੇ ਮਰਨ ਦੇ ਕਈ ਘੰਟੇ ਬਾਅਦ ਉਸ ਦਾ ਸਿਰ ਜ਼ਿੰਦਾ ਰਹਿੰਦਾ ਹੈ ਅਤੇ ਡੰਗ ਸਕਦਾ ਹੈ।

ਜੈਨੀਫਰ ਨੇ ਦੱਸਿਆ ਕਿ ਸੱਪ ਦੇ ਡਸਣ ਦੇ ਤੁਰੰਤ ਬਾਅਦ ਉਨ੍ਹਾਂ ਦੇ ਪਤੀ ਨੂੰ ਜ਼ਹਿਰ ਚੜ੍ਹ ਗਿਆ। ਇਸ ਤੋਂ ਬਾਅਦ ਕੋਪਰਸ ਕ੍ਰਿਪਟੀ ਸਥਿਤ ਉਨ੍ਹਾਂ ਦੇ ਘਰ ਤੋਂ ਏਅਰਲਿਫਟ ਕਰਕੇ ਹਸਪਤਾਲ ਲੈ ਜਾਇਆ ਗਿਆ । ਇੱਕ ਹਫ਼ਤੇ ਹਸਪਤਾਲ ਵਿਚ ਰਹਿਣ ਤੋਂ ਬਾਅਦ ਹੁਣ ਉਹ ਖ਼ਤਰੇ ਤੋਂ ਬਾਹਰ ਹਨ। ਹਾਲਾਂਕਿ ਉਨ੍ਹਾਂ ਦੀ ਕਿਡਨੀ ਵਿਚ ਥੋੜ੍ਹੀ ਦਿੱਕਤ ਹੈ। ਯੂਨੀਵਰਸਿਟੀ ਆਫ਼ ਐਰਿਜ਼ੋਨਾ ਵਿਚ ਡਾਕਟਰ ਲੇਸਲੀ ਕਹਿੰਦੇ ਹਨ ਕਿ ਸੱਪਾਂ ਨੂੰ ਮਾਰਨ, ਖ਼ਾਸ ਕਰਕੇ ਉਨ੍ਹਾਂ ਦਾ ਸਿਰ ਵੱਢ ਦੇਣਾ ਸਹੀ ਨਹੀਂ ਹੈ। ਉਨ੍ਹਾਂ ਮੁਤਾਬਕ ਸੱਪ ਨੂੰ ਵੱਢ ਦੇਣਾ ਕਰੂਰਤਾ ਹੈ। ਨਾਲ ਹੀ ਇਹ ਤੁਹਾਡੇ ਲਈ ਵੀ ਖਤਰਨਾਕ ਹੋ ਸਕਦਾ ਹੈ ਕਿਉਂਕਿ ਜਦ ਆਪ ਸੱਪ ਨੂੰ ਵੱਢਣ ਤੋਂ ਬਾਅਦ ਉਸ ਦੇ ਟੁਕੜੇ ਚੁੱਕਦੇ ਹਨ ਤਾਂ ਆਪ ਉਸ ਦੇ ਜ਼ਹਿਰ ਦੇ ਸੰਪਰਕ ਵਿਚ ਆ ਸਕਦੇ ਹਨ।

LEAVE A REPLY

Please enter your comment!
Please enter your name here