IND Vs ENG : ਪਹਿਲੇ 2 ਟੈਸਟ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ

INDvsENG

ਜ਼ਖਮੀ ਮੁਹੰਮਦ ਸ਼ਮੀ ਸੀਰੀਜ਼ ਤੋਂ ਬਾਹਰ | INDvsENG

  • ਵਿਕਟਕੀਪਰ ਧਰੁਵ ਜੁਰੇਲ ਅਤੇ ਤੇਜ਼ ਗੇਂਦਬਾਜ਼ ਆਵੇਸ਼ ਖਾਨ ਨੂੰ ਮਿਲਿਆ ਮੌਕਾ | INDvsENG

ਮੁੰਬਈ (ਏਜੰਸੀ)। ਇੰਗਲੈਂਡ ਅਤੇ ਭਾਰਤੀ ਟੀਮ ਵਿਚਕਾਰ 5 ਟੈਸਟ ਮੈਚਾਂ ਦੀ ਲੜੀ ਸ਼ੁਰੂ ਹੋਣ ਜਾ ਰਹੀ ਹੈ। ਇਸ ਲੜੀ ਦਾ ਪਹਿਲਾ ਮੈਚ 25 ਜਨਵਰੀ ਤੋਂ ਹੈਦਰਾਬਾਦ ’ਚ ਖੇਡਿਆ ਜਾਵੇਗਾ। ਇਸ ਸੀਰੀਜ਼ ਲਈ ਪਹਿਲੇ 2 ਟੈਸਟ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦਾ ਐਲਾਨ ਸ਼ੁੱਕਰਵਾਰ ਦੇਰ ਰਾਤ ਬੀਸੀਸੀਆਈ ਨੇ ਕੀਤਾ ਹੈ। ਵਿਕਟਕੀਪਰ ਧਰੁਵ ਜੁਰੇਲ ਨੂੰ ਪਹਿਲੀ ਵਾਰ ਭਾਰਤੀ ਟੈਸਟ ਟੀਮ ’ਚ ਮੌਕਾ ਮਿਲਿਆ ਹੈ ਅਤੇ ਤੇਜ਼ ਗੇਂਦਬਾਜ਼ ਆਵੇਸ਼ ਖਾਨ ਵੀ ਟੀਮ ’ਚ ਆਪਣੀ ਜਗ੍ਹਾ ਬਰਕਰਾਰ ਰੱਖਣ ’ਚ ਕਾਮਯਾਬ ਰਹੇ ਹਨ। ਜ਼ਖਮੀ ਮੁਹੰਮਦ ਸ਼ਮੀ ਸ਼ੁਰੂਆਤੀ 2 ਟੈਸਟ ਮੈਚਾਂ ਦਾ ਹਿੱਸਾ ਨਹੀਂ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਆਖਿਰੀ 3 ਟੈਸਟ ਮੈਚਾਂ ਲਈ ਆਪਣੀ ਟੀਮ ’ਚ ਜਗ੍ਹਾ ਬਣਾ ਲੈਣਗੇ। (INDvsENG)

ਇਹ ਵੀ ਪੜ੍ਹੋ : Divya Pahuja ਦੀ ਲਾਸ਼ ਨਹਿਰ ’ਚੋਂ ਬਰਾਮਦ, ਪੁਲਿਸ ਨੇ ਟੈਟੂ ਤੋਂ ਕੀਤੀ ਪਛਾਣ

ਵਿਕਟਕੀਪਰ ਬੱਲੇਬਾਜ਼ ਜੁਰੇਲ ਨੇ 15 ਰਣਜੀ ਮੈਚ ਖੇਡੇ | INDvsENG

ਉੱਤਰ ਪ੍ਰਦੇਸ਼ ਦੇ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ ਨੇ 15 ਰਣਜੀ ਮੈਚ ਖੇਡੇ ਹਨ। 22 ਸਾਲਾਂ ਦੇ ਇਸ ਖਿਡਾਰੀ ਦੇ ਨਾਂਅ 15 ਮੈਚਾਂ ’ਚ 790 ਦੌੜਾਂ ਹਨ। ਜਿਸ ਵਿੱਚ 1 ਸੈਂਕੜਾ ਅਤੇ 5 ਅਰਧਸੈਂਕੜੇ ਸ਼ਾਮਲ ਹਨ। ਹਾਲ ਹੀ ’ਚ ਜੁਰੇਲ ਨੂੰ ਇੰਗਲੈਂਡ ਲਾਯੰਸ ਖਿਲਾਫ ਇੰਡੀਆ-ਏ ਦੀ ਟੀਮ ’ਚ ਵੀ ਸ਼ਾਮਲ ਕੀਤਾ ਗਿਆ ਸੀ। (INDvsENG)

