ਪ੍ਰੀ-ਨਰਸਰੀ ਤੋਂ ਨੌਵੀਂ ਅਤੇ ਗਿਆਰਵੀਂ ਜਮਾਤ ਦਾ ਨਤੀਜਾ ਰਿਹਾ ਸੌ ਫੀਸਦੀ | Shah Satnam ji Girls School Sirsa
- ਸ਼ਾਨਦਾਰ ਨਤੀਜਿਆਂ ਦਾ ਸਿਹਰਾ ਪੂਜਨੀਕ ਗੁਰੂ ਜੀ ਨੂੰ ਦਿੱਤਾ | Shah Satnam ji Girls School Sirsa
ਸਰਸਾ (ਸੱਚ ਕਹੂੰ ਨਿਊਜ/ ਸੁਨੀਲ ਵਰਮਾ): ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ’ਚ ਸ਼ਨਿੱਚਰਵਾਰ ਨੂੰ ਸਾਲਾਨਾ ਪ੍ਰੀਖਿਆ ਨਤੀਜਾ ਜਾਰੀ ਕੀਤਾ ਗਿਆ। ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਸਕੂਲ ਦੇ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਸ਼ਿਰਕਤ ਕੀਤੀ, ਜਦੋਂ ਕਿ ਪ੍ਰੋਗਰਾਮ ਦੀ ਪ੍ਰਧਾਨਗੀ ਵਾਈਸ ਪ੍ਰਿੰਸੀਪਲ ਸੀਮਾ ਛਾਬੜਾ ਇੰਸਾਂ ਨੇ ਸ਼ਿਰਕਤ ਕੀਤੀ। (Shah Satnam ji Girls School Sirsa)
ਪ੍ਰੀਖਿਆ ਦਾ ਨਤੀਜਾ ਜਾਣਨ ਲਈ ਸਵੇਰੇ ਸਵੇਰੇ ਹੀ ਸਕੂਲ ਦੀਆਂ ਵਿਦਿਆਰਥਣਾਂ ਆਪਣੇ ਮਾਪਿਆਂ ਨਾਲ ਸਕੂਲ ’ਚ ਪਹੁੰਚਣ ਗਈਆਂ ਸਨ ਅਤੇ ਨਤੀਜਾ ਜਾਣਨ ਤੋਂ ਬਾਅਦ ਵਿਦਿਆਰਥਣਾਂ ਦੇ ਚਿਹਰਿਆਂ ’ਤੇ ਖੁਸ਼ੀ ਅਨੋਖੀ ਹੀ ਝਲਕ ਰਹੀ ਸੀ। ਉੋਥੇ ਵਿਦਿਆਰਥਣਾਂ ਨੇ ਪਾਸ ਹੋਣ ਦੀ ਖੁਸ਼ੀ ’ਚ ਅਧਿਆਪਕਾਵਾਂ ਅਤੇ ਪ੍ਰਿੰਸੀਪਲ ਦਾ ਮੂੰਹ ਮਿੱਠਾ ਕਰਵਾਇਆ। ਪ੍ਰੀ. ਨਰਸਰੀ ਤੋਂ ਲੈ ਕੇ ਨੌਵੀਂ ਅਤੇ ਗਿਆਰਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਪ੍ਰੀਖਿਆ ਨਤੀਜਾ ਸੌ ਫੀਸਦੀ ਰਿਹਾ।
ਟਰਾਫੀ ਦੇ ਕੇ ਕੀਤਾ ਗਿਆ ਸਨਮਾਨਿਤ
ਇਸ ਦੌਰਾਨ ਮੁੱਖ ਮਹਿਮਾਨ ਨੇ ਜਮਾਤਾਂ ’ਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥਣਾਂ ਨੂੰ ਪ੍ਰਸ਼ੰਸ਼ਾ ਪੱਤਰ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਉਥੇ ਪ੍ਰੋਗਰਾਮ ’ਚ ਵਿਦਿਆਰਥਣ ਕੋਮਲ, ਕਮਲ ਪ੍ਰਿਆ, ਸਮਾਇਰਾ, ਮੋਨਿਕਾ ਨੂੰ ਕਲਾਤਮਕ ਪ੍ਰਤਿਭਾ ਲਈ ਸਰਟੀਫਿਕੇਟ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਕੂਲ ਦੀ ਅਧਿਆਪਕਾ ਰੀਆ ਅਤੇ ਰੇਖਾ ਲੁਥਰਾ ਨੂੰ ਵੀ ਬਿਹਤਰੀਨ ਕਾਰਜਾਂ ਲਈ ਪ੍ਰਿੰਸੀਪਲ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਕਿਹਾ ਕਿ ਪੂਰੇ ਸਾਲ ਬੱਚਿਆਂ ਨੇ ਜੋ ਮਿਹਨਤ ਕੀਤੀ, ਉਸ ਦਾ ਫਲ ਉਨ੍ਹਾਂ ਸਾਹਮਣੇ ਹੈ। ਉਨ੍ਹਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਅਤੇ ਸਟਾਫ਼ ਮੈਂਬਰਾਂ ਦੀ ਸਖਤ ਮਿਹਨਤ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਤੀਜਾ ਸੌ ਫੀਸਦੀ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਨੇ ਵੀ ਖੇਡਾਂ ਦੇ ਨਾਲ -ਨਾਲ ਪੜ੍ਹਾਈ ’ਚ ਵੀ ਆਪਣਾ ਲੋਹਾ ਮੰਨਵਾਇਆ ਹੈ, ਇਸ ਲਈ ਉਹ ਵੀ ਵਧਾਈ ਦੇ ਪਾਤਰ ਹਨ।
ਇਹ ਰਿਹਾ ਨਤੀਜਾ | Shah Satnam ji Girls School Sirsa
ਪ੍ਰੀ-ਨਰਸਰੀ ’ਚ ਸ੍ਰਿਸ਼ਟੀ, ਮਨਰਾਜ, ਏਕਨੂਰ, ਗੁਰਨੂਰ ਕੌਰ, ਗੁਰਜੱਸ, ਜੈਮੀਤ, ਅਨੰਨਿਆ ਚੌਧਰੀ ਨੇ ਸਾਂਝੇ ਤੌਰ ’ਤੇ ਪਹਿਲਾ ਸਥਾਨ ਹਾਸਲ ਕੀਤਾ। ਇਸ ਜਮਾਤ ’ਚ ਅਸ਼ਮੀਤ, ਗੁਰਾਦਾ, ਸਨੇਹਾ ਕੁਮਾਰੀ ਅਤੇ ਸਮਾਇਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਗੁਣਤਾਜ਼, ਸੇਰਮੋਨ ਜੀਤ, ਮਾਨਿਆ, ਸਮਾਇਰਾ, ਫਿਜ਼ਾ ਅਤੇ ਇਨਾਇਤ ਨੇ ਤੀਜਾ ਸਥਾਨ ਹਾਸਲ ਕੀਤਾ।
ਨਰਸਰੀ ’ਚ ਅੰਸ਼ਦੀਪ, ਅਲਫਾਜ਼, ਸਹਿਜਰੀਤ ਕੌਰ, ਪਰਲਦੀਪ ਕੌਰ, ਸ਼ਾਇਰਾ ਅਤੇ ਸ਼ਿਵਾਨੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅਮੁੱਲਿਆ ਐਸ਼ਰੀਤ, ਹਨਵੀਤ, ਕੋਮਲ ਅਤੇ ਸਿਮਰਨ ਗੋਇਲ ਨੇ ਦੂਜਾ ਅਤੇ ਗੁਰਨੂਰ ਕੌਰ ਅਤੇ ਨਵਿਆ ਨੇ ਤੀਜਾ ਸਥਾਨ ਹਾਸਲ ਕੀਤਾ।
ਯੂਕੇਜੀ ’ਚ ਲਕਸ਼ਿਤਾ, ਮੀਸ਼ਾ, ਪਰਿਨਾਜ ਅਤੇ ਵਾਣੀ ਕੌਰ ਪਹਿਲੇ, ਸੂਜੈਨਿਕਾ, ਸੀਜਲ, ਪ੍ਰਭਲੀਨ ਕੌਰ ਅਤੇ ਗੁਡਲੱਕ ਦੂਜੇ ਅਤੇ ਸਾਲਵੀ ਤੀਜਾ ਸਥਾਨ ’ਤੇ ਰਹੀਆਂ। ਯੂਕੇਜੀ ਪਲੇਅਰ ਸੈਕਸ਼ਨ ’ਚ ਏਕਨੂਰ, ਅਨਵੀਰ ਅਤੇ ਅਨਾਮਿਕਾ ਨੇ ਵੀ ਤੀਜਾ ਸਥਾਨ ਹਾਸਲ ਕੀਤਾ।
ਪਹਿਲੀ ਜਮਾਤ ’ਚ ਰੀਤ ਚੌਧਰੀ ਪਹਿਲੇ, ਰੂਪਿੰਦਰ ਕੌਰ, ਸਜਦਾ ਵਰਮਾ ਅਤੇ ਜਸ਼ਖੀਨ ਸਾਂਝੇ ਤੌਰ ’ਤੇ ਦੂਜੇ ਅਤੇ ਪ੍ਰਿਆਂਸ਼ੀ ਮਹਿਤਾ ਅਤੇ ਸਿਮਰਨ ਰਾਣੀ ਤੀਜੇ ਸਥਾਨ ’ਤੇ ਰਹੀਆਂ। ਪਲੇਅਰ ਸੈਕਸ਼ਨ ’ਚ ਐਰਿਕਾ ਨੇ ਪਹਿਲਾ ਤੇ ਸੁਖਲੀਨ ਨੇ ਦੂਜਾ ਸਥਾਨ ਹਾਸਲ ਕੀਤਾ।
Also Read : ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ਦਾ ਪ੍ਰੀਖਿਆ ਨਤੀਜਾ ਰਿਹਾ ਸੌ ਫੀਸਦੀ
ਦੂਜੀ ਜਮਾਤ ’ਚ ਵਰਣਿਕਾ, ਚਕਸ਼ਿਤਾ ਨੇ ਲੜੀਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਜਦੋਂ ਕਿ ਪੀਹੂ ਅਤੇ ਮਨਮੀਤ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਜਮਾਤ ਦੇ ਪਲੇਅਰ ਸੈਕਸ਼ਨ ’ਚ ਮੰਨਤ ਇੰਸਾਂ ਪਹਿਲੇ ਅਤੇ ਰੀਨਾ ਦੂਜੇ ਸਥਾਨ ’ਤੇ ਰਹੀਆਂ।
ਤੀਜਹ ਜਮਾਤ ’ਚ ਦਿਲਜੋਤ ਕੌਰ ਪਹਿਲੇ, ਐੇਸ਼ਨੀਤ ਦੂਜੇ ਅਤੇ ਸੱਚਨੂਰ ਇੰਸਾਂ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਪ੍ਰਕਾਰ ਪਲੇਅਰ ਸੈਕਸ਼ਨ ’ਚ ਦ੍ਰਿਸ਼ਟੀ, ਸਾਨਿਆ ਅਤੇ ਹਿਮਾਂਸ਼ੀ ਨੇ ਲੜੀਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਚੌਥੀ ਜਮਾਤ ’ਚ ਰੂਹੀ, ਰੂਹਾਨੀ ਅਰੋੜਾ ਅਤੇ ਕੁਲਨੂਰ ਲੜੀਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੀਆਂ। ਇਸ ਜਮਾਤ ਦੇ ਪਲੇਅਰ ਸੈਕਸ਼ਨ ’ਚ ਗੁਰਸਨਹਮੀਤ, ਸ੍ਰਿਸ਼ਟੀ ਅਤੇ ਰੈਣਾ ਪਹਿਲੇ , ਦੂਜੇ ਅਤੇ ਤੀਜੇ ਸਥਾਨ ’ਤੇ ਰਹੀਆਂ।
Shah Satnam ji Girls School Sirsa
ਪੰਜਵੀਂ ਜਮਾਤ ’ਚ ਹਰਮਨਦੀਪ ਕੌਰ ਪਹਿਲਾ, ਰਾਘਵੀ ਦੂਜਾ ਅਤੇ ਰਹਿਮਤ ਕੌਰ ਤੀਜੇ ਸਥਾਨ ’ਤੇ ਰਹੀਆਂ। ਜਦੋਂ ਕਿ ਪਲੇਅਰ ਸੈਕਸ਼ਨ ’ਚ ਗੁਰੂ ਰਹਿਮਤ ਸੰਧੂ, ਕਾਨਿਸ਼ਾ ਅਤੇ ਪਲਲ ਸ਼ਰਮਾ ਲੜੀਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੀਆਂ।
ਛੇਵੀਂ ਜਮਾਤ ’ਚ ਬਲੇਸੀ ਪਹਿਲੇ, ਗੁਰਨੂਰ ਦੂਜੇ ਅਤੇ ਪੀਹੂ ਤੀਜੇ ਸਥਾਨ ’ਤੇ ਰਹੀਆਂ। ਪਲੇਅਰ ਸੈਕਸ਼ਨ ’ਚ ਅਨਵੀਂ, ਅੰਸ਼ਿਕਾ ਅਤੇ ਅਨਹਰੀਤ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
Shah Satnam ji Girls School Sirsa
