ਰਿਸ਼ਭ ਪੰਤ ਸੈਂਕੜੇ ਤੋਂ ਖੁੰਝੇ, 96 ਦੌੜਾਂ ਦੀ ਖੇਡੀ ਧਮਾਕੇਦਾਰ ਪਾਰੀ
- ਰਾਹੁਲ ਦ੍ਰਵਿੜ ਨੂੰ ਵਿਰਾਟ ਕੋਹਲੀ ਨੂੰ 100ਵੇਂ ਟੈਸਟ ’ਚ ਸਪੈਸ਼ਲ ਕੈਪ ਸ਼ੌਂਪੀ
ਮੋਹਾਲੀ। ਭਾਰਤ ਤੇ ਸ੍ਰੀਲੰਕਾ (Match India & Sri Lanka) ਦਰਮਿਆਨ ਮੋਹਾਲੀ ’ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਖੇਡ ਖਤਮ ਹੋਣ ਤੱਕ ਭਾਰਤ ਨੇ 6 ਵਿਕਟਾਂ ਗੁਆ ਕੇ 357 ਦੌੜਾਂ ਬਣਾਈਆਂ। ਮੋਹਾਲੀ ਟੈਸਟ ਮੈਚ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ 100ਵਾਂ ਟੈਸਟ ਹੈ। ਕੋਹਲੀ 100 ਟੈਸਟ ਖੇਡਣ ਵਾਲੇ ਦੁਨੀਆ ਦੇ 71ਵੇਂ ਭਾਰਤ ਦੇ 12ਵੇਂ ਖਿਡ਼ਾਰੀ ਬਣੇ। ਟੀਮ ਇੰਡੀਆ ਦੇ ਕੋਚ ਰਾਹੁਲ ਦ੍ਰਵਿੜ ਨੂੰ ਵਿਰਾਟ ਨੂੰ 100ਵੇਂ ਟੈਸਟ ’ਚ ਸਪੈਸ਼ਲ ਕੈਪ ਸ਼ੌਂਪੀ। ਇਸ ਦੌਰਾਨ ਮੈਦਾਨ ’ਤੇ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਮੌਜੂਦ ਸਨ।
https://twitter.com/ICC/status/1499593018231431170?ref_src=twsrc%5Etfw%7Ctwcamp%5Etweetembed%7Ctwterm%5E1499593018231431170%7Ctwgr%5E%7Ctwcon%5Es1_c10&ref_url=about%3Asrcdoc
ਹਨੂਮਾ ਵਿਹਾਰੀ ਨੇ ਖੇਡੀ 58 ਦੌੜਾਂ ਦੀ ਪਾਰੀ
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਭਾਰਤ ਦੇ ਦੋਵੇਂ ਓਪਨਰ ਬੱਲੇਬਾਜ਼ ਨੇ ਸ਼ਾਨਦਾਰ ਸ਼ੁਰੂਆਤ ਦਿੱਤੀ। ਭਾਰਤ ਨੂੰ ਪਹਿਲਾਂ ਝਟਕਾ ਰੋਹਿਤ ਸ਼ਰਮਾ ਵਜੋਂ ਲੱਗਿਆ। ਉਹ 28 ਗੇਂਦਾਂ ’ਚ 28 ਦੌੜਾਂ ਬਣਾ ਕੇ ਆਊਟ ਹੋਏ। ਟੀਮ ਦੀ ਦੂਜੀ ਵਿਕਟ 80 ਦੌੜਾਂ ’ਤੇ ਡਿੱਗੀ। ਮਿਅੰਕ ਅਗਰਵਾਲ 33 ਦੌੜਾਂ ਬਣਾ ਕੇ ਆਊਟ ਹੋਏ। 100ਵੇਂ ਟੈਸਟ ‘ਚ ਕੋਹਲੀ ਤੋਂ ਸੈਂਕੜੇ ਦੀ ਉਮੀਦ ਸੀ ਪਰ ਉਹ 45 ਦੌੜਾਂ ‘ਤੇ ਲਸਿਥ ਏਮਬੁਲਡੇਨੀਆ ਦੇ ਹੱਥੋਂ ਬੋਲਡ ਹੋ ਗਏ। ਉਸ ਨੇ ਹਨੂਮਾ ਵਿਹਾਰੀ ਨਾਲ ਤੀਜੇ ਵਿਕਟ ਲਈ 155 ਗੇਦਾਂ ‘ਤੇ 90 ਦੌੜਾਂ ਜੋੜੀਆਂ।
