ਦਹਿਸ਼ਤਗਰਦੀ ਭੀੜ

Terrorist, Mob, Srinagar, DSP, Editorial

ਸ੍ਰੀਨਗਰ ‘ਚ ਦਹਿਸ਼ਤਗਰਦੀ ਭੀੜ ਵੱਲੋਂ ਇੱਕ ਡੀਐਸਪੀ ਦਾ ਕੁੱਟ-ਕੁੱਟ ਕੇ ਕੀਤਾ ਗਿਆ ਕਤਲ ਆਮ ਜਾਂ ਅਚਾਨਕ ਵਾਪਰੀ ਘਟਨਾ ਨਹੀਂ ਸਗੋਂ ਇਹ ਪਾਕਿਸਤਾਨ ‘ਚ ਬੈਠੇ ਅੱਤਵਾਦੀ ਸਰਗਨਿਆਂ ਦੀ ਬਦਲੀ ਹੋਈ ਰਣਨੀਤੀ ਹੈ ਭਾਰਤ ਵੱਲੋਂ ਸਰਜੀਕਲ ਸਟਰਾਈਕ ਤੇ ਉਸ ਤੋਂ ਬਾਅਦ ਪਾਕਿ ਦੀਆਂ ਕਈ ਚੌਂਕੀਆਂ ਤਬਾਹ ਕਰਨ ਨਾਲ ਪਾਕਿਸਤਾਨ ਦੇ ਹੁਕਮਰਾਨਾਂ, ਅੱਤਵਾਦੀ ਸਰਗਨਿਆਂ ਤੇ ਫੌਜ ਨੇ ਇਸ ਗੱਲ ਨੂੰ ਸਮਝ ਲਿਆ ਹੈ ਕਿ ਭਾਰਤ ਨਾਲ ਸਿੱਧੀ ਲੜਾਈ ਲੜਨ ਦੀ ਬਜਾਇ ਜਨਤਾ ਵੱਲੋਂ ਹਮਲਿਆਂ ਰਾਹੀਂ ਵੱਧ ਨੁਕਸਾਨ ਕੀਤਾ ਜਾਏ ਦੇਸ਼ ਦੇ ਦੁਸ਼ਮਣ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਭੀੜ ਵੱਲੋਂ ਕੀਤਾ ਗਿਆ ਨੁਕਸਾਨ ਜਿੱਥੇ ਹਿੰਦੁਸਤਾਨ ਨੂੰ ਕੌਮਾਂਤਰੀ ਸਮੁਦਾਇ ਦੀ ਨਜ਼ਰ ‘ਚ ਕਮਜ਼ੋਰ ਕਰੇਗਾ ਉੱਥੇ ਕਸਮੀਰੀਆਂ ਦੀ ਨਵੀਂ ਪੀੜ੍ਹੀ ਸਰਕਾਰੀ ਨੌਕਰੀਆਂ ਕਰਨ ਤੋਂ ਡਰੇਗੀ

 ਪਿਛਲੇ ਮਹੀਨੇ ਇੱਕ ਨੌਜਵਾਨ ਕਸ਼ਮੀਰੀ ਆਰਮੀ ਅਫ਼ਸਰ ਦਾ ਕਤਲ ਤੇ ਇੱਕ ਦਰੋਗੇ ਦਾ ਕਤਲ ਆਦਿ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਅੱਤਵਾਦੀਆਂ ਤੇ ਵੱਖਵਾਦੀਆਂ ਨਾਲ ਜੁੜੀ ਭੀੜ ਵੱਲੋਂ ਕਸ਼ਮੀਰੀ ਅਫ਼ਸਰਾਂ ਤੇ ਖਾਸਕਰ ਮੁਸਲਿਮ ਭਾਈਚਾਰੇ ਨਾਲ ਸਬੰਧਤ ਅਫ਼ਸਰਾਂ, ਮੁਲਜ਼ਮਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਹਮਲਾ ਕਰਨ ਵਾਲੀ ਭੀੜ ਕੋਈ ਭੀੜ ਨਹੀਂ ਸਗੋਂ ਇੱਕ ਸਾਜਿਸ਼ ਤਹਿਤ ਇਹ ਦੇਸ਼ ਵਿਰੋਧੀ ਤਾਕਤਾਂ ਦਾ ਹਿੱਸਾ ਹੈ ਜੋ ਮੌਕੇ ਵੇਖ ਕੇ ਵਾਰਦਾਤ ਨੂੰ ਅੰਜ਼ਾਮ ਦਿੰਦੀ ਹੈ ਅਜਿਹੇ ਹਾਲਾਤਾਂ ‘ਚ ਅਖੌਤੀ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਵੀ ਚੁੱਪ ਤੋੜਨੀ ਚਾਹੀਦੀ ਹੈ ਡੀਐਸਪੀ ਨੇ ਗੋਲੀ ਚਲਾ ਕੇ ਕਿਸੇ ਬੇਕਸੂਰ ਦਾ ਕਤਲ ਨਹੀਂ ਕੀਤਾ ਸੀ ਹੁਣ ਜਦੋਂ ਵੱਖਵਾਦੀ ਆਗੂ ਮੀਰ ਵਾਈਜ਼ ਵੀ ਡੀਐਸਪੀ ਦੇ ਕਤਲ ਦੀ ਨਿੰਦਾ ਕਰ ਰਿਹਾ ਹੈ ਤਾਂ ਇਹ ਗੱਲ ਸਮਝ ਆਉਣੀ ਚਾਹੀਦੀ ਹੈ ਕਿ ਭੀੜ ‘ਚ ਸਿਰਫ਼ ਅਣਜਾਣ ਜਾਂ ਮਾਸੂਮ ਨਹੀਂ ਘੁੰਮ ਰਹੇ ਫੌਜ ਦੀ ਗੋਲੀ ਨਾਲ ਬੇਕਸੂਰ ਸਿਵਲੀਅਨ ਦਾ ਮਾਰਿਆ ਜਾਣਾ ਦੁੱਖਦਾਈ ਹੈ

