ਪਾਕਿ: ਪਾਰਾਚਿਨਾਰ ‘ਚ ਧਮਾਕਾ, 15 ਮੌਤਾਂ

Pakistan, Explosion, Parachinar

ਪਾਰਾਚਿਨਾਰ: ਪਾਕਿਸਤਾਨ ਦੇ ਕੁਰਮ ਏਜੰਸੀ ਦੀ ਰਾਜਧਾਨੀ ਸਿਟੀ ਪਾਰਾਚਿਨਾਰ ਵਿੱਚ ਸ਼ੁੱਕਰਵਾਰ ਦੁਪਹਿਰ ਹੋਏ ਦੋ ਧਮਾਕਿਆਂ ਵਿੱਚ 15 ਜਣਿਆਂ ਦੀ ਮੌਤ ਹੋ ਗਈ, ਉੱਥੇ 50 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਪਾਕਿਸਤਾਨੀ ਨਿਊਜ਼ ਪੇਪਰ ਡਾਨ ਦੀ ਰਿਪੋਰਟ ਮੁਤਾਬਕ, ਧਮਾਕਾ ਤਲ ਅਦਾ ਦੇ ਤੋਰੀ ਮਾਰਕੀਟ ਵਿੱਚ ਹੋਇਆ।

ਸਵੇਰੇ ਕੁਵੇਟ ਵਿੱਚ ਆਈਜੀ ਦਫ਼ਤਰ ਕੋਲ ਹੋਇਆ ਸੀ ਧਮਾਕਾ

ਇਸ ਤੋਂ ਪਹਿਲਾਂ ਕਵੇਟਾ ਵਿੱਚ ਹਮਲੇ ਵਿੱਚ 11 ਜਣਿਆਂ ਦੀ ਮੌਤ ਹੋ ਗਈ ਅਤੇ 20 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ 3 ਪੁਲਿਸ ਅਧਿਕਾਰੀ ਅਤੇ ਇੱਕ ਟਰੈਫਿਕ ਵਾਰਡਨ ਵੀ ਸ਼ਾਮਲ ਹੈ। ਧਮਾਕਾ ਸਵੇਰੇ 9 ਵਜੇ ਬਲੋਚਿਸਤਾਨ ਸੂਬੇ ਦੇ ਗੁਲਸਿਤਾਨ ਰੋਡ ‘ਤੇ ਸਥਿਤ ਆਈਪੀਜੀ ਅਹਿਸਾਨ ਮਹਿਬੂਬ ਦੇ ਦਫਤਰ ਕੋਲ ਹੋਇਆ, ਜਿੱਥੇ ਕਈ ਮਹੱਤਵਪੂਰਨ ਸਰਕਾਰੀ ਦਫ਼ਤਰ ਹਨ।