ਅਮਰਨਾਥ ਯਾਤਰੀਆਂ ਦੀ ਬੱਸ ‘ਤੇ ਅੱਤਵਾਦੀ ਹਮਲਾ, ਛੇ ਸ਼ਰਧਾਲੂਆਂ ਦੀ ਮੌਤ

Terrorist Attack, Amarnath pilgrims, Two die, Amarnath Yatra

ਸੱਤ ਜਣੇ ਜ਼ਖ਼ਮੀ

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਜ਼ਿਲ੍ਹੇ ਦੇ ਬਾਲਟਾਲ ‘ਚ ਅੱਜ ਅੱਤਵਾਦੀਆਂ ਨੇ ਅਮਰਨਾਥ ਯਾਤਰਾ ਲਈ ਜਾ ਰਹੀ ਬੱਸ ‘ਤੇ ਹਮਲਾ ਕਰ ਦਿੱਤਾ।  ਅੱਤਵਾਦੀ ਪਹਿਲਾਂ ਤੋਂ ਘਾਤ ਲਾ ਕੇ ਉੱਥੇ ਲੁਕੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਅੱਤਵਾਦੀ ਹਮਲੇ ਵਿੱਚ ਛੇ ਸ਼ਰਧਾਲੂਆਂ ਦੀ ਮੌਤ  ਹੋ ਗਈ ਜਦੋਂਕਿ ਸੱਤ ਜਣੇ ਜ਼ਖ਼ਮੀ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਅਮਰਨਾਥ ਯਾਰਤੀਆਂ ਨਾਲ ਭਰੀ ਇੱਥ ਬੱਸ ਬਾਲਟਾਲ ਤੋਂ ਮੀਰ ਬਜ਼ਾਰ ਵੱਲ ਜਾ ਰਹੀ ਸੀ। ਇਸ ਦੌਰਾਨ ਅੱਤਵਾਦੀਆਂ ਨੇ ਬੱਸ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਹ ਹਮਲਾ ਰਾਤ ਕਰੀਬ 8:20 ਵਜੇ ਹੋਇਆ। ਹਮਲੇ ਤੋਂ ਬਾਅਦ ਸੁਰੱਖਿਆ ਪ੍ਰਬੰਧ ਮਜ਼ੂਬਤ ਕਰ ਦਿੱਤੇ ਗਏ ਹਨ। ਚੌਕਸੀ ਵਜੋਂ ਜੰਮੂ-ਕਸ਼ਮੀਰ ਹਾਈਵੇ ਬੰਦ ਕਰ ਦਿੱਤਾ ਗਿਆ ਹੈ।

 

LEAVE A REPLY

Please enter your comment!
Please enter your name here