ਸੱਤਵੀਂ ਜਮਾਤ ’ਚ ਵਿਧੀ ਪਹਿਲੇ, ਸਾਹਿਬਾ ਦੂਜੇ ਅਤੇ ਟ੍ਰਿਵਜਲ ਤੀਜੇ ਸਥਾਨ ’ਤੇ ਰਹੀਆਂ। ਇਸ ਜਮਾਤ ਦੇ ਪਲੇਅਰ ਸੈਕਸ਼ਨ ’ਚ ਸ਼ੁਭਨੂਰ ਪਹਿਲੇ, ਲਕਸ਼ਿਤਾ ਦੂਜਾ ਅਤੇ ਕਮਲਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀਆਂ।
ਅੱਠਵੀਂ ਜਮਾਤ ’ਚ ਪਲਕ ਸੋਨੀ, ਵੰਸ਼ਿਕਾ ਅਤੇ ਨਵਰੋਪ ਕੰਬੋਜ਼ ਨੇ ਲੜੀਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸ ਜਮਾਤ ਦੇ ਪਲੇਅਰ ਸੈਕਸ਼ਨ ’ਚ ਜੋਤੀ, ਉਮੰਗ ਇੰਸਾਂ, ਅਮਨਜੋਤ ਕੌਰ ਢਿਲੋਂ ਲੜੀਵਾਰ ਪਹਿਲਾ , ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਨੌਵੀਂ ਜਮਾਤ ਦਾ ਨਤੀਜਾ
ਨੌਵੀਂ ਜਮਾਤ ’ਚ ਜੈਸਮੀਨ ਧਾਲੀਵਾਲ ਪਹਿਲੇ ਅਤੇ ਕ੍ਰਿਤਿਕਾ ਦੂਜੇ ਸਥਾਨ ’ਤੇ ਰਹੀਆਂ। ਜਦੋਂ ਕਿ ਉਜਵਲ ਅਤੇ ਅਲਿਸ਼ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੀਆਂ। ਇਸ ਜਮਾਤ ਦੇ ਪਲੇਅਰ ਸੈਕਸ਼ਨ ’ਚ ਅੰਸ਼ੂ ਪਹਿਲੇ, ਸਿਮਰਨਦੀਪ ਦੂਜੇ ਅਤੇ ਰਵਿੰਦਰ ਇੰਸਾਂ ਤੀਜੇ ਸਥਾਨ ’ਤੇ ਰਹੀਆਂ।
11 ਵੀਂ ਜਮਾਤ ਆਰਟਸ ’ਚ ਇਸ਼ਿਤਾ ਮਿੱਤਲ ਨੇ ਪਹਿਲਾ, ਗੁਨਰਾਜ ਨੇ ਦੂਜਾ ਅਤੇ ਪ੍ਰੇਰਨਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਜਮਾਤ ਦੇ ਪਲੇਅਰ ਸੈਕਸ਼ਨ ’ਚ ਆਰਜੂ ਨੇ ਪਹਿਲਾ, ਪ੍ਰਿਆ ਨੇ ਦੂਜਾ ਅਤੇ ਸਮੀਖਿਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
11ਵੀਂ ਜਮਾਤ ਲੜੀਵਾਰ ਕਾਮਰਸ ਗਰੁੱਪ ’ਚ ਪ੍ਰਿਆਂਸੀ ਮਹਿਤਾ, ਸੰਜਨਾ ਅਤੇ ਰੀਆ ਨੇ ਲੜੀਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸੈਕਸ਼ਨ ਦੇ ਪਲੇਅਰ ਸੈਕਸ਼ਨ ’ਚ ਮੰਨਤ, ਮਨੀਸ਼ਾ ਅਤੇ ਅੰਮ੍ਰਿਤ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
11ਵੀਂ ਜਮਾਤ ਸਾਇੰਸ ਸੈਕਸ਼ਨ ’ਚ ਸ਼ਰੂੁਤੀ, ਚਾਰਵੀ ਅਤੇ ਪਲਕ ਸੋਨੀ ਨੇ ਲੜੀਵਾਰ, ਪਹਿਲਾ, ਦੂਜਾ ਅਤੇ ਤੀਜਾ ਸਥਾਨ ਅਤੇ ਪ੍ਰਾਪਤ ਕੀਤਾ। ਜਦੋਂ ਕਿ ਇਸ ਦੇ ਪਲੇਅਰ ਸੈਕਸ਼ਨ ’ਚ ਵਿਦੁਸ਼ੀ ਪਹਿਲੇ ਸਥਾਨ ’ਤੇ ਰਹੀ।