ਕਲਯੁਗ ਦੇ ਮਾਰੂਥਲ ’ਚ ਵਹਿ ਰਹੇ ਹਨ ਇਮਾਨਦਾਰੀ ਦੇ ਚਸ਼ਮੇ

Honesty

ਡੇਰਾ ਸ਼ਰਧਾਲੂ ਦੀ ਇਮਾਨਦਾਰੀ, 4 ਲੱਖ ਦੇ ਗਹਿਣੇ ਤੇ ਨਕਦੀ ਕੀਤੇ ਵਾਪਸ | Honesty

ਬਨੂੜ (ਐੱਮਕੇ ਸ਼ਾਇਨਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸ਼ਰਧਾਲੂ ਨਿੱਤ ਨਵੇਂ ਰਿਕਾਰਡ ਸਥਾਪਤ ਕਰ ਰਹੇ ਹਨ। ਅਜਿਹਾ ਹੀ ਇੱਕ ਰਿਕਾਰਡ ਜ਼ਿਲ੍ਹਾ ਮੋਹਾਲੀ ਦੇ ਬਲਾਕ ਬਨੂੜ ਦੇ ਵਾਸੀ ਇੱਕ ਡੇਰਾ ਸ਼ਰਧਾਲੂ ਨੇ ਸਥਾਪਤ ਕੀਤਾ ਹੈ, ਜਿਸ ਨੇ ਕਰੀਬ 4 ਲੱਖ ਰੁਪਏ ਦੀ ਕੀਮਤ ਦੇ ਗਹਿਣੇ ਅਤੇ ਨਕਦੀ ਨਾਲ ਭਰਿਆ ਪਰਸ ਉਸ ਦੇ ਅਸਲ ਮਾਲਕ ਨੂੰ ਵਾਪਸ ਕੀਤਾ ਹੈ। (Honesty)

ਜਾਣਕਾਰੀ ਅਨੁਸਾਰ ਬਲਾਕ ਬਨੂੜ ਦੇ ਡੇਰਾ ਸ਼ਰਧਾਲੂ ਚਰਨਦਾਸ ਇੰਸਾਂ ਜੋ ਕਿ ਪੇਸੇ ਵਜੋਂ ਆਟੋ ਚਲਾਉਣ ਦਾ ਕੰਮ ਕਰਦੇ ਹਨ। ਬੀਤੀ ਸਵੇਰ ਉਹ ਰੋਜਾਨਾ ਦੀ ਤਰ੍ਹਾਂ ਆਪਣੇ ਕੰਮ ਉੱਤੇ ਸਨ। ਇਸ ਦੌਰਾਨ ਉਸ ਨੂੰ ਆਪਣੇ ਆਟੋ ਵਿੱਚ ਨਕਦੀ ਅਤੇ ਗਹਿਣਿਆਂ ਨਾਲ ਭਰਿਆ ਬੈਗ ਮਿਲਿਆ। ਪਰਸ ਚੈੱਕ ਕਰਨ ਉਪਰੰਤ ਉਸ ਵਿੱਚ 4 ਲੱਖ ਦੀ ਕੀਮਤ ਦੇ ਗਹਿਣੇ ਅਤੇ ਕੁਝ ਨਕਦੀ ਮਿਲੀ। ਜਿਨ੍ਹਾਂ ਵਿੱਚ ਸੋਨੇ ਦੇ ਟੌਪਸ , 5 ਸੋਨੇ ਦੀਆਂ ਅੰਗੂਠੀਆਂ ਤੇ 1500 ਦੇ ਕਰੀਬ ਨਕਦੀ ਆਦਿ ਸਨ।

