ਭਿਆਨਕ ਸੜਕ ਹਾਦਸੇ ਨੇ ਲੈ ਲਈਆਂ ਤਿੰਨ ਜਾਨਾਂ

Accident

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਬੀਤੀ ਸ਼ਾਮ 6:00-7:00 ਵਜੇ ਦੇ ਦਰਮਿਆਨ ਸੁਨਾਮ ਤੋਂ ਪਿੰਡ ਸ਼ੇਰੋਂ ਵੱਲ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀ ਅਤੇ ਇੱਕ ਔਰਤ ਦੀ ਕਿਸੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਂਚਾਰ ਪ੍ਰਾਪਤ ਹੋਇਆ ਹੈ। (Accident)

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਿੰਨੋਂ ਪਿੰਡ ਸ਼ੇਰੋਂ ਦੇ ਵਸਨੀਕ ਸਨ ਅਤੇ ਸੁਨਾਮ ਤੋਂ ਵਾਪਸ ਆਪਣੇ ਪਿੰਡ ਜਾ ਰਹੇ ਸਨ ਅਤੇ ਜਦੋਂ ਇਹ ਸ਼ੇਰੋਂ ਕੈਂਚੀਆਂ ਲੰਘੇ ਹੀ ਸਨ ਤਾਂ ਕਿਸੇ ਅਣਪਛਾਤੇ ਵਾਹਨ ਨੇ ਇਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਫੇਟ ਮਾਰ ਦਿੱਤੀ, ਫੇਟ ਵੱਜਣ ਕਾਰਨ ਤਿੰਨਾਂ ਦੇ ਗੰਭੀਰ ਸੱਟਾਂ ਵੱਜੀਆਂ ਤੇ ਦੋਨਾਂ ਵਿਅਕਤੀਆਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਜਦੋਂਕੇ ਔਰਤ ਨੇ ਸਰਕਾਰੀ ਹਸਪਤਾਲ ਵਿਖੇ ਜਾ ਕੇ ਦਮ ਤੋੜਿਆ। ਇਸ ਭਿਆਨਕ ਹਾਦਸੇ ਨਾਲ ਪਿੰਡ ਦੇ ਤਿੰਨ ਲੋਕਾਂ ਦੀ ਮੌਤ ਹੋ ਜਾਣ ਨਾਲ ਪਿੰਡ ਵਿੱਚ ਸੋਕ ਦੀ ਲਹਿਰ ਫੈਲ ਗਈ ਹੈ ਅਤੇ ਪੁਲੀਸ ਬਣਦੀ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਬਜ਼ੁਰਗਾਂ ਨੂੰ ਤੋਹਫ਼ਾ, ਡਾ. ਬਲਜੀਤ ਕੌਰ ਨੇ ਵੀਡੀਓ ਕੀਤੀ ਜਾਰੀ, ਦੇਖੋ ਵੀਡੀਓ