ਥਾਣਾ ਕੋਤਵਾਲੀ ਪੁਲਿਸ ਨੇ ਭਾਰੀ ਮਾਤਰਾ ‘ਚ ‘ਪਾਏ’ ਪਟਾਕੇ

Kotwali Police,Burst, Amounts, Fireworks

ਬਠਿੰਡਾ (ਅਸ਼ੋਕ ਵਰਮਾ)। ਥਾਣਾ ਕੋਤਵਾਲੀ ਪੁਲਿਸ ਨੇ ਅੱਜ ਦੂਸਰੇ ਦਿਨ ਵੀ ਪਟਾਕਿਆਂ ਖਿਲਾਫ ਸ਼ਿਕੰਜਾ ਜਾਰੀ ਰੱਖਿਆ ਪੁਲਿਸ ਨੇ ਇੱਕ ਸੂਚਨਾ ਦੇ ਅਧਾਰ ‘ਤੇ ਸਦਰ ਬਜ਼ਾਰ ਦੀ ਇੱਕ ਤੰਗ ਗਲੀ ਵਿਚਲੀ ਦੁਕਾਨ ਤੋਂ ਵੱਖ-ਵੱਖ ਤਰ੍ਹਾਂ ਦੇ ਪਟਾਕੇ ਬਰਾਮਦ ਕਰਕੇ ਇੱਕ ਵਿਅਕਤੀ ਖਿਲਾਫ ਪੁਲਿਸ ਕੇਸ ਦਰਜ ਕੀਤਾ ਹੈ ਥਾਣਾ ਕੋਤਵਾਲੀ ਦੇ ਮੁੱਖ ਥਾਣਾ ਅਫਸਰ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪਟਾਕੇ ਸਟੋਰ ਕਰਨ ਸਬੰਧੀ ਗੁਪਤ ਸੂਹ ਮਿਲੀ ਸੀ, ਜਿਸ ਦੇ ਅਧਾਰ ‘ਤੇ ਕਾਰਵਾਈ ਕਰਦਿਆਂ ਸਤੀਸ਼ ਕੁਮਾਰ ਪੁੱਤਰ ਮੁਕੇਸ਼ ਕੁਮਾਰ ਵਾਸੀ ਕਲਕੱਤੇ ਵਾਲੀ ਗਲੀ ਬਠਿੰਡਾ ਹਾਲ ਅਬਾਦ ਨੇੜੇ ਭੱਠਾ ਗਿੱਲ ਪੱਤੀ ਖਿਲਾਫ ਧਾਰਾ 285 ਤੇ 286 ਤਹਿਤ ਮੁਕੱਦਮਾ ਦਰਜ ਕੀਤਾ ਹੈ। (Fireworks)

ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ 291 ਡੱਬੀਆਂ ਬੁਲੇਟ ਬੰਬ, 105 ਡੱਰੀਆਂ ਗੋਲਾ ਬੰਬ, ਸੱਪ ਪਟਾਕੇ 137, 54 ਡੱਬੇ ਆਤਿਸ਼ਬਾਜ਼ੀ, 180 ਵੱਡੀਆਂ ਚਕਰੀਆਂ, 550 ਡੱਬੀਆਂ ਛੋਟੇ ਅਨਾਰ, 47 ਡੱਬੀਆਂ ਵੱਡੇ ਅਨਾਰ, 250 ਡੱਬੀਆਂ ਫੁੱਲਝੜੀਆਂ, 313 ਡੱਬੇ ਛੋਟੀ ਚਕਰੀ ਅਤੇ ਵੱਡੀ ਦੇ 36 ਡੱਬੇ ਬਰਾਮਦ ਕੀਤੇ ਹਨ ਉਨ੍ਹਾਂ ਦੱਸਿਆ ਕਿ ਇਹ ਸਮਾਨ ਇੱਕ ਤਗ ਗਲੀ ‘ਚ ਲੁਕਾ ਕੇ ਰੱਖਿਆ ਹੋਇਆ ਸੀ ਤੇ ਇਨ੍ਹਾਂ ਪਟਾਕਿਆਂ ਕਾਰਨ ਕਿਸੇ ਵੱਡੇ ਹਾਦਸੇ ਦਾ ਖਦਸ਼ਾ ਸੀ। (Fireworks)