ਜੀ-20 ਦੀ ਸ਼ਾਨਦਾਰ ਅਤੇ ਇਤਿਹਾਸਕ ਸਫ਼ਲਤਾ ਤੋਂ ਬੁਖਲਾਏ ਪਾਕਿਸਤਾਨ ਨੇ ਇੱਕ ਹੋਛੀ, ਅਣਮਨੁੱਖੀ ਅਤੇ ਹਿੰਸਕ ਘਟਨਾ ਨੂੰ ਅੰਜ਼ਾਮ ਦਿੰਦੇ ਹੋਏ ਅਨੰਤਨਾਗ ’ਚ ਅੱਤਵਾਦੀ ਘਟਨਾ ’ਚ ਸਾਡੀ ਫੌਜ ਦੇ ਦੋ ਵੱਡੇ ਅਧਿਕਾਰੀ ਅਤੇ ਜੰਮੂ ਕਸ਼ਮੀਰ ਪੁਲਿਸ ਦੇ ਇੱਕ ਡੀਐਸਪੀ ਦੇ ਪ੍ਰਾਣ ਲੈ ਲਏ ਹਨ, ਇਹ ਘਟਨਾ ਗੁਆਂਢੀ ਦੇਸ਼ ’ਤੇ ਇੱਕ ਬਦਨੁਮਾ ਦਾਗ ਹੀ ਨਹੀਂ, ਸਗੋਂ ਹਿੰਸਾ ਅਤੇ ਪਾਗਲਪਣ ਦੀ ਸਿਖ਼ਰ ਹੈ ਅੱਜ ਪਾਕਿਸਤਾਨ ਜਿਸ ਆਰਥਿਕ ਦੁਰਦਸ਼ਾ ਅਤੇ ਬਦਹਾਲੀ ਦਾ ਸ਼ਿਕਾਰ ਹੈ, ਉਸ ’ਚ ਅਜਿਹੀਆਂ ਹਿੰਸਕ ਘਟਨਾਵਾਂ ਨੂੰ ਹੱਲਾਸ਼ੇਰੀ ਦੇਣਾ ਉਸ ਲਈ ਘੋਰ ਹਨ੍ਹੇਰੇ ਦਾ ਸਬੱਬ ਹੀ ਬਣੇਗਾ ਸ਼ਾਇਦ ਪਾਕਿਸਤਾਨ ਹੁਣ ਵੀ ਇਹ ਨਹੀਂ ਸਮਝ ਸਕਿਆ ਹੈ। (Terrorism)
ਇਹ ਵੀ ਪੜ੍ਹੋ : ਕਰਜ਼ੇ ਦਾ ਦੈਂਤ : ਮਾਨਸਾ ਜ਼ਿਲ੍ਹੇ ’ਚ ਤਿੰਨ ਦਿਨਾਂ ’ਚ ਤੀਜੀ ਖੁਦਕੁਸ਼ੀ
ਕਿ ਗੁਆਂਢੀਆਂ ਨਾਲ ਚੰਗੇ ਸਬੰਧ ਕਿੰਨੇ ਜ਼ਰੂਰੀ ਹਨ, ਇਨ੍ਹਾਂ ਨੂੰ ਮਜ਼ਬੂਤ ਬਣਾ ਕੇ ਹੀ ਵਿਸ਼ਵ ਰਾਜਨੀਤੀ ’ਚ ਆਪਣੀ ਸਿਆਸੀ ਅਤੇ ਆਰਥਿਕ ਸਥਿਤੀ ਮਜ਼ਬੂਤ ਕੀਤੀ ਜਾ ਸਕਦੀ ਹੈ ਭਾਰਤ ਦੀ ਦੁਨੀਆ ’ਚ ਵਧਦੀ ਸਾਖ਼ ਅਤੇ ਉਸ ਦੀ ਮਜ਼ਬੂਤ ਹੁੰਦੀ ਆਰਥਿਕ ਸਥਿਤੀ ’ਚ ਕੋਈ ਵੀ ਸਮਝਦਾਰ ਦੇਸ਼ ਉਸ ਨਾਲ ਦੁਸ਼ਮਣੀ ਦੀ ਨਹੀਂ ਸੋਚ ਸਕਦਾ ਦੁਨੀਆ ਦੇ ਸਾਰੇ ਦੇਸ਼, ਭਾਵੇਂ ਹੀ ਉਹ ਮਹਾਂਸ਼ਕਤੀਆਂ ਹੀ ਕਿਉਂ ਨਾ ਹੋਣ, ਭਾਰਤ ਦੇ ਨਾਲ ਰਹਿਣ ’ਚ ਹੀ ਆਪਣਾ ਭਲਾ ਦੇਖ ਰਹੀਆਂ ਹਨ, ਫਿਰ ਪਾਕਿਸਤਾਨ ਕਿਉਂ ਨਾਦਾਨੀ ’ਤੇ ਤੁਲਿਆ ਹੈ ਪਾਕਿਸਤਾਨ ਦੀ ਜਨਤਾ ਵੀ ਇਹ ਗੱਲ ਭਲੀ-ਭਾਂਤ ਸਮਝ ਰਹੀ ਹੈ ਪਰ ਉਸ ਦੇ ਨੀਤੀ ਘਾੜਿਆਂ ਅਤੇ ਸ਼ਾਸ਼ਕਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਹੁਣ ਸਮਾਂ ਆ ਗਿਆ ਹੈ ਕਿ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਕੁਝ ਹੋਰ ਸਖ਼ਤ ਉਪਾਅ ਕਰਨੇ ਹੋਣਗੇ। (Terrorism)
ਨਿਸ਼ਚਿਤ ਹੀ ਅਨੰਤਨਾਗ ’ਚ ਅੱਤਵਾਦੀਆਂ ਨਾਲ ਲੜਦਿਆਂ ਫੌਜ ਦੇ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਧੌਂਚਕ ਅਤੇ ਜੰਮੂ ਕਸ਼ਮੀਰ ਪੁਲਿਸ ਦੇ ਡੀਐਸਪੀ ਹੁਮਾਯੂੰ ਬੱਟ ਦਾ ਬਲਿਦਾਨ ਦੇਸ਼ ਲਈ ਇੱਕ ਵੱਡਾ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਇਹ ਤਿੰਨੇ ਹੀ ਅਫ਼ਸਰ ਆਪਣੀ ਦਲੇਰੀ ਲਈ ਜਾਣੇ ਜਾਂਦੇ ਸਨ ਅਤੇ ਉਨ੍ਹਾਂ ਨੇ ਅਤੀਤ ’ਚ ਕਈ ਅੱਤਵਾਦ ਵਿਰੋਧੀ ਅਭਿਆਨਾਂ ਨੂੰ ਸਫ਼ਲਤਾਪੂਰਵਕ ਚਲਾਇਆ ਉਨ੍ਹਾਂ ਦਾ ਬਲੀਦਾਨ ਬੇਕਾਰ ਨਹੀਂ ਜਾਣਾ ਚਾਹੀਦਾ ਅਤੇ ਅੱਤਵਾਦੀਆਂ ਦਾ ਚੁਣ-ਚੁਣ ਕੇ ਸਫ਼ਾਇਆ ਕਰਨ ਦੇ ਨਾਲ ਹੀ ਪਾਕਿਸਤਾਨ ਨੂੰ ਨਵੇਂ ਸਿਰੇ ਤੋਂ ਸਬਕ ਸਿਖਾਇਆ ਜਾਣਾ ਚਾਹੀਦੈ ਹੈ ਕਿਉਂਕਿ ਜਿਸ ਅੱਤਵਾਦੀ ਗੁੱਟ ਦੇ ਅੱਤਵਾਦੀਆਂ ਦੇ ਘਾਤ ਲਾ ਕੇ ਕੀਤੇ ਗਏ ਹਮਲੇ ’ਚ ਸਾਡੇ ਬਹਾਦਰ ਅਫ਼ਸਰ ਵੀਰਗਤੀ ਨੂੰ ਪ੍ਰਾਪਤ ਹੋਏ। (Terrorism)
