ਸਿਆਸੀ ਚਿੰਤਨਹੀਣਤਾ ਦਾ ਮਾਹੌਲ

Atmosphere, Political, Anxiety, editorial

ਪੰਜਾਬ ਵਿਧਾਨ ਸਭਾ ‘ਚ ਬੀਤੇ ਦਿਨੀਂ ਜਿਸ ਤਰ੍ਹਾਂ ਘਮਸਾਣ ਪਿਆ ਉਸ ਤੋਂ ਅਜਿਹਾ ਜਾਪਦਾ ਹੈ ਕਿ ਸੂਬੇ ਸਿਆਸੀ ਚਿੰਤਨ ‘ਚ ਨਾਂਅ ਦਾ ਕੋਈ ਮਾਹੌਲ ਨਹੀਂ ਬਜਟ ਸੈਸ਼ਨ ਦੇ ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੱਕ ਖੱਪ ਹੀ ਖੱਪ ਪੈਂਦੀ ਰਹੀ ਕਿਸਾਨਾਂ ਦਾ ਕਰਜ਼ਾ, ਖੁਦਕੁਸ਼ੀਆਂ, ਉਦਯੋਗ ਵਰਗੇ ਮੁੱਦਿਆਂ ‘ਤੇ ਨਿੱਗਰ ਬਹਿਸ ਹੀ ਨਹੀਂ ਹੋ ਸਕੀ

ਸਪੀਕਰ ਵੱਲੋਂ ਮੁਅੱਤਲ ਕੀਤੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਜਬਰੀ ਸਦਨ ਦੇ ਅੰਦਰ ਦਾਖ਼ਲ ਹੋਣ ਦੇ ਜਤਨ ਕਰ ਰਹੇ ਸਨ ਇਸ ਦੌਰਾਨ ਮਾਰਸ਼ਲਾਂ ਵੱਲੋਂ ਵਿਧਾਇਕਾਂ ਨੂੰ ਬਾਹਰ ਕੱਢਣ ਵੇਲੇ 2 ਵਿਧਾਇਕ ਜ਼ਖ਼ਮੀ ਹੋ ਗਏ ਇਸ ਦੌਰਾਨ ਇੱਕ ਵਿਧਾਇਕ ਦੀ ਪੱਗ ਵੀ ਲੱਥ ਗਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਪੀਕਰ ਨੂੰ ਗੁੰਡਾ ਕਰਾਰ ਦੇ ਰਹੇ ਹਨ

ਆਪ ਵਿਧਾਇਕ ਵੱਲੋਂ ਜਬਰੀ ਅੰਦਰ ਵੜਨ ਦੀ ਕੋਸ਼ਿਸ਼ ਨਾਲ ਹੀ ਇਹ ਹਾਲਾਤ ਪੈਦਾ ਹੋਏ ਵਿਧਾਇਕਾਂ ਨੂੰ ਆਪਣੀ ਮੁਅੱਤਲੀ ਖਿਲਾਫ਼ ਇਤਰਾਜ਼ ਸੀ ਤਾਂ ਉਹ ਵਿਧਾਨ ਸਭਾ ਦੇ ਬਾਹਰ ਧਰਨਾ ਲਾ ਕੇ ਆਪਣਾ ਰੋਸ ਜਾਹਿਰ ਕਰ ਸਕਦੇ ਸਨ ਅਕਾਲੀ ਭਾਜਪਾ ਸਰਕਾਰ ਦੌਰਾਨ ਵੀ ਅਜਿਹਾ ਹੁੰਦਾ ਆਇਆ ਹੈ ਸਿਆਸਤ ‘ਚ ਸ਼ੁਹਰਤ ਹਾਸਲ ਕਰਨ ਤੇ ਮੀਡੀਆ ਦੀਆਂ ਸੁਰਖੀਆਂ ਹਾਸਲ ਕਰਨ ਦਾ ਇੱਕ ਫਾਰਮੂਲਾ ਇਹੀ ਬਣ ਗਿਆ ਹੈ ਕਿ ਜਿੰਨਾਂ ਵੱਧ ਰੌਲ਼ਾ ਪਾਓਗੇ, ਓਨੀ ਵੱਧ ਚਰਚਾ ਮਿਲੇਗੀ ਜਿਹੜਾ ਅਕਾਲੀ ਦਲ ਅੱਜ ਪੱਗ ਲੱਥਣ ਦੀ ਦੁਹਾਈ ਦਿੰਦਾ ਰਿਹਾ ਹੈ

