ਦਿੱਲੀ ਏਅਰਪੋਰਟ ਤੋਂ ਪਰਤਦਿਆਂ ਵਾਪਰਿਆ ਹਾਦਸਾ; ਲਾੜਾ, ਵਿਦੇਸ਼ੀ ਮੰਗੇਤਰ ਸਮੇਤ ਚਾਲਕ ਜਖ਼ਮੀ

Accident

ਲੁਧਿਆਣਾ (ਜਸਵੀਰ ਸਿੰਘ ਗਹਿਲ)। ਅੱਜ ਸੁਵੱਖ਼ਤੇ ਹੀ ਇੱਥੇ ਲਾਡੋਵਾਲ ਪੁਲ ਤੋਂ ਇੱਕ ਐਕਸਯੂਵੀ ਕਾਰ ਪਲਟੀਆਂ ਖਾਂਦੀ ਹੇਠਾਂ ਜਾ ਡਿੱਗੀ (Accident)। ਹਾਦਸਾ ਪੁਲ ਦੀ ਟੁੱਟੀ ਰੇਲਿੰਗ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਜਖ਼ਮੀ ਹੋਏ ਇੱਕ ਲੜਕੀ ਸਮੇਤ ਤਿੰਨ ਜਣਿਆਂ ਨੂੰ ਰਾਹਗੀਰਾਂ ਨੇ ਇਲਾਜ਼ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ।

Accident

ਇਕੱਤਰ ਜਾਣਕਾਰੀ ਅਨੁਸਾਰ ਹਾਦਸੇ ’ਚ ਜਖ਼ਮੀ ਹੋਇਆ ਪਿ੍ਰੰਸ ਵਿਦੇਸ਼ ਤੋਂ ਆਈ ਆਪਣੀ ਮੰਗੇਤਰ ਨੂੰ ਦਿੱਲੀ ਏਅਰਪੋਰਟ ਤੋਂ ਲੈ ਕੇ ਆ ਰਿਹਾ ਸੀ। ਜਿਸ ਨਾਲ ਪਿ੍ਰੰਸ ਦਾ ਦੋ ਦਿਨ ਬਾਅਦ ਵਿਆਹ ਹੋਣ ਵਾਲਾ ਹੈ।

ਪਿ੍ਰੰਸ ਦੇ ਦੋਸਤ ਰਾਜਵੀਰ ਨੇ ਦੱਸਿਆ ਕਿ ਜਿਉਂ ਹੀ ਪਿ੍ਰੰਸ ਦੇ ਹੋਰ ਲਾਡੋਵਾਲ ਪੁਲ ਲਾਗੇ ਪਹੁੰਚੇ ਤਾਂ ਉਨਾਂ ਦੀ ਐਕਸਯੂਵੀ ਕਾਰ ਦਾ ਟੁੱਟੀ ਰੇਲਿੰਗ ਕਾਰਨ ਸੰਤਲਨ ਵਿਗੜ ਗਿਆ ਤੇ ਕਾਰ ਚਾਲਕ ਆਟੋ ਨੂੰ ਬਚਾਉਣ ਲੱਗਾ ਪਰ ਇਸ ਦੌਰਾਨ ਹੀ ਕਾਰ ਪੁਲ ਨਾਲ ਟਕਰਾਈ ਤੇ ਪੁਲ ਤੋਂ ਤਕਰੀਬਨ 40 ਫੁੱਟ ਹੇਠਾਂ ਵੱਲ ਨੂੰ ਪਲਟ ਗਈ। ਜਿਸ ਕਾਰਨ ਜਿੱਥੇ ਕਾਰ ’ਚ ਸਵਾਰ ਤਿੰਨੋਂ ਜਣੇ ਜਖ਼ਮੀ ਹੋ ਗਏ ਉੱਥੇ ਹੀ ਕਾਰ ਵੀ ਬੁਰੀ ਤਰਾਂ ਨਾਲ ਨੁਕਸਾਨੀ ਗਈ। ਜਾਣਕਾਰੀ ਮੁਤਾਬਕ ਪਿ੍ਰੰਸ ਦੇ ਜ਼ਿਆਦਾ ਜਦਕਿ ਉਸਦੀ ਮੰਗੇਤਰ ਅਤੇ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here