ਇਹ ਵੀ ਪੜ੍ਹੋ : ਚੰਡੀਗੜ੍ਹ ’ਚ ਵਰਕਸ਼ਾਪ ਨੂੰ ਲੱਗੀ ਭਿਆਨਕ ਅੱਗ, 8-10 ਗੱਡੀਆਂ ਸੜ ਕੇ ਸੁਆਹ
ਉਹ ਭਾਵੇਂ ਹੀ ਖੁਦ ਨੂੰ ਸਥਾਨਕ ਦੱਸਦਾ ਹੋਵੇ, ਪਰ ਉਸ ਨੂੰ ਪਾਕਿਸਤਾਨ ਅਧਾਰਿਤ ਅੱਤਵਾਦੀ ਸੰਗਠਨ ਲਸ਼ਕਰ ਦਾ ਹਰ ਤਰ੍ਹਾਂ ਦਾ ਸਹਿਯੋਗ ਅਤੇ ਸਮੱਰਥਨ ਹਾਸਲ ਹੈ ਯਕੀਨਨ ਹੀ ਭਾਰਤ ਆਪਣੇ ਇਨ੍ਹਾਂ ਵੀਰ ਬਲਿਦਾਨੀਆਂ ਦਾ ਬਦਲਾ ਜ਼ਰੂਰ ਲਵੇ ਅਤੇ ਇਸ ਵਾਰ ਅਜਿਹਾ ਬਦਲਾ ਲਿਆ ਜਾਵੇ ਕਿ ਪਾਕਿਸਤਾਨ ਭਵਿੱਖ ’ਚ ਅਜਿਹੀ ਗਲਤੀ ਕਰਨ ਤੋਂ ਪਹਿਲਾਂ ਲੱਖ ਵਾਰ ਸੋਚੇ ਭਾਰਤ ਜੇਕਰ ਧਾਰ ਲਵੇ ਤਾਂ ਪਾਕਿਸਤਾਨ ਦਾ ਲੱਕ ਤੋੜ ਸਕਦਾ ਹੈ ਅਤੇ ਅੱਤਵਾਦ ’ਤੇ ਕਾਬੂ ਪਾ ਸਕਦਾ ਹੈ, ਜਿਸ ਤਰ੍ਹਾਂ ਮੋਦੀ ਸਰਕਾਰ ਨੇ ਹੁਣ ਤੱਕ ਪਾਇਆ ਹੈ ਇਹ ਇੱਕ ਅਜਿਹਾ ਸਮਾਂ ਹੈ ਜਦੋਂ ਕਸ਼ਮੀਰ ’ਚ ਅੱਤਵਾਦ ਆਖਰੀ ਸਾਹਾਂ ਲੈਂਦਾ ਦਿਸ ਰਿਹਾ ਹੈ, ਉੱਥੇ ਜਨ-ਜੀਵਨ ਸ਼ਾਂਤੀ ਅਤੇ ਅਮਨ ਮਹਿਸੂਸ ਕਰ ਰਿਹਾ ਹੈ, ਵਿਕਾਸ ਦੀ ਗੰਗਾ ਉੱਥੇ ਵਗ ਰਹੀ ਹੈ।
ਅਨੰਤਨਾਗ ਦੀ ਘਟਨਾ ਚੌਕਸ ਅਤੇ ਸਾਵਧਾਨ ਕਰਨ ਵਾਲੀ ਹੈ