ਪਰ ਦਹਿਸ਼ਤਗਰਦੀ ਕਰਦੀ ਭੀੜ ਖਿਲਾਫ਼ ਵੀ ਟਿੱਪਣੀ ਕਰਨ ਤੋਂ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਝਿਜਕ ਨਹੀਂ ਕਰਨੀ ਚਾਹੀਦੀ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ ਮਾਸੂਮਾਂ ਦੇ ਇਕੱਠ ਤੇ ਦਹਿਸ਼ਤਗਰਦੀ ਭੀੜ ਵਿਚਲੇ ਫ਼ਰਕ ਨੂੰ ਪਛਾਣ ਕੇ ਚੱਲਣ ਦੀ ਲੋੜ ਹੈ ਭੀੜ ਰਾਹੀਂ ਪੁਲਿਸ ਤੇ ਹੋਰ ਸੁਰੱਖਿਆ ਬਲਾਂ ‘ਤੇ ਹਮਲੇ ਅੱਤਵਾਦੀ ਕਾਰਵਾਈ ਦਾ ਹੀ ਇੱਕ ਲੁਕਵਾਂ ਰੂਪ ਹਨ ਸਰਕਾਰ, ਸੁਰੱਖਿਆ ਏਜੰਸੀਆਂ ਦੇ ਨਾਲ-ਨਾਲ ਸਿਆਸੀ ਪਾਰਟੀਆਂ, ਬੁੱਧੀਜੀਵੀਆਂ ਤੇ ਆਮ ਜਨਤਾ ਨੂੰ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ ਦੇਸ਼ ਦਾ ਸੰਵਿਧਾਨ ਮਨੁੱਖੀ ਅਧਿਕਾਰਾਂ ਦੀ ਰਾਖੀ ਦੀ ਹਮਾਇਤ ਕਰਦਾ ਹੈ ਪਰ ਮਨੁੱਖੀ ਅਧਿਕਾਰਾਂ ਦੇ ਨਾਂਅ ‘ਤੇ ਬੇਪਛਾਣ ਭੀੜ ਦੇਸ਼ ਦੀ ਸੁਰੱਖਿਆ ਨੂੰ ਚੂਹਿਆਂ ਵਾਂਗ ਕੁਤਰ ਨਾ ਦੇਵੇ ਇਸ ਵਾਸਤੇ ਵੀ ਤਿਆਰ ਹੋਣਾ ਪਵੇਗਾ

ਇਸ ਤੋਂ ਪਹਿਲਾਂ ਭਾੜੇ ਦੇ ਪੱਥਰਬਾਜ ਵੀ ਅੱਤਵਾਦ ਦੀ ਬੀ-ਟੀਮ ਵਾਂਗ ਪੈਦਾ ਹੋਏ ਸਨ ਹਥਿਆਰਬੰਦ ਅੱਤਵਾਦੀਆਂ ਨਾਲ ਲੜਨ ਨਾਲੋਂ ਪੱਥਰਬਾਜਾਂ ਤੇ ਦਹਿਸ਼ਤਗਰਦੀ ਭੀੜ ਨਾਲ ਨਿਪਟਣਾ ਹੋਰ ਵੀ ਔਖਾ ਹੁੰਦਾ ਹੈ ਇਸ ਚੁਣੌਤੀ ਲਈ ਸੁਰੱਖਿਆ ਏਜੰਸੀਆਂ ਨੂੰ ਨਵੀਂ ਰਣਨੀਤੀ ਘੜ੍ਹਨ ਦੀ ਜ਼ਰੂਰਤ ਹੈ