ਮੁਕਾਬਲੇ ‘ਚ 5 ਅੱਤਵਾਦੀ ਮਰੇ

Terrorists, Killed, Encounter

ਰਾਮਬਨ ‘ਚ 3 ਤੇ ਗੰਦੇਰਬਲ ‘ਚ 2 ਅੱਤਵਾਦੀ ਢੇਰ

ਸ੍ਰੀਨਗਰ | ਜੰਮੂ ਕਸ਼ਮੀਰ ‘ਚ ਸ਼ਨਿੱਚਰਵਾਰ ਨੂੰ ਤਿੰਨ ਵੱਖ-ਵੱਖ ਥਾਵਾਂ ‘ਤੇ ਅੱਤਵਾਦੀ ਹਮਲਾ ਹੇਇਆ ਰਾਮਬਨ ਦੇ ਬਟੋਟ ‘ਚ ਫੌਜ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਸੁੱਟਿਆ ਰਾਮਬਨ ‘ਚ ਮੁਕਾਬਲੇ ਦੌਰਾਨ ਫੌਜ ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਗੰਦੇਰਬਲ ‘ਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ 2 ਅੱਤਵਾਦੀ ਮਾਰੇ ਗਏ ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਗੰਦੇਰਬਲ ਜ਼ਿਲ੍ਹੇ ‘ਚ ਗੰਗਬਲ ਦੇ ਜੰਗਲਾਂ ‘ਚ ਸੁਰੱਖਿਆ ਬਲਾਂ ਦੇ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਦੌਰਾਨ ਉੱਥੇ ਲੁਕੇ ਅੱਤਵਾਦੀਆਂ ਨਾਲ ਮੁਕਾਬਲਾ ਸ਼ੁਰੂ ਹੋ ਗਿਆ

ਇਸ ਦੌਰਾਨ 2 ਅੱਤਵਾਦੀ ਮਾਰੇ ਗਏ ਅੰਤਿਮ ਰਿਪੋਰਟ ਮਿਲਣ ਤੱਕ ਅਭਿਆਨ ਜਾਰੀ ਸੀ ਓਧਰ ਸ੍ਰੀਨਗਰ ‘ਚ ਸੀਆਰਪੀਐਫ ‘ਤੇ ਅੱਤਵਾਦੀਆਂ ਨੇ ਗਰਨੇਡ ਸੁੱਟੇ ਰਾਮਬਨ ‘ਚ ਤਿੰਨ ਸ਼ੱਕੀ ਅੱਤਵਾਦੀਆਂ ਨੇ ਇੱਕ ਬੱਸ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਆਪ੍ਰੇਸ਼ਨ ਹੁਣ ਵੀ ਜਾਰੀ ਹੈ ਕਸ਼ਮੀਰ ‘ਚ ਜ਼ਬਰਦਸਤ ਘੇਰਾਬੰਦੀ ਤੋਂ ਬੌਖਲਾਏ ਅੱਤਵਾਦੀ ਹੁਣ ਬੇਕਸੂਰਾਂ ਨੂੰ ਬੰਦੀ ਬਣਾਉਣ ਵਰਗੀ ਕਾਇਰਾਨਾ ਹਰਕਤ ‘ਤੇ ਉਤਰ ਆਏ ਹਨ ਜੰਮੂ ਕਸ਼ਮੀਰ ਹਾਈਵੇ ‘ਤੇ ਰਾਮਬਨ ਦੇ ਬਟੋਤ ਇਲਾਕੇ ‘ਚ ਅੱਤਵਾਦੀਆਂ ਨੇ ਅੱਜ ਕੁਝ ਲੋਕਾਂ ਨੂੰ ਬੰਦੀ ਬਣਾ ਲਿਆ, ਜਿਸ ਨੂੰ ਸੁਰੱਖਿਅਤ ਬਲਾਂ ਨੇ ਛੁਡਾ ਲਿਆ ਅੱਤਵਾਦੀਆਂ ਖਿਲਾਫ਼ ਫੌਜ ਦਾ ਆਪ੍ਰੇਸ਼ਨ ਸਮਾਪਤ ਹੋ ਗਿਆ ਇਸ ਦੀ ਜਾਣਕਾਰੀ ਜੰਮੂ ਦੇ ਆਈਜੀ ਮੁਕੇਸ਼ ਸਿੰਘ ਨੇ ਦਿੱਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here