ਜੀ-20 ਦਾ ਆਯੋਜਨ ਵੀ ਜਿੱਥੇ ਸ਼ਾਂਤੀ ਅਤੇ ਸਫਲਤਾਪੂਰਵਕ ਸੰਪੰਨ ਹੋਇਆ ਹੈ, ਉਦੋਂ ਅਨੰਤਨਾਗ ਦੀ ਘਟਨਾ ਚੌਕਸ ਅਤੇ ਸਾਵਧਾਨ ਕਰਨ ਵਾਲੀ ਹੈ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਸੂਬਾ ਬਣਾਏ ਜਾਣ ਤੋਂ ਬਾਅਦ ਅੱਤਵਾਦੀ ਘਟਨਾਵਾਂ ਨੂੰ ਜਿਸ ਤਰ੍ਹਾਂ ਕਾਬੂ ’ਚ ਲਿਆਂਦਾ ਗਿਆ ਹੈ, ਉਸ ਨੇ ਖੇਤਰ ’ਚ ਸਰਗਰਮ ਅੱਤਵਾਦੀਆਂ ਦੇ ਪੈਰ ਪੁੱਟ ਦਿੱਤੇ ਹਨ ਇਸ ਬੁਖਲਾਹਟ ਦੀ ਇਹ ਘਟਨਾ ਸਿੱਟਾ ਹੈ ਜੋ ਇਹੀ ਦੱਸ ਰਹੀ ਹੈ ਕਿ ਪਾਕਿਸਤਾਨ ਸਮੱਰਥਿਤ ਅੱਤਵਾਦੀ ਕਿਸੇ ਵੀ ਤਰ੍ਹਾਂ ਕਸ਼ਮੀਰ ਨੂੰ ਅਸ਼ਾਂਤ ਰੱਖਣ ਲਈ ਹੱਥ-ਪੈਰ ਮਾਰ ਰਹੇ ਹਨ ਇਸ ਕਾਰਨ ਉਹ ਉਨ੍ਹਾਂ ਨਵੇਂ ਇਲਾਕਿਆਂ ’ਚ ਸਰਗਰਮ ਹੋ ਰਹੇ ਹਨ, ਜੋ ਲੰਮੇ ਸਮੇਂ ਤੋਂ ਉਨ੍ਹਾਂ ਦੀਆਂ ਗਤੀਵਿਧੀਆਂ ਤੋਂ ਮੁਕਤ ਹਨ ਇਸ ਦਾ ਪਤਾ ਇਸ ਤੋਂ ਲੱਗਦਾ ਹੈ।
ਕਿ ਇਸ ਸਾਲ ਹਾਲੇ ਤੱਕ ਰਾਜੌਰੀ ਅਤੇ ਪੁੰਛ ਦੇ ਸਰਹੱਦੀ ਜਿਲ੍ਹੇ ’ਚ ਲਗਭਗ 26 ਅੱਤਵਾਦੀ ਮਾਰੇ ਗਏ ਹਨ ਅੱਤਵਾਦੀ ਸੀਮਾ ਪਾਰੋਂ ਘੁਸਪੈਠ ਲਈ ਵੀ ਨਵੇਂ ਰਸਤੇ ਚੁਣ ਰਹੇ ਹਨ ਸਪੱਸ਼ਟ ਹੈ ਕਿ ਜੰਮੂ ਕਸ਼ਮੀਰ ਨਾਲ ਪੰਜਾਬ ਨਾਲ ਲੱਗਦੀ ਪਾਕਿਸਤਾਨ ਸਰਹੱਦ ’ਤੇ ਹੋਰ ਚੌਕਸੀ ਵਧਾਉਣ ਦੀ ਲੋੜ ਹੈ, ਅੱਤਵਾਦ-ਮੁਕਤੀ ਦੀ ਮੁਹਿੰਮ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤੇ ਜਾਣ ਅਤੇ ਸਖ਼ਤੀ ਵਰਤਣ ਦੀ ਲੋੜ ਹੈ ਇਸ ਤਰ੍ਹਾਂ ਜੰਮੂ ਕਸ਼ਮੀਰ ’ਚ ਅੱਤਵਾਦੀਆਂ ਦੇ ਲੁਕੇ-ਛਿਪੇ ਸਮੱਰਥਕਾਂ ਖਿਲਾਫ ਮੁਹਿੰਮ ਵੀ ਹੋਰ ਤੇਜ਼ ਕੀਤੀ ਜਾਣੀ ਚਾਹੀਦੀ ਹੈ ਇਸ ’ਤੇ ਵੀ ਫਿਰ ਤੋਂ ਧਿਆਨ ਦੇਣਾ ਹੋਵੇਗਾ ਕਿ ਅੱਤਵਾਦੀਆਂ ਦੇ ਸਫਾਏ ਦੀ ਕਿਸੇ ਮੁਹਿੰਮ ’ਚ ਸੁਰੱਖਿਆ ਬਲਾਂ ਨੂੰ ਨੁਕਸਾਨ ਨਾ ਝੱਲਣਾ ਪਵੇ ਬਿਨਾਂ ਸ਼ੱਕ ਅਜਿਹੀਆਂ ਮੁਹਿੰਮਾਂ ਜੋਖਿਮ ਭਰੀਆਂ ਹੁੰਦੀਆਂ ਹਨ।
ਇਹ ਵੀ ਪੜ੍ਹੋ : ਭਾਰਤ-ਪਾਕਿ ਸਰਹੱਦ ਕੋਲ ਡਰੋਨ ਰਾਹੀਂ ਸੁੱਟੀ 12 ਕਰੋੜ ਦੀ ਹੈਰੋਇਨ ਬਰਾਮਦ
ਪਰ ਇਸ ’ਤੇ ਹੋਰ ਸਾਵਧਾਨੀ ਵਰਤਣੀ ਹੋਵੇਗੀ ਕਿ ਆਪਣੇ ਵੀਰ ਜਵਾਨਾਂ ਨੂੰ ਖਤਰਿਆਂ ਤੋਂ ਕਿਵੇਂ ਬਚਾਇਆ ਜਾਵੇ? ਅਤੀਤ ’ਚ ਅੱਤਵਾਦ ਵਿਰੋਧੀ ਕੁਝ ਮੁਹਿੰਮਾਂ ਅਜਿਹੀਆਂ ਰਹੀਆਂ ਹਨ, ਜਿਨ੍ਹਾਂ ’ਚ ਅੱਤਵਾਦੀਆਂ ਦਾ ਜ਼ਲਦ ਸਫਾਇਆ ਕਰਨ ਦੇ ਯਤਨ ’ਚ ਸਾਡੇ ਜਵਾਨਾਂ ਨੂੰ ਨੁਕਸਾਨ ਹੋਇਆ ਅਸੀਂ ਅੱਤਵਾਦੀਆਂ ਦਾ ਖਾਤਮਾ ਵੀ ਕਰਨਾ ਹੈ ਅਤੇ ਆਪਣੇ ਜਵਾਨਾਂ ਦੇ ਜੀਵਨ ਦੀ ਸੁਰੱਖਿਆ ਵੀ ਕਰਨੀ ਹੈ, ਅਜਿਹਾ ਕਰਦਿਆਂ ਸਾਨੂੰ ਅਜਿਹਾ ਸੁਰੱਖਿਆ ਚੱਕਰ ਬਣਾਉਣਾ ਚਾਹੀਦਾ ਹੈ, ਜਿਸ ਨਾਲ ਉਹ ਭਵਿੱਖ ’ਚ ਇਸ ਤਰ੍ਹਾਂ ਦੀ ਹਿੰਮਤ ਨਾ ਕਰ ਸਕਣ ਖੂਫੀਆ ਰਿਪੋਰਟਾਂ ਤੋਂ ਮਿਲ ਰਹੀਆਂ ਜਾਣਕਾਰੀਆਂ ਅਨੁਸਾਰ ਪਾਕਿਸਤਾਨੀ ਫੌਜ ਦੀ ਬੇਚੈਨੀ ਨੂੰ ਗੰਭੀਰਤਾ ਨਾਲ ਸਮਝਣਾ ਹੋਵੇਗਾ।
