ਸਾਡੇ ਨਾਲ ਸ਼ਾਮਲ

Follow us

17 C
Chandigarh
Thursday, February 12, 2026
More
    Home Breaking News ਸਰਹੱਦੀ ਇਲਾਕਿਆ...

    ਸਰਹੱਦੀ ਇਲਾਕਿਆਂ ‘ਚ ਹਵਾਈ ਅੱਡੇ ਬੰਦ

    Airport Closed, Border, Areas

    ਪਠਾਨਕੋਟ ਤੇ ਚੰਡੀਗੜ ਹਵਾਈ ਅੱਡੇ ਤੋਂ ਉਡਾਨਾਂ ਰੋਕੀਆਂ

    ਨਵੀਂ ਦਿੱਲੀ (ਏਜੰਸੀ)। ਭਾਰਤ ਤੇ ਪਾਕਿਸਤਾਨ ਵਿਚਕਾਰ ਸਰਹੱਦ ‘ਤੇ ਵਧੇ ਤਨਾਅ ਕਾਰਨ ਸਰਹੱਦੀ ਇਲਾਕਿਆਂ ‘ਚ ਹਵਾਈ ਅੱਡਿਆਂ ‘ਤੇ ਯਾਤਰੀ ਜਹਾਜ਼ ਬੰਦ ਕਰ ਦਿੱਤੇ ਗਏ ਹਨ। ਘੱਟ ਤੋਂ ਘੱਟ ਚਾਰ ਹਵਾਈ ਅੱਡਿਆਂ ਅੰਮ੍ਰਿਤਸਰ, ਸ੍ਰੀਨਗਰ, ਚੰਡੀਗੜ੍ਹ ਤੇ ਜੰਮੂ ‘ਚ ਨਾਗਰਿਕ ਜਹਾਜ਼ਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਜਹਾਜ਼ ਸੇਵਾ ਕੰਪਨੀ ਵਿਸਤਾਰਾ ਨੇ ਦੱਸਿਆ ਕਿ ਇਸ ਹਵਾਈ ਅੱਡੇ ‘ਤੇ ਹਵਾਈ ਖ਼ੇਤਰ ਦੇ ਪ੍ਰਤੀਬੰਧ ਕਾਰਨ ਅਜੇ ਕੋਈ ਵੀ ਉਡਾਨ ਚਲਾਈ ਨਹੀਂ ਜਾ ਰਹੀ। ਹਾਲਾਂਕਿ ਹੁਣ ਤੱਕ ਨਾਗਰਿਕ ਹਵਾਬਾਜੀ ਮੰਤਰਾਲੇ ਜਾਂ ਭਾਰਤੀ ਜਹਾਜ਼ਰਾਣੀ ਅਥਾਰਟੀ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਪਠਾਨਕੋਟ ਤੇ ਲੇਹ ਹਵਾਈ ਅੱਡਿਆਂ ਤੋਂ ਵੀ ਜਹਾਜ਼ਾਂ ਦੀਆਂ ਉਡਾਨਾਂ ਰੋਕੀਆਂ ਜਾਣ ਦੀਆਂ ਖ਼ਬਰਾਂ ਹਨ, ਹਾਲਾਂਕਿ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here