ਸ਼ਾਹ ਸਤਿਨਾਮ ਜੀ ਗਰਲਜ ਸਿੱਖਿਆ ਸੰਸਥਾਵਾਂ ਦੀਆਂ ਖਿਡਾਰਨਾਂ ਦੇ ਦਮ ‘ਤੇ ਯੂਨੀਅਰ ਭਾਰਤੀ ਟੀਮ ਨੇ ਜਿੱਤਿਆ ਕਾਂਸੀ ਦਾ ਤਮਗਾ

Roller hockey Asia Cup 2023

19ਵੀਂ ਏਸ਼ੀਅਨ ਰੋਲਰ ਸਕੇਟਿੰਗ ਇਨਲਾਈਨ ਚੈਂਪੀਅਨਸ਼ਿਪ | Roller hockey Asia Cup 2023

ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਚੀਨ ’ਚ ਖੇਡੀ ਗਈ 19ਵੀਂ ਏਸ਼ੀਅਨ ਰੋਲਰ ਸਕੇਟਿੰਗ ਇਨਲਾਈਨ ਹਾਕੀ ਚੈਂਪੀਅਨਸ਼ਿਪ ਦੇ ਯੂਨੀਅਰ ਮਹਿਲਾ ਵਰਗ ’ਚ ਭਾਰਤੀ ਟੀਮ ਨੇ ਕਾਂਸੀ ਤਮਗਾ ਜਿੱਤਿਆ ਹੈ। ਜਦੋਂਕਿ ਇਸੇ ਖੇਡ ਦੇ ਸੀਨੀਅਰ ਵਰਗ ’ਚ ਭਾਰਤੀ ਟੀਮ ਦੀ ਹਿੱਸੇਦਾਰੀ ਰਹੀ ਹੈ। ਸੀਨੀਅਰ ਤੇ ਯੂਨੀਅਰ ਦੋਵਾਂ ਟੀਮਾਂ ’ਚ ਸ਼ਾਹ ਸਤਿਨਾਮ ਜੀ ਗਰਲਜ ਕਾਲਜ ਤੋਂ 6 ਖਿਡਾਰਨਾਂ ਖੇਡੀਆਂ। (Roller hockey Asia Cup 2023)

Roller hockey Asia Cup 2023

ਦੋਵਾਂ ਟੀਮਾਂ ਦੇ ਸ਼ਾਨਦਾਰ ਖੇਡ ਪ੍ਰਦਰਸ਼ਨ ’ਤੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੇ ਇੰਚਾਰਜ਼ ਕਰਨਲ ਨਰਿੰਦਰਪਾਲ ਸਿੰਘ ਤੂਰ, ਸਪੋਰਟਸ ਇੰਚਾਰਜ਼ ਅਜਮੇਰ ਸਿੰਘ ਇੰਸਾਂ, ਸ਼ਾਹ ਸਤਿਨਾਮ ਜੀ ਗਰਲਜ ਸਕੂਲ ਦੀ ਪਿ੍ਰੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਤੇ ਕਾਲਜ ਪਿ੍ਰੰਸੀਪਲ ਡਾ. ਗੀਤਾ ਮੌਂਗਾ ਇੰਸਾਂ ਸਮੇਤ ਹੋਰ ਸਾਥੀ ਖਿਡਾਰੀਆਂ ਤੇ ਸੰਸਥਾਵਾਂ ਦੇ ਸਟਾਫ਼ ਮੈਂਬਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਹੈ। 20 ਅਕਤੂਬਰ ਤੋਂ 28 ਅਕਤੂਬਰ ਤੱਕ ਚੀਨ ’ਚ ਹੋਏ ਏਸ਼ੀਅਨ ਚੈਂਪੀਅਨਸ਼ਿਪ ਇਨ ਲਾਈਨ ਹਾਕੀ ਦੇ ਯੂਨੀਅਰ ਵਰਗ ’ਚ ਚੀਨ ਤਾਈਪੇ ਦੀ ਮਹਿਲਾ ਟੀਮ ਪਹਿਲੇ, ਚੀਨ ਦੂਜੇ ਤੇ ਭਾਰਤ ਨੇ ਤੀਜਾ ਸਥਾਨ ਹਾਸਲ ਕੀਤਾ ਹੈ।

ਇਸੇ ਤਰ੍ਹਾਂ ਰੋਲਰ ਹਾਕੀ ਦੀ ਸੀਨੀਅਰ ਵਰਗ ’ਚ ਭਾਰਤੀ ਟੀਮ ਦੀ ਹਿੱਸੇਦਾਰੀ ਰਹੀ ਹੈ। ਭਾਰਤੀ ਯੂਨੀਅਰ ਇਨਲਾਈਨ ਹਾਕੀ ਟੀਮ ’ਚ ਸ਼ਾਹ ਸਤਿਨਾਮ ਜੀ ਗਰਲਜ ਸਕੂਲ ਸਰਸਾ ਤੋਂ ਅਭੀ, ਪਿ੍ਰਤਾਂਸ਼ੀ ਤੇ ਸੁਖਨੂਰ ਨੇ ਹਿੱਸਾ ਲਿਆ। ਬਾਕੀ ਖਿਡਾਰੀਆਂ ’ਚ ਕਰਨਾਟਕ ਤੋਂ ਪ੍ਰਜਨਾ, ਚਾਰਵੀ, ਮਨੁਸ਼੍ਰੀ, ਸੁਪ੍ਰੀਥਾ ਤੇ ਤੇਲੰਗਾਨਾ ਤੋਂ ਨੰਦਿਤਾ ਸ਼ਾਮਿਲ ਰਹੀਆਂ। ਜਦੋਂ ਕਿ ਇਨਲਾਈਨ ਸੀਨੀਅਰ ਟੀਮ ’ਚ ਸ਼ਾਹ ਸਤਿਨਾਮ ਜੀ ਗਰਲਜ ਕਾਲਜ ਤੋਂ ਸਤਵੀਰ ਕੌਰ, ਸਿਲਵਨੀਤ ਤੇ ਅਸਮੀ ਸ਼ਾਮਲ ਰਹੀਆਂ।