ਉਸੇ ਅਕਾਲੀ ਦਲ ਦੀ ਸਰਕਾਰ ਵੇਲੇ ਕਾਂਗਰਸ ਦੇ ਕਈ ਵਿਧਾਇਕਾਂ ਦੀਆਂ ਪੱਗਾਂ Àੁੱਤਰਦੀਆਂ ਰਹੀਆਂ ਹਨ ਨਵਜੋਤ ਸਿੰਘ  ਸਿੱਧੂ ‘ਤੇ ਇਤਰਾਜ਼ਯੋਗ ਸ਼ਬਦ ਬੋਲਣ ਦੇ ਦੋਸ਼ ਲੱਗ ਰਹੇ ਹਨ, ਪਰ ਅਕਾਲੀ ਦਲ ਉਸੇ ਵੇਲੇ ਚੁੱਪ ਰਿਹਾ ਜਦੋਂ ਉਸ ਦੇ ਆਪਣੇ ਇੱਕ ਮੰਤਰੀ ‘ਤੇ ਗਾਲ਼ ਕੱਢਣ ਦੇ ਦੋਸ਼ ਲੱਗੇ ਸਨ ਕਾਂਗਰਸ ਕੋਲ ਬਕਾਇਦਾ ਇਸ ਦੀ ਸੀਡੀ ਵੀ ਇਹ ਸਿਆਸੀ ਨਿਘਾਰ ਦਾ ਸਬੂਤ ਹੈ ਕਿ ਗਾਲ਼ ਕੱਢਣ ਤੇ ਹੋਰ ਤਰ੍ਹਾਂ ਦਾ ਨੀਵਾਂ ਵਿਹਾਰ ਇੱਕ ਪਾਰਟੀ ਤੱਕ ਸੀਮਤ ਨਹੀਂ ਰਹਿ ਗਿਆ ਚੰਗਾ ਹੁੰਦਾ ਜੇਕਰ ਆਮ ਆਦਮੀ ਪਾਰਟੀ ਦੇ ਵਿਧਾਇਕ ਮੁਅੱਤਲ ਹੋਣ ‘ਤੇ ਧਰਨਾ ਦੇਂਦੇ ਜਾਂ ਆਪਣੇ-ਆਪਣੇ ਹਲਕਿਆਂ ‘ਚ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਵਿਰੋਧ ਸਿਰਫ਼ ਸਦਨ ‘ਚ ਨਾਅਰੇਬਾਜ਼ੀ ਨਾਲ ਨਹੀਂ ਹੁੰਦਾ ਸਗੋਂ ਲੋਕਾਂ ਤੱਕ ਪਹੁੰਚ ਬਣਾ ਕੇ ਵੀ ਵਿਰੋਧੀਆਂ ਨੂੰ ਮਾਤ ਦਿੱਤੀ ਜਾ ਸਕਦੀ ਹੈ

ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ‘ਚ ਪਹਿਲੀ ਵਾਰ 20 ਸੀਟਾਂ  ਜਿੱਤ ਕੇ ਰਵਾਇਤੀ ਗਠਜੋੜ ਅਕਾਲੀ ਭਾਜਪਾ ਨੂੰ ਪਛਾੜ ਦਿੱਤਾ ਸੀ ਆਪ ਦੀ ਇਹ ਜਿੱਤ ਨਾਅਰੇਬਾਜ਼ੀ ਕਰਕੇ ਨਹੀਂ ਹੋਈ ਸੀ ਕਾਂਗਰਸ ਵੱਲੋਂ ਇਸ ਰੌਲ਼ੇ ਨੂੰ ਸਮੇਟਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਜੋਸ਼ੀਲੇ ਰਵੱਈਏ ‘ਚ ਹੋਸ਼ ਦੀ ਘਾਟ ਰੜਕਦੀ ਰਹੀ ਸਪੀਕਰ ਦੇ ਫੈਸਲੇ ਦੀ ਉਲੰਘਣਾ ਕਰਕੇ ਆਪ ਵਿਧਾਇਕ ਵੀ ਉਸੇ ਸਦਨ ਦੀ ਮਰਿਆਦਾ ਦੀ ਉਲੰਘਣਾ ਕਰ ਰਹੇ ਹਨ ਜਿਸ ਸਦਨ ਤੋਂ ਉਹ ਸਨਮਾਨ ਦੀ ਤੇ ਬਰਾਬਰ ਅਧਿਕਾਰ ਦੀ ਆਸ ਰੱਖਦੇ ਹਨ

ਸੱਤਾ ਧਿਰ ਤੇ ਵਿਰੋਧੀ ਪਾਰਟੀਆਂ ਨੂੰ ਸੰਜਮ ਤੋਂ ਕੰਮ ਲੈਂਦਿਆਂ ਸੰਸਦੀ ਪ੍ਰਣਾਲੀ ਦੀ ਮਰਿਆਦਾ ਨੂੰ ਬਹਾਲ ਕਰਨਾ ਚਾਹੀਦਾ ਹੈ ਤਾਂ ਕਿ ਜਿਹੜੇ ਲੋਕਾਂ ਨੇ ਉਹਨਾਂ ‘ਤੇ ਵਿਸ਼ਵਾਸ ਕਰਕੇ ਵਿਧਾਇਕ ਬਣਾਇਆ ਉਹਨਾਂ ਦਾ ਵਿਸ਼ਵਾਸ ਬਣਿਆ ਰਹਿ ਸਕੇ ਮਾਰਸ਼ਲਾਂ ਦੀ ਕਾਰਵਾਈ ‘ਚ ਸੁਧਾਰ ਦੀ ਲੋੜ ਹੈ ਉਹ ਵਿਧਾਇਕ ਬਾਹਰ ਲਿਆਉਣ ਲਈ ਬਲ ਵਰਤਣ ਨਾ ਕਿ ਬਾਹਰ ਸੁੱਟਣ ਲਈ ਵਿਰੋਧ ਸਿਰਫ਼ ਰੌਲਾ ਹੀ ਨਹੀਂ ਹੁੰਦਾ