ਅੱਤਵਾਦੀਆਂ ਦੇ ਘਟਦੇ ਮਨੋਬਲ ਨੂੰ ਵਾਪਸ ਲਿਆਉਣ ਲਈ ਪਾਕਿਸਤਾਨੀ ਫੌਜ ਲਗਾਤਾਰ ਵੱਡੀ ਸਾਜਿਸ਼ ਅਤੇ ਹਮਲੇ ਕਰਨ ਦਾ ਦਬਾਅ ਬਣਾ ਰਹੀ ਹੈ ਅਤੇ ਇਸ ਲਈ ਅੱਤਵਾਦੀਆਂ ਨੂੰ ਵਿਸ਼ੇਸ਼ ਕਮਾਂਡੋ ਗਰੁੱਪ ਸਮੇਤ ਹਰ ਤਰ੍ਹਾਂ ਨਾਲ ਮੱਦਦ ਦੇ ਰਹੀ ਹੈ ਪਾਕਿਸਤਾਨੀ ਫੌਜ ਨੇ ਚੀਨ ਤੋਂ ਪ੍ਰਾਪਤ ਹਥਿਆਰ ਅਤੇ ਹੋਰ ਫੌਜੀ ਸਾਧਨ ਵੀ ਅੱਤਵਾਦੀਆਂ ਨੂੰ ਮੁਹੱਈਆ ਕਰਵਾਏ ਹਨ, ਜਿਨ੍ਹਾਂ ’ਚ ਨਾਈਟ ਵਿਜ਼ਨ ਕੈਮਰਾ ਵੀ ਸ਼ਾਮਲ ਹੈ ਇਨ੍ਹਾਂ ਸਾਧਨਾਂ ਦੀ ਮੱਦਦ ਨਾਲ ਹੀ ਉਨ੍ਹਾਂ ਨੂੰ ਰਾਤ ਦੇ ਹਨ੍ਹੇਰੇ ’ਚ ਵੀ ਹਮਲਾ ਕਰਨ ਅਤੇ ਭੱਜਣ ’ਚ ਸਹੂਲੀਅਤ ਹੋਈ ਅਤੇ ਸਾਡੇ ਜਵਾਨਾਂ ਨੂੰ ਸ਼ਹੀਦ ਹੋਣਾ ਪਿਆ ਭਾਰਤ ਸਰਵੇ ਭਵੰਤੂ ਸੁਖਿਨ ’ਚ ਭਰੋਸਾ ਕਰਨ ਵਾਲਾ ਦੇਸ਼ ਹੈ, ਇਸ ਭਾਰਤ ਭੂਮੀ ਤੋਂ ਵਸੁਧੈਵ ਕੁਟੁੰਬਕਮ ਦਾ ਐਲਾਨ ਹੋਇਆ। (Terrorism)
ਜੀ-20 ਦੀ ਭਾਰਤੀ ਪ੍ਰਧਾਨਗੀ ਦੌਰਾਨ ਸਮੁੱਚੀ ਦੁਨੀਆ ਨੂੰ ਇੱਕ ਪਰਿਵਾਰ ਦੇ ਰੂਪ ’ਚ ਵਿਕਸਿਤ ਕਰਨ ਦਾ ਮਾਹੌਲ ਬਣਾਇਆ
ਜਿਸ ਨੇ ਹਾਲ ਹੀ ’ਚ ਜੀ-20 ਦੀ ਭਾਰਤੀ ਪ੍ਰਧਾਨਗੀ ਦੌਰਾਨ ਸਮੁੱਚੀ ਦੁਨੀਆ ਨੂੰ ਇੱਕ ਪਰਿਵਾਰ ਦੇ ਰੂਪ ’ਚ ਵਿਕਸਿਤ ਕਰਨ ਦਾ ਮਾਹੌਲ ਬਣਾਇਆ ਹੈ ਭਾਵੇਂ ਹੀ ਭਾਰਤ ਸ਼ਾਂਤੀ, ਸਹਿ-ਜੀਵਨ ਅਤੇ ਅਹਿੰਸਾ ’ਚ ਵਿਸ਼ਵਾਸ ਕਰਦਾ ਹੈ, ਪਰ ਉਸ ’ਤੇ ਹਮਲਾ ਕਰਨ ਵਾਲਿਆਂ ਦੀ ਜਦੋਂ ਅੱਤ ਹੋ ਜਾਂਦੀ ਹੈ ਤਾਂ ਉਹ ਹਥਿਆਰ ਚੁੱਕ ਕੇ, ਅੰਦਰ ਵੜ ਕੇ ਵਾਰ ਕਰਨਾ ਅਤੇ ਬਦਲਾ ਲੈਣਾ ਵੀ ਜਾਣਦਾ ਹੈ ਜਦੋਂ ਕਸ਼ਮੀਰ ’ਚ ਸਮੱੁਚੇ ਵਿਕਾਸ ਦੀ ਧਾਰਾ ਚੱਲ ਪਈ ਹੈ, ਉਦੋਂ ਜੋ ਤੱਤ ਅਮਨ-ਚੈਨ ਅਤੇ ਵਿਕਾਸ ਨੂੰ ਚੁਣੌਤੀ ਦੇ ਰਹੇ ਹਨ, ਉਨ੍ਹਾਂ ਨੂੰ ਤਾਂ ਕਰਾਰਾ ਜਵਾਬ ਦੇਣਾ ਹੀ ਚਾਹੀਦਾ ਹੈ ਇਹ ਕਸ਼ਮੀਰ ’ਚ ਬਚੇ ਹੋਏ ਸ਼ੈਤਾਨੀ ਸ਼ਰਾਰਤੀ ਤੱਤ ਅਤੇ ਅੱਤਵਾਦੀ ਤੱਤਾਂ ਦੇ ਨਾਲ ਜ਼ੀਰੋ ਸਹਿਣਸ਼ੀਲਤਾ ਦਿਖਾਉਣ ਦਾ ਸਮਾਂ ਹੈ ਉਨ੍ਹਾਂ ਨੂੰ ਕਸ਼ਮੀਰ ’ਚ ਕਿਸੇ ਵੀ ਥਾਂ ’ਤੇ ਅੱਡਾ ਬਣਾਉਣ ਜਾਂ ਲੁਕਣ ਦਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ ਹੈ।
ਅੱਤਵਾਦੀਆਂ ਨੇ ਬਹੁਤ ਸਾਜਿਸ਼ ਦੇ ਨਾਲ ਇਸ ਮੁਕਾਬਲੇ ਨੂੰ ਅੰਜਾਮ ਦਿੱਤਾ ਹੈ ਆਮ ਤੌਰ ’ਤੇ ਫੌਜ ਦੀ ਜੇਕਰ ਕਿਸੇ ਇਲਾਕੇ ’ਚ ਸਰਗਰਮੀ ਵਧਦੀ ਹੈ, ਤਾਂ ਅੱਤਵਾਦੀ ਉਸ ਇਲਾਕੇ ਨੂੰ ਛੱਡ ਦਿੰਦੇ ਹਨ, ਪਰ ਜੇਕਰ ਅੱਤਵਾਦੀਆਂ ਨੇ ਮੁਕਾਬਲੇ ਦੀ ਜੁਰਅੱਤ ਕੀਤੀ ਹੈ, ਤਾਂ ਇਸ ਦੇ ਪਿੱਛੇ ਪੂਰੀ ਸਾਜਿਸ਼ ਦਾ ਗੰਭੀਰ ਮੁਲਾਂਕਣ ਜ਼ਰੂਰੀ ਹੈ ਤਮਾਮ ਸੰਭਾਵਨਾਵਾਂ ਨੂੰ ਲੱਭਣਾ ਚਾਹੀਦਾ ਹੈ ਆਉਣ ਵਾਲੀਆਂ ਚੋਣਾਂ ਨੂੰ ਦੇਖਦਿਆਂ ਅੱਤਵਾਦੀ ਹੁਣ ਜ਼ਿਆਦਾ ਸਰਗਰਮ ਹੋ ਕੇ ਦੇਸ਼ ’ਚ ਹਿੰਸਾ ਅਤੇ ਅਸ਼ਾਂਤੀ ਫੈਲਾਉਣਾ ਚਾਹੁਣਗੇ ਕਸ਼ਮੀਰ ’ਚ ਚੋਣਾਂ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ ਅਜਿਹੇ ’ਚ, ਅੱਤਵਾਦੀਆਂ ਅਤੇ ਉਨ੍ਹਾਂ ਦੇ ਨਾਪਾਕ ਆਕਿਆਂ ਨੂੰ ਜ਼ਰੂਰ ਪ੍ਰੇਸ਼ਾਨੀ ਹੋ ਰਹੀ ਹੋਵੇਗੀ ਗੁਆਂਢੀ ਦੇਸ਼ ਤੋਂ ਅੱਤਵਾਦੀਆਂ ਨੂੰ ਇਸ਼ਾਰਾ ਕੀਤਾ ਗਿਆ ਹੋਵੇਗਾ ਕਿ ਕੁਝ ਅਜਿਹਾ ਕਰੋ ਕਿ ਜੀ-20 ਦੇ ਸਮੇਂ ’ਚ ਪੂਰੀ ਤਰ੍ਹਾਂ ਗਾਇਬ ਕਸ਼ਮੀਰ ਦਾ ਮੁੱਦਾ ਵਾਪਸ ਚਰਚਾ ’ਚ ਆ ਜਾਵੇ ਉਮੀਦ ਇਹ ਵੀ ਜਤਾਈ ਜਾ ਰਹੀ ਹੈ।
ਸਬੂਤਾਂ ਦੇ ਨਾਲ ਦੁਸ਼ਮਣਾਂ ਨੂੰ ਚਿਤਾਵਨੀ ਦੇਣੀ ਚਾਹੀਦੀ ਹੈ
ਕਿ ਤਾਜ਼ਾ ਮੁਕਾਬਲੇ ’ਚ ਕੋਝੀ ਹਿੰਮਤ ਦਿਖਾਉਣ ਵਾਲੇ ਅੱਤਵਾਦੀ ਵਿਦੇਸ਼ੀ ਹਨ, ਪਰ ਅਜਿਹਾ ਹੈ, ਤਾਂ ਸਬੂਤਾਂ ਦੇ ਨਾਲ ਦੁਸ਼ਮਣਾਂ ਨੂੰ ਚਿਤਾਵਨੀ ਦੇਣੀ ਚਾਹੀਦੀ ਹੈ ਇਹ ਇੱਕ ਵੱਡਾ ਸੱਚ ਹੈ ਕਿ ਜਿਵੇਂ ਸ਼ਾਂਤੀ-ਪ੍ਰੇਮ ਖੁਦ ਨਹੀਂ ਚੱਲਦੇ, ਚਲਾਉਣਾ ਪੈਂਦਾ ਹੈ, ਠੀਕ ਉਸੇ ਤਰ੍ਹਾਂ ਅੱਤਵਾਦ ਵੀ ਦੂਜਿਆਂ ਦੇ ਪੈਰਾਂ ਨਾਲ ਚੱਲਦਾ ਹੈ, ਜਿਸ ਦਿਨ ਉਸ ਤੋਂ ਪੈਰ ਖੋਹ ਲਏ ਜਾਣਗੇ, ਉਹ ਅਪੰਗ ਹੋ ਜਾਵੇਗਾ ਅੱਤਵਾਦੀ ਹਮਲਿਆਂ ਨਾਲ ਪਾਕਿਸਤਾਨ ਦਾ ਫਾਇਦਾ ਹੋਵੇ ਜਾ ਨਾ ਹੋਵੇ, ਪਰ ਉਸ ਦੇ ਹਮਦਰਦੀ ਚੀਨ ਇਸ ’ਚ ਆਪਣਾ ਫਾਇਦਾ ਜ਼ਰੂਰ ਦੇਖੇਗਾ ਸਿੱਧੇ ਵਾਰ ਨਾਲ ਹੀ ਅੱਤਵਾਦੀ ਨੈੱਟਵਰਕ ਦਾ ਲੱਕ ਟੁੱਟੇਗਾ ਹੁਣ ਸਮਾਂ ਆ ਗਿਆ ਹੈ, ਜਦੋਂ ਕਸ਼ਮੀਰ ’ਚ ਬਚੇ ਹੋਏ ਅੱਤਵਾਦ ਦੇ ਅੰਤ ਲਈ ਫੌਜ ਅਤੇ ਪੁਲਿਸ ਬਲ ਆਪਣੀਆਂ ਕਮੀਆਂ-ਕਮਜ਼ੋਰੀਆਂ ’ਤੇ ਪੂਰੀ ਤਰ੍ਹਾਂ ਲਗਾਮ ਲਾਉਂਦਿਆਂ ਆਪਣੇ ਸਰਵਸੇ੍ਰਸ਼ਠ ਵਸੀਲਿਆਂ ਦਾ ਇਸਤੇਮਾਲ ਕਰਦਿਆਂ ਸਰਵਸ੍ਰੇਸ਼ਠ ਨਤੀਜੇ ਦੇਣ।