ਕਿਹਾ, ਆਪ ਸਰਕਾਰ ਦਾ ਅਖੌਤੀ ਵਿਕਾਸ ਪੋਸਟਰਾਂ ’ਚ ਤਾਂ ਨਜ਼ਰ ਆਉਦਾ ਹੈ ਪਰ ਜ਼ਮੀਨੀ ਪੱਧਰ ’ਤੇ ਨਹੀਂ | Patiala News
ਨਾਭਾ (ਤਰੁਣ ਕੁਮਾਰ ਸ਼ਰਮਾ)। ਪਤਾ ਨਹੀਂ ‘ਆਪ’ ਸਰਕਾਰ ਨੂੰ ਪੰਜਾਬ ਨੂੰ ਚਲਾਉਣਾ ਨਹੀਂ ਆਉਦਾ ਜਾਂ ਫਿਰ ਇਨ੍ਹਾਂ ਨੂੰ ਸਲਾਹ ਚੱਜ ਦੀ ਨਹੀਂ ਦਿੱਤੀ ਜਾ ਰਹੀ ਹੈ। ਇਹ ਵਿਚਾਰ ਨਾਭਾ ਪੁੱਜੀ ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਸਭਾ ਪਟਿਆਲਾ ਮੈਂਬਰ ਬੀਬੀ ਪ੍ਰਨੀਤ ਕੌਰ ਨੇ ਸਥਾਨਕ ਫੋਕਲ ਪੁਆਇੰਟ ਵਿਖੇ ਕੰਬਾਈਨ ਇੰਡਸਟਰੀ ਨਾਲ ਜੁੜੇ ਉਦਯੋਗਪਤੀਆਂ ਨਾਲ ਮੁਲਾਕਾਤ ਕਰਨ ਸਮੇਂ ਸਾਂਝੇ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਸਰਕਾਰਾਂ ਪਹਿਲਾਂ ਵੀ ਕਈ ਆਈਆਂ ਗਈਆਂ ਹਨ ਪਰ ਅਜਿਹੀ ਖਿੱਚੋਤਾਣ ਸਰਕਾਰ ਅਤੇ ਗਵਰਨਰ ਵਿਚਾਲੇ ਪਹਿਲਾਂ ਨਹੀਂ ਦੇਖੀ ਉਨ੍ਹਾਂ ਕਿਹਾ ਕਿ ਸੂਬੇ ’ਚ ਸਰਕਾਰ ਭਾਵੇਂ ਕਿਸੇ ਦੀ ਹੋਵੇ ਪਰ ਕੇਂਦਰ ਨਾਲ ਤਾਲਮੇਲ ਰੱਖਣਾ ਹਮੇਸ਼ਾ ਲਾਹੇਵੰਦ ਰਹਿੰਦਾ ਹੈ। (Patiala News)
ਜਿਸ ਨੂੰ ਪੰਜਾਬ ਸਰਕਾਰ ਵਾਲੇ ਸਮਝ ਨਹੀਂ ਪਾ ਰਹੇ ਹਨ ਬੀਬੀ ਪ੍ਰਨੀਤ ਕੌਰ ਨੇ ਚੁਟਕੀ ਲੈਂਦਿਆਂ ਕਿਹਾ ਕਿ ਆਪ ਸਰਕਾਰ ਵੱਲੋਂ ਕੀਤਾ ਵਿਕਾਸ ਪੋਸਟਰਾਂ ’ਚ ਤਾਂ ਨਜ਼ਰ ਆਉਦਾ ਹੈ ਪਰ ਜ਼ਮੀਨੀ ਪੱਧਰ ’ਤੇ ਨਹੀਂ ਇਸ ਤੋਂ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਦਾ ਕੰਬਾਈਨ ਉਦਯੋਗਪਤੀਆਂ ਵੱਲੋਂ ਰਾਜੇਸ਼ ਬੱਬੂ ਅਤੇ ਨਾਭਾ ਕੌਰ ਕਮੇਟੀ ਇੰਚਾਰਜ ਬਰਿੰਦਰ ਬਿੱਟੂ ਦੀ ਅਗਵਾਈ ’ਚ ਭਰਵਾਂ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਪੀਜੀਆਈ ਘਾਬਦਾਂ ਤੋਂ ਬਰਖਾਸਤ ਨਰਸਾਂ ਦੇ ਮੋਰਚੇ ’ਚ ਪੁੱਜੇ ਭਾਜਪਾ ਆਗੂ ਅਰਵਿੰਦ ਖੰਨਾ
ਇਸ ਤੋਂ ਬਾਦ ਕੰਬਾਈਨ ਨਿਰਮਾਤਾਵਾਂ ਨੇ ਕੰਬਾਈਨ ਦੀਆਂ ਆਰਸੀਜ ਨਾ ਬਣਨ ਅਤੇ ਪੋਰਟਲ ਬੰਦ ਹੋਣ ਕਾਰਨ ਰੁਕੀਆਂ ਅਪਗ੍ਰੇਸ਼ਨਾਂ ਸੰਬੰਧੀ ਉਨ੍ਹਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਦੀ ਜਾਣਕਾਰੀ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਲਗਭਗ 3-4 ਹਜ਼ਾਰ ਕੰਬਾਈਨ ਦੀਆਂ ਆਰਸੀਜ ਰਜਿਸਟ੍ਰੇਸ਼ਨ ਪੱਖੋਂ ਸੱਖਣੀਆ ਚੱਲੀਆਂ ਆ ਰਹੀਆਂ ਹਨ। ਜਿਸ ਕਾਰਨ ਹਜ਼ਾਰਾਂ ਕੰਬਾਈਨ ਨਿਰਮਾਤਾਵਾ ਨਾਲ ਕਿਸਾਨ ਵੀ ਪਰੇਸ਼ਾਨੀ ਝੱਲ ਰਹੇ ਹਨ। ਪ੍ਰਨੀਤ ਕੌਰ ਨੇ ਕਿਹਾ ਕਿ ਕੰਬਾਈਨ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਜਾਇਜ਼ ਹਨ। ਜਿਨ੍ਹਾਂ ਨੂੰ ਜਲਦ ਹੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੀਟਿੰਗ ਦੌਰਾਨ ਹੱਲ ਕਰਵਾਇਆ ਜਾਵੇਗਾ।