ਧੀਰਜ ਦੀ ਪ੍ਰੀਖਿਆ
ਇੱਕ ਬਹੁਤ ਹੀ ਧੀਰਜ ਤੇ ਸਹਿਣਸ਼ੀਲਤਾ ਵਾਲੇ ਸਾਧੂ ਸਨ ਉਨ੍ਹਾਂ ਦੇ ਸ਼ਿਸ਼ ਉਨ੍ਹਾਂ ਦਾ ਬਹੁਤ ਆਦਰ ਕਰਦੇ ਸਨ, ਪਰ ਉਨ੍ਹਾਂ ਦੀ ਪਤਨੀ ਉਨ੍ਹਾਂ ਪ੍ਰਤੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੀ ਸੀ ਉਹ ਗੱਲ-ਗੱਲ ’ਤੇ ਉਨ੍ਹਾਂ ਨਾਲ ਗੁੱਸੇ ਹੁੰਦੀ ਤੇ ਫਿਟਕਾਰਦੀ ਸੀ ਤੇ ਉਨ੍ਹਾਂ ਦਾ ਅਪਮਾਨ ਕਰਨ ਦਾ ਕੋਈ ਵੀ ਮੌਕਾ ਨਹੀਂ ਸੀ ਗੁਆਉਂਦੀ
ਇੱਕ ਦਿਨ ਉਹ ਸਾਧੂ ਆਪਣੇ ਸ਼ਿਸ਼ਾਂ ਨਾਲ ਬੈਠੇ ਸਨ ਕਿ ਉਨ੍ਹਾਂ ਦੀ ਪਤਨੀ ਸ਼ੇਰਨੀ ਵਾਂਗ ਆਈ ਤੇ ਕੜਾਕੇ ਨਾਲ ਬੋਲੀ, ‘‘ਵੱਡੇ ਸਮਾਜ ਸੇਵੀ ਬਣੇ ਹੋਏ ਹੋ, ਨੌਜਵਾਨਾਂ ਦਾ ਮਾਰਗ-ਦਸ਼ਰਨ ਕਰਨ ਦਾ ਦਮ ਭਰਦੇ ਹੋ ਜਿਵੇਂ ਸਾਰਿਆਂ ਦਾ ਠੇਕਾ ਲਿਆ ਹੋਵੇ’’ ਸਾਧੂ ਤਾਂ ਸ਼ਾਂਤ ਬੈਠੇ ਰਹੇ, ਪਰ ਉਨ੍ਹਾਂ ਦੇ ਸ਼ਿਸ਼ਾਂ ਨੂੰ ਬਹੁਤ ਕਰੋਧ ਆਇਆ ਉਹ ਬੋਲੇ, ‘‘ਸ੍ਰੀਮਾਨ ਜੀ! ਅਸੀਂ ਇਹ ਸਹਿਣ ਨਹੀਂ ਕਰ ਸਕਦੇ ਕਿ ਕੋਈ ਤੁਹਾਡਾ ਅਪਮਾਨ ਕਰੇ’’ ਸਾਧੂ ਸ਼ਾਂਤ ਆਵਾਜ਼ ’ਚ ਬੋਲੇ, ‘‘ਸੁਣੋ, ਕੋਈ ਵਿਅਕਤੀ ਜਦੋਂ ਭਾਂਡਾ ਖਰੀਦਣ ਜਾਂਦਾ ਹੈ ਤਾਂ ਉਹ ਠੋਕ-ਵਜਾ ਕੇ ਦੇਖਦਾ ਹੈ ਕਿ ਭਾਂਡਾ ਕਿਤੇ ਟੁੱਟਾ ਤਾਂ ਨਹੀਂ ਬੱਸ ਉਸੇ ਤਰ੍ਹਾਂ ਇਹ ਮੇਰੀ ਪਤਨੀ ਵੀ ਮੇਰੀ ਪ੍ਰੀਖਿਆ ਲੈਂਦੀ ਹੈ ਕਿ ਦੂਜਿਆਂ ਨੂੰ ਸਹਿਜ਼, ਸ਼ਾਂਤੀ, ਮਿੱਠਾ ਬੋਲਣ ਦਾ ਦ੍ਰਿੜ ਉਪਦੇਸ਼ ਦੇਣ ਵਾਲੇ ਖੁਦ ਕਿੰਨਾ ਕੁ ਧੀਰਜ਼ ਰੱਖਦੇ ਹਨ ਜੋ ਉਪਦੇਸ਼ ਦਿੰਦੇ ਹਨ ਉਸ ’ਤੇ ਖੁਦ ਵੀ ਚੱਲਦੇ ਹਨ ਜਾਂ ਨਹੀਂ’’ ਸ਼ਿਸ਼ਾਂ ਨੂੰ ਹੁਣ ਆਪਣੇ ਗੁਰੂ ’ਤੇ ਹੋਰ ਵੀ ਦ੍ਰਿੜ ਵਿਸ਼ਵਾਸ ਹੋ ਗਿਆ ਅਤੇ ਉਹ ਹੋਰ ਵੀ ਸ਼ਰਧਾ ਨਾਲ ਉਨ੍ਹਾਂ ਦੀ ਸੰਗਤ ਕਰਨ ਲੱਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