ਕੋਹਲੀ ਦੀ ਵਿਕਟ ਤੋਂ ਬਾਅਦ ਵਿਹਾਰੀ ਵੀ ਆਪਣੀ ਪਾਰੀ ਨੂੰ ਅੱਗੇ ਨਹੀਂ ਵਧਾ ਸਕੇ ਅਤੇ 58 ਦੌੜਾਂ ਬਣਾ ਕੇ ਵਿਸ਼ਵਾ ਫਰਨਾਂਡੋ ਦੀ ਗੇਂਦ ‘ਤੇ ਆਊਟ ਹੋ ਗਏ। ਚੇਤੇਸ਼ਵਰ ਪੁਜਾਰਾ ਦੀ ਜਗ੍ਹਾ ਤੀਜੇ ਨੰਬਰ ‘ਤੇ ਖੇਡ ਰਹੇ ਹਨੂਮਾ ਵਿਹਾਰੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 58 ਦੌੜਾਂ ਬਣਾਈਆਂ। ਟੈਸਟ ਕ੍ਰਿਕਟ ‘ਚ ਇਹ ਉਨ੍ਹਾਂ ਦਾ 5ਵਾਂ ਅਰਧ ਸੈਂਕੜਾ ਸੀ।
ਭਾਰਤ ਦਾ 5ਵਾਂ ਸਕੋਰ 228 ਦੌੜਾਂ ’ਤੇ ਡਿੱਗਿਆ । ਸ਼੍ਰੇਅਸ ਅਈਅਰ 27 ਦੌੜਾਂ ‘ਤੇ ਧਨੰਜੈ ਡੀ ਸਿਲਵਾ ਦੀ ਗੇਂਦ ‘ਤੇ ਐੱਲ.ਬੀ.ਡਬਲਿਊ. ਹਾਲਾਂਕਿ ਅਈਅਰ ਨੇ ਅੰਪਾਇਰ ਦੇ ਫੈਸਲੇ ਦੇ ਖਿਲਾਫ ਜਾ ਕੇ ਰਿਵਿਊ ਲਿਆ ਪਰ ਇਸ ਦਾ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਰੀਪਲੇਅ ਨੇ ਦਿਖਾਇਆ ਕਿ ਗੇਂਦ ਆਫ-ਸਟੰਪ ਦੀ ਲਾਈਨ ‘ਤੇ ਸੀ। ਅਈਅਰ ਅਤੇ ਪੰਤ ਨੇ 5ਵੀਂ ਵਿਕਟ ਲਈ 53 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤ ਵੱਲੋਂ ਸਭ ਤੋਂ ਵੱਧ ਦੌੜਾਂ ਰਿਸ਼ਭ ਪੰਤ ਨੇ ਬਣਾਈਆਂ। ਪੰਤ ਨੇ 97 ਗੇਂਦਾਂ ’ਚ 96 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਪਰ ਉਹ ਇਸ ਪਾਰੀ ਨੂੰ ਸੈਂਕੜੇ ’ਚ ਨਹੀਂ ਬਦਲ ਸਕੇ। ਸੁਰੰਗ ਲਕਮਲ ਨੇ ਪੰਤ ਨੂੰ ਆਊਟ ਕੀਤਾ। ਪੰਤ ਤੇ ਜਡੇਜਾ ਦਰਮਿਆਨ 104 ਦੌੜਾਂ ਦੀ ਸਾਂਝੇਦਾਰੀ ਹੋਈ। ਰਵਿੰਦਰ ਜਡੇਜਾ 45 ਦੌੜਾਂ ਤੇ ਅਸ਼ਵਿਨ 10 ਦੌੜਾਂ ਬਣਾ ਕੇ ਨਾਬਾਦ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