ਪ੍ਰਧਾਨ ਮੰਤਰੀ ਅਮਰੀਕਾ ਦੇ ਦੌਰੇ ਲਈ ਰਵਾਨਾ

PM, Leaves, US

ਨਵੀਂ ਦਿੱਲੀ:ਅਮਰੀਕਾ ਦੇ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਰੋਜ਼ਾ ਦੌਰੇ ਤਹਿਤ ਅਮਰੀਕਾ ਲਈ ਰਵਾਨਾ ਹੋ ਗਏ ਹਨ।ਉਹ ਇਸ ਦੌਰੇ ਦੌਰਾਨ ਅਮਰੀਕਾ, ਪੁਰਤਗਾਲ ਤੇ ਨੀਦਰਲੈਂਡ ਦੀ ਯਾਤਰਾ ਕਰਨਗੇ। ਇਸ ਦੌਰਾਨ ਉਹ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਪਹਿਲੀ ਵਾਰ ਮੁਲਾਕਾਤ ਕਰਨਗੇ।

ਵਾਸਿ਼ੰਗਟਨ ‘ਚ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਤਿਆਰੀਆਂ ਜ਼ੋਰਾਂ ‘ਤੇ

ਉੱਧਰ ਵਾਸਿ਼ੰਗਟਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ‘ਤੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਵਾਈਟ ਹਾਊਸ ‘ਚ ਸੋਮਵਾਰ ਨੂੰ ਉਨ੍ਹਾਂ ਲਈ ਡਿਨਰ ਦਾ ਪ੍ਰਬੰਧ ਕਰ ਰਹੇ ਹਨ ਜੋ ਇਸ ਪ੍ਰਸ਼ਾਸਨ ‘ਚ ਆਪਣੀ ਤਰ੍ਹਾਂ ਦੀ ਪਹਿਲੀ ਮੇਜਬਾਨੀ ਹੈ। ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਮੁਤਾਬਿਕ ਵਾਈਟ ਹਾਊਸ ਨੂੰ ਇਸ ਵਿਸ਼ੇਸ਼ ਯਾਤਰਾ ‘ਚ ਬਹੁਤ ਦਿਲਚਸਪੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਸ਼ਾਸਨ ਦੇ ਤਹਿਤ ਵਾਈਟ ਹਾਊਸ ‘ਚ ਇਹ ਇਕ ਵਿਦੇਸ਼ੀ ਮਹਿਮਾਨ ਲਈ ਪਹਿਲਾ ਡਿਨਰ ਹੋਵੇਗਾ।