ਟੈਸਟ ਲੜੀ: ਅਸਟਰੇਲੀਆ ਨੇ ਕੀਤਾ ਕਲੀਨ ਸਵੀਪ

Test series, Clean sweep , Australia

ਲੜੀ ਦੇ ਤੀਜੇ ਅਤੇ ਆਖਰੀ ਮੁਕਾਬਲੇ ‘ਚ ਨਿਊਜ਼ੀਲੈਂਡ ਨੂੰ 279 ਦੌੜਾਂ ਨਾਲ ਹਰਾਇਆ

ਨਾਥਨ ਲਿਓਨ ਨੇ ਝਟਕੀਆਂ 10 ਵਿਕਟਾਂ, ਡੇਵਿਡ ਵਾਰਨਰ ਦਾ ਦੂਜੀ ਪਾਰੀ ‘ਚ ਸੈਂਕੜਾ

ਨਿਊਜ਼ੀਲੈਂਡ ਨੂੰ 7ਵੀਂ ਵਾਰ ਲੜੀ ਦੇ ਸਾਰੇ ਮੈਚਾਂ ‘ਚ ਹਰਾਇਆ

ਏਜੰਸੀ/ਸਿਡਨੀ। ਅਸਟਰੇਲੀਆ( Australia) ਨੇ ਨਿਊਜ਼ੀਲੈਂਡ ਨੂੰ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਆਖਰੀ ਮੈਚ ‘ਚ 279 ਦੌੜਾਂ ਨਾਲ ਹਰਾ ਦਿੱਤਾ ਸਿਡਨੀ ਕ੍ਰਿਕਟ ਗਰਾਊਂਡ ‘ਤੇ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ ਉਸ ਨੇ ਨਿਊਜ਼ੀਲੈਂਡ ਨੂੰ ਦੂਜੀ ਪਾਰੀ ‘ਚ 136 ਦੌੜਾਂ ‘ਤੇ ਆਲ ਆਊਟ ਕਰ ਦਿੱਤਾ ਅਸਟਰੇਲੀਆ ਨੇ ਨਿਊਜ਼ੀਲੈਂਡ ਨੂੰ 7ਵੀਂ ਵਾਰ ਲੜੀ ਦੇ ਸਾਰੇ ਮੈਚਾਂ ‘ਚ ਹਰਾਇਆ ਕੀਵੀ ਟੀਮ ਖਿਲਾਫ ਇਹ ਉਸ ਦੀ ਕੁੱਲ 15ਵੀਂ ਲੜੀ ਜਿੱਤ ਹੈ ਸਿਡਨੀ ਟੈਸਟ ‘ਚ ਅਸਟਰੇਲੀਆ ਨੇ ਪਹਿਲੀ ਪਾਰੀ ‘ਚ 454 ਦੌੜਾਂ ਬਣਾਈਆਂ ਸਨ ਨਿਊਜ਼ੀਲੈਂਡ ਦੀ ਟੀਮ ਪਹਿਲੀ ਪਾਰੀ ‘ਚ 251 ਦੌੜਾਂ ਹੀ ਬਣਾ ਸਕੀ ਸੀ ਇਸ ਤੋਂ ਬਾਅਦ ਅਸਟਰੇਲੀਆ ਨੇ ਦੂਜੀ ਪਾਰੀ 2 ਵਿਕਟਾਂ ‘ਤੇ 217 ਦੌੜਾਂ ਬਣਾ ਕੇ ਨਿਊਜ਼ੀਲੈਂਡ ਸਾਹਮਣੇ ਜਿੱਤ ਲਈ 416 ਦੌੜਾਂ ਦਾ ਟੀਚਾ ਰੱਖਿਆ ਸੀ

ਅਸਟਰੇਲੀਆ ਲਈ ਦੂਜੀ ਪਾਰੀ ‘ਚ ਓਪਨਰ ਡੇਵਿਡ ਵਾਰਨਰ ਨੇ ਨਾਬਾਦ 111 ਦੌੜਾਂ ਬਣਾਈਆਂ ਵਾਰਨਰ ਦਾ ਇਹ 24ਵਾਂ ਸੈਂਕੜਾ ਸੀ ਪਹਿਲੀ ਪਾਰੀ ‘ਚ ਦੂਹਰਾ ਸੈਂਕੜਾ ਬਣਾਉਣ ਵਾਲੇ ਮਾਰਨਸ਼ ਲਾਬੁਸ਼ਾਨੇ ਨੇ ਦੂਜੀ ਪਾਰੀ ‘ਚ ਵੀ 59 ਦੌੜਾਂ ਬਣਾਈਆਂ ਲਾਬੁਸ਼ਾਨੇ ਨੇ ਇਸ ਲੜੀ ‘ਚ 91.5 ਦੀ ਔਸਤ ਨਾਲ ਕੁੱਲ 549 ਦੌੜਾਂ ਬਣਾਈਆਂ ਲਾਬੁਸ਼ਾਨੇ ਨੂੰ ਮੈਨ ਆਫ ਦ ਮੈਚ ਅਤੇ ਮੈਨ ਆਫ ਦ ਸੀਰੀਜ਼ ਚੁਣਿਆ ਗਿਆ ਦੂਜੀ ਪਾਰੀ ‘ਚ ਨਿਊਜ਼ੀਲੈਂਡ ਦੇ ਬੱਲੇਬਾਜ਼ ਅਸਟਰੇਲੀਆਈ ਗੇਂਦਬਾਜ਼ਾਂ ਖਾਸ ਤੌਰ ‘ਤੇ ਸਪਿੱਨਰ ਨਾਥਨ ਲਿਓਨ ਦਾ ਸਾਹਮਣ ਨਹੀਂ ਕਰ ਸਕੇ ਅਤੇ ਪੂਰੀ ਟੀਮ 47.5 ਓਵਰਾਂ ‘ਚ 136 ਦੌੜਾਂ ਤੇ ਆਲ ਆਊਟ ਹੋ ਗਈ ਨਾਥਨ ਲਿਓਨ ਨੇ ਦੂਜੀ ਪਾਰੀ ‘ਚ ਵੀ 5 ਵਿਕਟਾਂ ਹਾਸਲ ਕੀਤੀਆਂ ਲਿਓਨ ਨੇ ਤੀਜੀ ਵਾਰ ਇੱਕ ਟੈਸਟ ‘ਚ 10 ਵਿਕਟਾਂ ਹਾਸਲ ਕੀਤੀਆਂ ਨਾਲ ਹੀ 18ਵੀਂ ਵਾਰ ਪਾਰੀ ‘ਚ ਪੰਜ ਵਿਕਟਾਂ ਆਪਣੇ ਨਾਂਅ ਕੀਤੀਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here