Also Read : ICC World Cup 2023 : ਪਾਕਿਸਤਾਨ ਦੀਆਂ ਟੁੱਟੀਆਂ ਉਮੀਦਾਂ, ਅਫਰੀਕਾ ਨੇ 1 ਵਿਕਟ ਨਾਲ ਹਰਾਇਆ

ਇਸ ਟੀਮ ਦੇ ਬਾਕੀ ਖਿਡਾਰੀਆਂ ’ਚ ਚੰਡੀਗੜ੍ਹ ਤੋਂ ਹਰਸ਼ਿਨ, ਯੋਗਿਆ, ਪੰਜਾਬ ਤੋਂ ਆਸ਼ਿਮਾ, ਕੁਦਰਤ, ਪੂਰਨਿਸ਼ਾ, ਆਂਧਰਾ ਪ੍ਰਦੇਸ਼ ਤੋਂ ਅਕਾਂਕਸ਼ਾ, ਤੇਲੰਗਾਨਾ ਤੋਂ ਫਾਤਿਮਾ ਤੇ ਕਰਨਾਟਕ ਤੋਂ ਖੁਸ਼ੀ ਨੇ ਹਿੱਸਾ ਲਿਆ। ਸ਼ਾਹ ਸਤਿਨਾਮ ਜੀ ਗਰਲਜ ਸਿੱਖਿਆ ਸੰਸਥਾਵਾਂ ਦੇ ਖਿਡਾਰੀਆਂ ਨੇ ਆਪਣੀ ਸਫ਼ਲਤਾ ਦਾ ਪੂਰਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਆਸ਼ੀਰਵਾਦ ਤੇ ਉਨ੍ਹਾਂ ਦੁਆਰਾ ਸਮੇਂ ਸਮੇਂ ’ਤੇ ਦੱਸੇ ਗਏ ਖੇਡ ਟਿਪਸਾਂ ਨੂੰ ਦਿੱਤਾ।

2003 ’ਚ ਪਹਿਲੀ ਵਾਰ ਦੇਸ਼ ਨੂੰ ਰੋਲਰ ਹਾਕੀ ਵਿੱਚ ਕਾਂਸੀ ਦਾ ਤਗਮਾ ਮਿਲਿਆ

ਸ਼ਾਹ ਸਤਨਾਮ ਜੀ ਗਰਲਜ ਐਜੂਕੇਸ਼ਨਲ ਇੰਸਟੀਚਿਊਟ ਦੇ ਬੱਚਿਆਂ ਨੇ 1999 ਵਿੱਚ ਰੋਲਰ ਹਾਕੀ ਖੇਡਣਾ ਸ਼ੁਰੂ ਕੀਤਾ ਸੀ ਅਤੇ ਪਹਿਲੀ ਵਾਰ 2003 ਵਿੱਚ ਹੋਏ ਏਸ਼ੀਆ ਕੱਪ ਵਿੱਚ ਭਾਰਤ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੇ 2005 ਵਿੱਚ ਚਾਂਦੀ ਦਾ ਤਮਗਾ ਤੇ 2007 ਦੇ ਏਸ਼ੀਆ ਕੱਪ ਵਿੱਚ ਪਹਿਲੀ ਵਾਰ ਸੋਨ ਤਮਗਾ ਜਿੱਤਿਆ। ਇਨ੍ਹਾਂ ਟੀਮਾਂ ਵਿੱਚ ਜ਼ਿਆਦਾਤਰ ਖਿਡਾਰੀ ਸ਼ਾਹ ਸਤਨਾਮ ਜੀ ਗਰਲਜ ਐਂਡ ਕਾਲਜ ਦੇ ਸਨ।

ਹੁਣ ਤੱਕ ਸ਼ਾਹ ਸਤਿਨਾਮ ਜੀ ਗਰਲਜ ਐਜੂਕੇਸ਼ਨਲ ਇੰਸਟੀਚਿਊਟ ਦੀਆਂ ਖਿਡਾਰਨਾਂ ਨਾਲ ਬਣੀ ਭਾਰਤੀ ਟੀਮ 6 ਵਾਰ ਏਸ਼ੀਆ ਕੱਪ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ ਉਹ 10 ਵਾਰ ਰੋਲਰ ਹਾਕੀ ਵਿਸ਼ਵ ਕੱਪ ਵਿਚ ਹਿੱਸਾ ਲੈ ਚੁੱਕੀ ਹੈ। ਸ਼ਾਹ ਸਤਿਨਾਮ ਜੀ ਗਰਲਜ ਐਜੂਕੇਸ਼ਨਲ ਇੰਸਟੀਚਿਊਟ ਦੀਆਂ ਪੰਜ ਖਿਡਾਰਨਾਂ ਹੁਣ ਤੱਕ ਸੂਬੇ ਦਾ ਸਰਵਉੱਚ ਖੇਡ ਐਵਾਰਡ ਭੀਮ ਐਵਾਰਡ ਹਾਸਲ ਕਰ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਤਿੰਨ ਖਿਡਾਰਨਾਂ ਰੋਲਰ ਸਕੇਟਿੰਗ ਹਾਕੀ ਦੀਆਂ ਹਨ।