ਸਾਡੇ ਨਾਲ ਸ਼ਾਮਲ

Follow us

28.9 C
Chandigarh
Wednesday, February 25, 2026
More
    Home Breaking News ਸ਼੍ਰੋਮਣੀ ਅਕਾਲ...

    ਸ਼੍ਰੋਮਣੀ ਅਕਾਲੀ ਦਲ ਨੇ ਜਾਰੀ ਕੀਤੇ 13 ਚੋਣਾਵੀ ਵਾਅਦੇ

    Parkash Singh Badal, Place, Stage

    ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੁਖਬੀਰ ਬਾਦਲ ਵੱਲੋਂ ਐਲਾਨ

    ਚੰਡੀਗੜ੍ਹ।  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ’ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੁਖਬੀਰ ਬਾਦਲ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਸੂਬੇ ’ਚ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤਾਂ ਉਹ ਸੂਬੇ ਦੇ ਬਿਜਲੀ ਖ਼ਪਤਕਾਰਾਂ ਨੂੰ 400 ਯੂਨਿਟ ਮੁਫ਼ਤ ਬਿਜਲੀ ਦੇਣਗੇ। ਸੁਖਬੀਰ ਬਾਦਲ ਨੇ 13 ਵੱਡੇ ਚੋਣਾਵੀ ਵਾਅਦੇ ਕੀਤੇ।

    • ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਬਿਜਲੀ ਦੇ ਪਹਿਲੇ 400 ਯੂਨਿਟ ਮੁਫ਼ਤ ਹੋਣਗੇ
    • ਦਲਿਤ ਬੱਚਿਆਂ ਲਈ ਐਸ. ਸੀ. ਵਜ਼ੀਫ਼ਾ ਸਕੀਮ ਨੂੰ ਦੁਬਾਰਾ ਲਾਗੂ ਕੀਤਾ ਜਾਵੇਗਾ।
    • ਮਾਤਾ ਖੀਵੀ ਜੀ ਰਸੋਈ ਸੇਵਾ ਸਕੀਮ ਲਿਆਂਦੀ ਜਾਵੇਗੀ
    • ਨੀਲਾ ਕਾਰਡ ਧਾਰਕ ਮਾਤਾਵਾਂ ਨੂੰ ਮਹੀਨੇ ਦੇ 2 ਹਜ਼ਾਰ ਰੁਪਏ ਦਿੱਤੇ ਜਾਣਗੇ।
    • ਨੀਲੇ ਕਾਰਡ ਹੋਲਡਰਾਂ ਦੇ ਕੁਨੈਕਸ਼ਨ ਬਹਾਲ ਕੀਤੇ ਜਾਣਗੇ।
    • ਸਰਕਾਰ ਸਟੂਡੈਂਟ ਕਾਰਡ ਦੇਵੇਗੀ, ਜਿਸ ਤਹਿਤ 10 ਲੱਖ ਤੱਕ ਦਾ ਲੋਨ ਮਿਲੇਗਾ, ਗਾਰੰਟੀ ਸਰਕਾਰ ਚੁੱਕੇਗੀ
    • ਪੰਜਾਬੀਆਂ ਲਈ 10 ਲੱਖ ਰੁਪਏ ਦੀ ਮੈਡੀਕਲ ਇੰਸ਼ੋਰੈਂਸ ਸਕੀਮ ਲਿਆਂਦੀ ਜਾਵੇਗੀ।
    • ਸਬਜ਼ੀਆਂ, ਫਰੂਟ ਤੇ ਦੁੱਧ ਵਾਸਤੇ ਐਸ. ਐਸ. ਪੀ. ਸਰਕਾਰ ਤੈਅ ਕਰੇਗੀ।
    • ਹਰੇਕ ਜ਼ਿਲ੍ਹੇ ’ਚ 500 ਬੈੱਡਾਂ ਦਾ ਮੈਡੀਕਲ ਕਾਲਜ ਬਣਾਇਆ ਜਾਵੇਗਾ।
    • ਸਾਰੀਆਂ ਸਰਕਾਰੀ ਨੌਕਰੀਆਂ ’ਚ ਕੁੜੀਆਂ ਦੀ 50 ਫ਼ੀਸਦੀ ਰਾਖਵਾਂਕਰਨ ਕੀਤਾ ਜਾਵੇਗਾ
    • ਮੈਡੀਕਲ ਕਾਲਜਾਂ ’ਚ 33 ਫ਼ੀਸਦੀ ਸੀਟਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਰਿਜ਼ਰਵ ਹੋਣਗੀਆਂ।
    • ਪ੍ਰਾਈਵੇਟ ਸੈਕਟਰ ’ਚ 75 ਫ਼ੀਸਦੀ ਨੌਕਰੀਆਂ ਪੰਜਾਬੀਆਂ ਦੀਆਂ ਹੋਣਗੀਆਂ।
    • ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