ਆਪ ਚ ਸ਼ਾਮਲ ਹੋਏ ਵੱਡੇ ਦਿਗਜ਼, ਕੈਪਟਨ ਕੰਵਲਜੀਤ ਸਿੰਘ ਦਾ ਪਰਿਵਾਰ ਵੀ ਸ਼ਾਮਲ

Aam Aadmi Party candidate

ਸਾਬਕਾ ਮੰਤਰੀ ਬਲਵੀਰ ਸਿੰਘ ਬਾਠ, ਹਰਚੰਦ ਸਿੰਘ ਬਰਸਟ ਅਤੇ ਪੰਜਾਬੀ ਲੋਕ ਗਾਇਕ ਸੁਖਵਿੰਦਰ ਸੁੱਖੀ ਆਪ ‘ਚ ਸ਼ਾਮਲ

  •  ਸਮੂਹ ਪੰਜਾਬੀਆਂ ਨੂੰ ਬਾਦਲਾਂ ਦੇ ਅਤਿਆਚਾਰ ਖਿਲਾਫ ਉਠ ਖੜੇ ਹੋਣਾ ਚਾਹੀਦਾ ਹੈ-ਛੋਟੇਪੁਰ

ਚੰਡੀਗੜ ,(ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਦੇ ਪਰਿਵਾਰ ਵਿਚ ਅੱਜ ਹੋਰ ਇਜਾਫਾ ਕਰਦਿਆਂ ਮਰਹੂਮ ਅਕਾਲੀ ਆਗੂ ਸਵ. ਕੈਪਟਨ ਕੰਵਲਜੀਤ ਸਿੰਘ ਦਾ ਪਰਿਵਾਰ, ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਕੈਪਟਨ ਬਲਵੀਰ ਸਿੰਘ ਬਾਠ, ਸੈਕੂਲਰ ਲੋਕ ਰਾਜ ਪਾਰਟੀ ਦੇ ਮੁਖੀ ਹਰਚੰਦ ਸਿੰਘ ਬਰਸਟ ਅਤੇ ਪੰਜਾਬੀ ਲੋਕ ਗਾਇਕ ਸੁਖਵਿੰਦਰ ਸੁੱਖੀ ਪਾਰਟੀ ਵਿਚ ਸ਼ਾਮਲ ਹੋ ਗਏ। ਇਸਦੇ ਨਾਲ ਹੀ ਬਰਸਟ ਨੇ ਸੈਕੂਲਰ ਲੋਕ ਰਾਜ ਪਾਰਟੀ ਦਾ ਆਮ ਆਦਮੀ ਪਾਰਟੀ ਵਿਚ ਰਲੇਵੇਂ ਦਾ ਐਲਾਨ ਕਰ ਦਿੱਤਾ।

ਇਹ ਵੀ ਪੜ੍ਹੋ : ਆਓ! ਸਾਡੀਆਂ ਕੁਝ ਖੇਡਾਂ ਦਾ ਇਤਿਹਾਸ ਜਾਣੀਏ

ਸ਼ਾਮਲ ਹੋਏ ਆਗੂਆਂ ਦਾ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਸੰਜੇ ਸਿੰਘ, ਪਾਰਟੀ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਫਰੀਦਕੋਟ ਤੋਂ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਆਦਿ ਨੇ ਕਿਹਾ ਕਿ ਸਮੂਹ ਇਨਸਾਫ ਪਸੰਦ ਪੰਜਾਬੀਆਂ ਨੂੰ ਬਾਦਲ ਸਰਕਾਰ ਦੇ ਖਿਲਾਫ ਖੜੇ ਹੋ ਕੇ ਅਵਾਜ ਬੁਲੰਦ ਕਰਨੀ ਚਾਹੀਦੀ ਹੈ। ਸੰਜੇ ਸਿੰਘ ਨੇ ਕਿਹਾ ਕਿ ਕੈਪਟਨ ਕੰਵਲਜੀਤ ਸਿੰਘ, ਕੈਪਟਨ ਬਲਵੀਰ ਬਾਠ, ਹਰਚੰਦ ਸਿੰਘ ਹਰਸਟ ਅਤੇ ਸੁਖਵਿੰਦਰ ਸੁੱਖੀ ਨੇ ਆਪਣੇ ਤਰੀਕੇ ਨਾਲ ਸਮਾਜ ਦੀ ਭਲਾਈ ਲਈ ਕਾਰਜ ਕੀਤੇ ਹਨ ਅਤੇ ਉਨਾਂ ਦਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣਾ ਪਾਰਟੀ ਨੂੰ ਹੋਰ ਮਜਬੂਤ ਕਰੇਗਾ।

ਗ੍ਰਹਿ ਮੰਤਰੀ ਨਾਲੋਂ ਕਮੇਡੀ ਮੰਤਰੀ ਵਾਂਗ ਜਿਆਦਾ ਵਰਤਾਓ ਕਰ ਰਿਹਾ ਐ ਸੁਖਬੀਰ : ਸੰਜੇ ਸਿੰਘ

ਪਿਛਲੇ ਦਿਨਾਂ ਦੌਰਾਨ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਦੁਆਰਾ ਆਮ ਆਦਮੀ ਪਾਰਟੀ ਦੇ ਖਿਲਾਫ ਕੀਤੀ ਜਾ ਰਹੀ ਬਿਆਨਬਾਜੀ ਉੱਤੇ ਪਲਟਵਾਰ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਸੁਖਬੀਰ ਰਾਜ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨਾਲੋਂ ‘ਕਮੇਡੀ ਮੰਤਰੀ’ ਵਾਂਗ ਜਿਆਦਾ ਵਰਤਾਓ ਕਰ ਰਿਹਾ ਹੈ। ਉਨਾਂ ਕਿਹਾ ਕਿ ਬਿਨਾ ਕਿਸੇ ਸਬੂਤ ਤੋਂ ਆਮ ਆਦਮੀ ਪਾਰਟੀ ਦਾ ਨਾਮ ਖਾਲਿਸਤਾਨੀਆਂ, ਆਈ.ਐਸ.ਆਈ.ਐਸ ਅਤੇ ਆਈ.ਐਸ.ਆਈ ਵਰਗੇ ਗਰੁੱਪਾਂ ਨਾਲ ਜੋੜਨਾ ਸੁਖਬੀਰ ਦੀ ਬਚਗਾਣਾ ਸੋਚ ਦਾ ਪ੍ਰਗਟਾਵਾ ਹੈ।