ਭਾਖੜਾ ਨਹਿਰ ’ਚੋਂ ਗਾਂ ਨੂੰ ਸੇਵਾਦਾਰਾਂ ਨੇ ਸੁਰੱਖਿਆ ਬਾਹਰ ਕੱਢਿਆ
(ਸੱਚ ਕਹੂੰ ਨਿਊਜ਼) ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਫੁੱਲ ਚੜਾਉਂਦੇ ਹੋਏ ਡੇਰਾ ਸ਼ਰਧਾਲੂ ਸਮੇਂ-ਸਮੇਂ ’ਤੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਡੇਰਾ ਸ਼ਰਧਾਲੂਆਂ ਨੂੰ ਬੱਸ ਸੇਵਾ ਦਾ ਪਤਾ ਲੱਗਣਾ ਚਾਹੀਦੈ ਹੈ ਫੇਰ ਉਹ ਨਾ ਦਿਨ ਵੇਖਦੇ ਹਨ ਨਾ ਰਾਤ ਅਤੇ ਨਾ ਹੀ ਕੜਾਕੇ ਦੀ ਠੰਢ। ਬੱਸ ਜੁੱਟ ਜਾਂਦੇ ਹਨ ਇਨਸਾਨੀਅਤ ਦੀ ਸੇਵਾ ਕਾਰਨ ‘ਚ।
ਇੱਕ ਅਜਿਹਾ ਹੀ ਮਾਮਲਾ ਪੰਜਾਬ ਦੇ ਫਤਿਹਪੁਰ ਦੀ ਭਾਖੜਾ ਨਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਗਾਂ ਨਹਿਰ ‘ਚ ਡਿੱਗੀ ਹੋਈ ਸੀ ਤੇ ਆਪਣੀ ਜਾਨ ਬਚਾਉਣ ਲਈ ਇੱਧਰ-ਓਧਰ ਦੌੜ ਰਹੀ ਸੀ। ਹਰ ਕੋਈ ਆਉਣ ਜਾਣ ਵਾਲਾ ਵਿਅਕਤੀ ਗਾਂ ਨੂੰ ਨਹਿਰ ’ਚ ਡਿੱਗੀ ਜ਼ਰੂਰ ਵੇਖ ਰਿਹਾ ਸੀ ਪਰ ਕਿਸੇ ਨੇ ਵੀ ਪੀੜਿਤ ਗਾਂ ਨੂੰ ਬਚਾਉਣ ਦੀ ਹਿੰਮਤ ਨਹੀਂ ਜੁਟਾਈ। ਪਰ ਜਿਵੇਂ ਹੀ ਨਹਿਰ ’ਚ ਗਾਂ ਦੇ ਡਿੱਗਣ ਬਾਰੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਪਤਾ ਚੱਲਿਆ ਤਾਂ ਉਹ ਤੁਰੰਤ ਨਹਿਰ ’ਤੇ ਪਹੁੰਚੇ ਅਤੇ ਕੜਾਕੇ ਦੀ ਠੰਢ ਦੀ ਪਰਵਾਹ ਨਾ ਕਰਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਵਿੰਗ ਦੇ ਸੇਵਾਦਾਰ ਜਰਨੈਲ ਸਿੰਘ ਇੰਸਾਂ ਅਤੇ ਵੀਰਭਾਨ ਇੰਸਾਂ ਆਪਣੀ ਜਾਨ ਜੋਖਮ ’ਚ ਪਾ ਕੇ ਗਾਂ ਨੂੰ ਬਚਾਉਣ ਲਈ ਵੱਗਦੀ ਨਹਿਰ ’ਚ ਕੁੱਦ ਗਏ ਅਤੇ ਕੁਝ ਸਮੇਂ ’ਚ ਹੀ ਇਸ ਗਾਂ ਨੂੰ ਨਹਿਰ ’ਚੋਂ ਬਾਹਰ ਕੱਢ ਲਿਆ।
ਇਸ ਮੌਕੇ ਉੱਥੇ ਮੌਜ਼ਦੂ ਲੋਕਾਂ ਨੇ ਡੇਰਾ ਸ਼ਰਧਾਲੂਆਂ ਦੀ ਇਸ ਬਹਾਦਰੀ ਨੂੰ ਵੇਖ ਕੇ ਹੈਰਾਨ ਰਹਿ ਗਏ। ਉਨਾਂ ਡੇਰਾ ਸ਼ਰਧਾਲੂਆਂ ਦੀ ਖੂਬ ਸ਼ਲਾਘਾ ਕੀਤੀ ਅਤੇ ਕਿਹਾ ਕਿ ਧੰਨ ਹਨ ਇਨ੍ਹਾਂ ਦੇ ਪੂਜਨੀਕ ਗੁਰੂ ਜੀ ਜੋ ਇਨਾਂ ਨੂੰ ਇਨਸਾਨੀਅਤ ਦੇ ਰਾਹ ’ਤੇ ਚੱਲਣ ਦੇ ਨੇਕ ਸਿੱਖਿਆ ਦਿੰਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