ਪੀਐੱਮ ਤੇ ਰਾਸ਼ਟਰਪਤੀ ਨੇ ਦਿੱਤੀ ਈਦ ਦੀ ਮੁਬਾਰਕਬਾਦ

PM, President, Congratulate, Eid

ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਟਵੀਟ ਕਰਕੇ ਦੇਸ਼ਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ। ਉਨ੍ਹਾਂ ਲਿਖਿਆ ਕਿ ਪਵਿੱਤਰ ਮਹੀਨੇ ਰਮਜ਼ਾਨ ਤੋਂ ਬਾਅਦ ਮਨਾਇਆ ਜਾਣ ਵਾਲਾ ਈਦ ਸਮਾਜ ਨੂੰ ਭਾਈਚਾਰੇ ਅਤੇ ਸੌਹਾਰਦ ਦਾ ਪ੍ਰਤੀਕ ਹੈ। ਉੱਧਰ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਨੇ ਈਦ ਦੇ ਸ਼ੁੱਭ ਮੌਕੇ ‘ਤੇ ਉਮੀਦ ਪ੍ਰਗਟਾਈ ਕਿ ਇਹ ਈਦ ਸਾਰਿਆਂ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਲਿਆਵੇਗੀ ਅਤੇ ਏਕਤਾ ਤੇ ਭਾਈਚਾਰੇ ਵਿੱਚ ਸਾਡੇ ਵਿਸ਼ਵਾਸ ਨੂੰ ਮਜ਼ਬੂਤ ਕਰੇਗੀ, ਜੋ ਭਾਰਤ ਦੀ ਸਮੁੱਚੇ ਸੱਭਿਆਚਾਰਕ ਵਿਰਾਸਤ ਰਹੀ ਹੈ।

ਰਾਜਨਾਥ ਨੇ ਕਸ਼ਮੀਰ ਦੇ ਲੋਕਾਂ ਨੂੰ ਅਮਨ ਅਤੇ ਚੈਨ ਦੀ ਬਹਾਲੀ ਦਾ ਸੰਦੇਸ਼

ਉੱਧਰ ਸ੍ਰੀਨਗਰ ਵਿੱਚ ਲਗਾਤਾਰ ਹੋ ਰਹੀ ਹਿੰਸਾ ਤੇ ਤਣਾਅ ਦੇ ਹਾਲਾਤ ਦਰਮਿਆਨ ਸੋਮਵਾਰ ਸਵੇਰੇ ਈਦ ਦੀ ਨਮਾਜ਼ ਅਦਾ ਕੀਤੀ ਗਈ। ਇੱਥੇ ਵੀ ਲੋਕਾਂ ਨੇ ਇੱਕ ਦੂਜੇ ਨੂੰ ਗਲੇ ਲੱੱਗ ਕੇ ਈਦ ਦੀ ਮੁਬਾਰਕਬਾਦ ਦਿੱਤੀ। ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਈਦ ਮੌਕੇ ਦੇਸ਼ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਸ਼ਮੀਰ ਦੇ ਲੋਕਾਂ ਨੂੰ ਅਮਨ ਅਤੇ ਚੈਨ ਦੀ ਬਹਾਲੀ ਦਾ ਸੰਦੇਸ਼ ਦਿੱਤਾ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕਸ਼ਮੀਰ ਵਿੱਚ ਸਾਡੇ ਭਾਈਆਂ, ਭੈਣਾਂ, ਬਜ਼ੁਰਗਾਂ, ਨੌਜਵਾਨਾਂ ਅਤੇ ਬੱਚਿਆਂ ਨੂੰ ਤਹਿ ਦਿਲੋਂ ਈਦ ਦੀ ਮੁਬਾਰਕਬਾਦ ਦਿੰਦਾ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਚੰਗਿਆਈਆਂ ਅਤੇ ਇਨਸਾਨੀਅਤ ਦਾ ਇਹ ਤਿਉਹਾਰ ਕਸ਼ਮੀਰ ਵਿੱਚ ਅਮਨ ਚੈਨ ਅਤੇ ਮੇਲਜੋਲ ਅਤੇ ਖੁਸ਼ਹਾਲੀ ਦਾ ਮਾਹੌਲ ਵਧਾਉਣ ਵਿੱਚ ਮੱਦਦਗਾਰ ਸਾਬਤ ਹੋਵੇਗਾ ਅਤੇ ਵਾਦੀ ਵਿੱਚ ਨਵਾਂ ਸਵੇਰਾ ਰੋਸ਼ਨ ਕਰੇਗਾ।