ਤੇਜ਼ ਗੇਂਦਬਾਜ਼ ਆਵੇਸ਼ ਖਾਨ ਕੋਲ ਡੈਬਿਊ ਕਰਨ ਦਾ ਮੌਕਾ | INDvsENG

ਮੱਧ-ਪ੍ਰਦੇਸ਼ ਦੇ ਤੇਜ਼ ਗੇਂਦਬਾਜ਼ ਆਵੇਸ਼ ਖਾਨ ਕੋਲ ਡੈਬਿਊ ਕਰਨ ਦਾ ਮੌਕਾ ਹੈ। ਆਵੇਸ਼ ਨੇ 39 ਰਣਜੀ ਮੈਚਾਂ ’ਚ 154 ਵਿਕਟਾਂ ਹਾਸਲ ਕੀਤੀਆਂ ਹਨ। ਆਵੇਸ਼ ਖਾਨ ਨੂੰ ਦੱਖਣੀ ਅਫਰੀਕਾ ਖਿਲਾਫ ਦੂਜੇ ਟੈਸਟ ਮੈਚ ’ਚ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਜਗ੍ਹਾਂ ਸ਼ਾਮਲ ਕੀਤਾ ਗਿਆ ਸੀ, ਪਰ ਉਹ ਇਹ ਮੈਚ ਖੇਡ ਨਹੀਂ ਸਕੇ ਸਨ। (INDvsENG)

4 ਸਪਿਨਰਾਂ ਨਾਲ ਉੱਤਰੇਗੀ ਭਾਰਤੀ ਟੀਮ | INDvsENG

ਦੱਸ ਦੇਈਏ ਕਿ ਭਾਰਤ ਅਤੇ ਇੰਗਲੈਂਡ ਵਿਚਕਾਰ 5 ਟੈਸਟ ਮੈਚਾਂ ਦੀ ਲੜੀ 25 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਪਹਿਲਾ ਮੈਚ ਹੈਦਰਾਬਾਦ ’ਚ ਖੇਡਿਆ ਜਾਵੇਗਾ। ਭਾਰਤ ਦੀਆਂ ਪਿੱਚਾਂ ਹਮੇਸ਼ਾ ਹੀ ਸਪਿਨਰਾਂ ਲਈ ਮੱਦਦਗਾਰ ਹੁੰਦੀਆਂ ਹਨ। ਇਸ ਪਿੱਚਾਂ ਦੇ ਸਪਿਨਰਾਂ ਦਾ ਰੋਲ ਅਹਿਮ ਹੋ ਜਾਂਦਾ ਹੈ। ਖਾਸ ਕਰਕੇ ਏਸ਼ੀਆ ਤੋਂ ਬਾਹਰ ਦੀਆਂ ਟੀਮਾਂ ਨੂੰ ਇੱਥੇ ਸਪਿਨਰ ਖਿਲਾਫ ਖੇਡਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ। ਇਸ ਨੂੰ ਵੇਖਦੇ ਹੋਏ ਭਾਰਤ ਨੇ ਆਰ ਅਸ਼ਵਿਨ, ਰਵਿੰਦਰ ਜਡੇਜ਼ਾ ਅਤੇ ਅਕਸ਼ਰ ਪਟੇਲ ਆਲਰਾਊਂਡਰਾਂ ਦੇ ਨਾਲ ਸਪਿਨਰ ਕੁਲਦੀਪ ਯਾਦਵ ਨੂੰ ਵੀ ਟੀਮ ’ਚ ਸ਼ਾਮਲ ਕੀਤਾ ਹੈ। (INDvsENG)

25 ਜਨਵਰੀ ਤੋਂ 11 ਮਾਰਚ ਤੱਕ ਚੱਲੇਗੀ ਟੈਸਟ ਸੀਰੀਜ਼ | INDvsENG

ਇੰਗਲੈਂਡ ਅਤੇ ਭਾਰਤ ਵਿਚਕਾਰ 5 ਟੈਸਟ ਮੈਚਾਂ ਦੀ ਸ਼ੁਰੂਆਤ 25 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪਹਿਲਾ ਮੁਕਾਬਲਾ ਹੈਦਰਾਬਾਦ ’ਚ ਖੇਡਿਆ ਜਾਵੇਗਾ। ਇਸ ਸੀਰੀਜ਼ 25 ਜਨਵਰੀ ਤੋਂ ਲੈ ਕੇ 11 ਮਾਰਚ ਤੱਕ ਚੱਲੇਗੀ। ਦੂਜਾ ਮੁਕਾਬਲਾ ਵਿਸ਼ਾਖਾਪਟਨਮ ’ਚ, ਤੀਜਾ ਮੁਕਾਬਲਾ ਗੁਜਰਾਤ ਦੇ ਰਾਜਕੋਟ ’ਚ, ਚੌਥਾ ਮੁਕਾਬਲਾ ਰਾਂਚੀ ’ਚ ਅਤੇ ਪੰਜਵਾਂ ਮੁਕਾਬਲਾ 7 ਮਾਰਚ ਤੋਂ ਹਿਮਾਚਲ ਦੇ ਧਰਮਸ਼ਾਲਾ ’ਚ ਖੇਡਿਆ ਜਾਵੇਗਾ।

ਭਾਰਤੀ ਟੀਮ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਕੇਐੱਸ ਭਰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਆਰ ਅਸ਼ਵਿਨ, ਰਵਿੰਦਰ ਜਡੇਜ਼ਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ (ਓਪਕਪਤਾਨ), ਮੁਕੇਸ਼ ਕੁਮਾਰ ਅਤੇ ਆਵੇਸ਼ ਖਾਨ। (INDvsENG)