ਸੀਸੀਟੀਵੀ ਕੈਮਰੇ ‘ਚ ਕੈਦ ਹੋ ਰਹੀ ਘਟਨਾ ਤੋਂ ਅਣਜਾਣ ਲੱਗੇ ਮੁਲਜ਼ਮ

CCTV Camera

ਦੋ ਮੋਟਰਸਾਈਕਲ ਸਵਾਰਾਂ ਨੇ ਦੁਕਾਨ ’ਚੋਂ ਨਕਦੀ ਤੇ ਹੱਥ ਸਾਫ ਕੀਤਾ

(ਤਰੁਣ ਕੁਮਾਰ ਸ਼ਰਮਾ) ਨਾਭਾ। ਇੱਥੇ ਪਸ਼ੂਆ ਦੇ ਸਰਕਾਰੀ ਹਸਪਤਾਲ ਸਾਹਮਣੇ ਇੱਕ ਦੁਕਾਨ ’ਚੋਂ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਨਗਦੀ ’ਤੇ ਹੱਥ ਸਾਫ ਕਰ ਦਿੱਤਾ। ਘਟਨਾ ਬੀਤੀ ਸ਼ਾਮ ਦੀ ਹੈ ਜਦੋਂ ਦੋ ਵਿਅਕਤੀਆਂ ਨੇ ਦੁਕਾਨਦਾਰ ਦੀ ਗੈਰ ਮੌਜੂਦਗੀ ਦਾ ਲਾਹਾ ਤੱਕਦਿਆਂ ਕਥਿਤ ਰੂਪ ਚ ਐਲੂਮੀਨਿਅਮ ਹਾਰਡਵੇਅਰ ਦੀ ਇੱਕ ਦੁਕਾਨ ਚੋ ਹਜ਼ਾਰਾਂ ਦੀ ਨਗਦੀ ’ਤੇ ਹੱਥ ਫੇਰਿਆ। ਐਲੂਮੀਨਿਅਮ ਦੀ ਦੁਕਾਨ ‘ਤੇ ਪਹਿਲਾਂ ਦੋ ਵਿਅਕਤੀ ਆਏ ਅਤੇ ਬਿਨਾਂ ਕੋਈ ਸਮਾਨ ਖਰੀਦਿਆ ਚਲੇ ਗਏ। ਇਸ ਤੋਂ ਬਾਅਦ ਦੁਕਾਨਦਾਰ ਨੂੰ ਕਿਸੇ ਕੰਮ ਲਈ ਜਾਣਾ ਪੈ ਗਿਆ ਜਦੋਂ ਉਪਰੋਕਤ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਗੈਰਹਾਜਰੀ ਇਸ ਘਟਨਾ ਨੂੰ ਅੰਜਾਮ ਦਿੱਤਾ। ( CCTV Camera)

ਉਕਤ ਦੁਕਾਨ ਨਾਭਾ ਸਦਰ ਥਾਣਾ ਤੋਂ ਕੁੱਝ ਕੁ ਕਦਮਾਂ ਦੇ ਫਾਸਲੇ ’ਤੇ ਹੈ। ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਬਾਜਾਰ ਚਲਾ ਗਿਆ ਤਾਂ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਦੁਕਾਨ ’ਚ ਦਾਖਲ ਹੋ ਕੇ ਗੱਲੇ ਦੀਆਂ ਚਾਬੀਆਂ ਲੱਭੀਆਂ ਅਤੇ ਨਗਦੀ ਚੋਰੀ ਕਰ ਲਈ। ਉਸ ਨੇ ਦੱਸਿਆ ਕਿ ਘਟਨਾ ਦੁਕਾਨ ‘ਚ ਲੱਗੇ ਸੀਸੀਟੀਵੀ ਕੈਮਰਿਆ ‘ਚ ਕੈਦ ਹੋ ਗਈ ਹੈ ਜਿਸ ਨੂੰ ਦੇਖਣ ਤੋਂ ਸਾਫ ਪਤਾ ਚੱਲਦਾ ਹੈ ਕਿ ਚੋਰਾਂ ਨੂੰ ਉਪਰੋਕਤ ਕੈਮਰਿਆਂ ਦੀ ਨਾ ਹੀ ਜਾਣਕਾਰੀ ਸੀ ਅਤੇ ਨਾ ਹੀ ਡਰ।

ਚੋਰੀ ਦੀ ਘਟਨਾ ਵਾਪਰਨ ਸੰਬੰਧਤ ਦੁਕਾਨ ਦੇ ਗੁਆਂਢੀ ਕੋਹਲੀ ਮੈਡੀਕਲ ਦੇ ਮਾਲਕ ਨੇ ਦੱਸਿਆ ਕਿ ਦਿਨ ਪ੍ਰਤੀ ਦਿਨ ਵਾਪਰ ਰਹੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆ। ਮੌਜੂਦਾ ਮਾਮਲਾ ਨਾਭਾ ਪੁਲਿਸ ਦੀ ਜਾਣਕਾਰੀ ਚ ਲਿਆਂਦਾ ਗਿਆ ਜਿਸ ਬਾਦ ਨਾਭਾ ਪੁਲਿਸ ਵੱਲੋ ਗੰਭੀਰਤਾ ਨਾਲ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਪੁਲਿਸ ਸੂਤਰਾਂ ਅਨੁਸਾਰ ਲੋੜੀਂਦੇ ਵਿਅਕਤੀ ਫੜ ਲਏ ਗਏ ਹਨ ਜਿਸ ਦੀ ਕਿਸੇ ਵੀ ਪੁਲਿਸ ਅਫਸਰ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