ਆਟੋ ਵਿੱਚੋਂ ਉਤਰੀਆਂ ਸਵਾਰੀਆਂ ਨੂੰ ਲੱਭਿਆ | Honesty

ਚਰਨਦਾਸ ਇੰਸਾਂ ਨੇ ਦੱਸਿਆ ਕਿ ਪਰਸ ਲੈ ਕੇ ਮੈਂ ਕੁਝ ਸਮਾਂ ਪਹਿਲਾਂ ਹੀ ਆਟੋ ਵਿੱਚੋਂ ਉਤਰੀਆਂ ਸਵਾਰੀਆਂ ਨੂੰ ਛੱਤ ਬੀੜ ਤੱਕ ਲੱਭਿਆ। ਪਰ ਮੈਨੂੰ ਕੋਈ ਨਹੀਂ ਮਿਲਿਆ। ਸਟੇਟ 85 ਮੈਂਬਰ ਜਸਪਾਲ ਇੰਸਾਂ, 85 ਮੈਂਬਰ ਵਿਜੇ ਕੁਮਾਰ ਇੰਸਾਂ, 85 ਮੈਂਬਰ ਕਮਲਜੀਤ ਇੰਸਾਂ ਅਤੇ ਬਲਾਕ ਬਨੂੜ ਦੇ ਪ੍ਰੇਮੀ ਸੇਵਕ ਜਸਮੇਰ ਸਿੰਘ ਇੰਸਾਂ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਿਆ ਕਿ ਪਿੰਡ ਜਾਂਸਲਾ, ਜ਼ਿਲ੍ਹਾ ਪਟਿਆਲਾ ਤੋਂ ਸੋਨੀਆਂ ਪਤਨੀ ਮਨੀਸ਼ ਕੁਮਾਰ ਨਾਂਅ ਦੀ ਔਰਤ ਜਾਂਸਲਾ ਤੋਂ ਛੱਤ ਬੀੜ ਜਾਣ ਲਈ ਆਟੋ ਵਿੱਚ ਬੈਠੀ ਸੀ ਅਤੇ ਆਪਣਾ ਪਰਸ ਆਟੋ ਵਿੱਚ ਹੀ ਭੁੱਲ ਗਈ ਸੀ। ਸਥਾਨਕ ਔਰਤ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਬਨੂੜ ਵਿਖੇ ਬੁਲਾਇਆ। ਜਿੱਥੇ ਜਿੰਮੇਵਾਰਾਂ ਦੀ ਹਾਜ਼ਰੀ ’ਚ ਨਿਸ਼ਾਨੀ ਪੁੱਛ ਕੇ ਗਹਿਣਿਆਂ ਅਤੇ ਨਕਦੀ ਸਮੇਤ ਬੈਗ ਉਸ ਦੇ ਅਸਲ ਮਾਲਕ ਨੂੰ ਵਾਪਸ ਕਰ ਦਿੱਤਾ।

ਇਹ ਵੀ ਦੇਖੋ : ਪੰਜਾਬ ਸਰਕਾਰ ਦਾ ਬਜ਼ੁਰਗਾਂ ਨੂੰ ਤੋਹਫ਼ਾ, ਡਾ. ਬਲਜੀਤ ਕੌਰ ਨੇ ਵੀਡੀਓ ਕੀਤੀ ਜਾਰੀ, ਦੇਖੋ ਵੀਡੀਓ

ਇਸ ਦੌਰਾਨ ਗਹਿਣਿਆਂ ਦੀ ਅਸਲ ਮਾਲਕ ਸੋਨੀਆਂ ਨੇ ਕਿਹਾ ਇਸ ਕਲਯੁੱਗ ਵਿੱਚ ਕੋਈ ਆਪਣੇ ਸਿਰ ਦਾ ਵਾਲ ਤੱਕ ਨਹੀਂ ਦਿੰਦਾ ਪਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਧੰਨ ਹਨ ਜਿਨ੍ਹਾਂ ਦਾ ਇੰਨੇ ਕੀਮਤੀ ਗਹਿਣੇ ਦੇਖ ਕੇ ਵੀ ਇਮਾਨ ਨਹੀਂ ਡੋਲਿਆ। ਧੰਨ ਹਨ ਇਹਨਾਂ ਦੇ ਗੁਰੂ ਜੀ ਜੋ ਇਨ੍ਹਾਂ ਨੂੰ ਇਮਾਨਦਾਰੀ ਦਾ ਪਾਠ ਪੜ੍ਹਾ ਰਹੇ ਹਨ।