ਮਾਲ ‘ਚ ਲੱਗੀ ਭਿਆਨਕ ਅੱਗ, ਟਲਿਆ ਵੱਡਾ ਹਾਦਸਾ

Fire, goods, major accident

ਲੋਕਾਂ ‘ਚ ਮੱਚੀ ਖਲਬਲੀ, ਜਾਨੀ ਨੁਕਸਾਨ ਤੋਂ ਬਚਾਅ

ਵਾਰਾਣਸੀ: ਉੱਤਰ ਪ੍ਰਦੇਸ਼ ‘ਚ ਵਾਰਾਣਸੀ ਦੇ ਸਿਗਰਾ ਖੇਤਰ ‘ਚ ਆਈਪੀ ਮੌਲ ‘ਚ ਅੱਗ ਲੱਗਣ ਕਾਰਨ ਉੱਥੇ ਖਰੀਦਦਾਰੀ ਕਰ ਰਹੇ ਅਤੇ ਫਿਲਮ ਦੇਖ ਰਹੇ ਲੋਕਾਂ ‘ਚ ਖਲਬਲੀ ਮੱਚ ਗਈ।

ਅਧਿਕਾਰਕ ਸੂਤਰਾਂ ਅਨੁਸਾਰ ਮੌਲ ਦੇ ਬੇਸਮੈਂਟ ‘ਚ ਅਚਾਨਕ ਅੱਗ ਲੱਗ ਗਈ ਅਤੇ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਅੱਗ ਲੱਗਣ ਦੀ ਇਸ ਘਟਨਾ ‘ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਮੌਲ ‘ਚ ਮੌਜੂਦ ਲੋਕਾਂ ਨੂੰ ਸਮਾਂ ਰਹਿੰਦੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ।

ਉਨ੍ਹਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਅੱਗ ਬੁਝਾਉਣ ਵਾਲੀਆਂ 5 ਗੱਡੀਆਂ ਸਮੇਂ ‘ਤੇ ਪਹੁੰਚ ਗਈਆਂ ਅਤੇ ਕੜੀ ਮਿਹਨਤ ਤੋਂ ਬਾਅਦ ਹੀ ਕਾਬੂ ਪਾਇਆ ਜਾ ਸਕਿਆ। ਜਾਂਚ ਤੋਂ ਪਤਾ ਲੱਗਾ ਹੈ ਕਿ ਬੇਸਮੈਂਟ ‘ਚ ਬਿਜਲੀ ਦੇ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਹੈ ਅਤੇ ਦੇਖਦੇ ਹੀ ਦੇਖਦੇ ਫੈਲ ਗਈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।