(ਅਨਿਲ ਲੁਟਾਵਾ) ਅਮਲੋਹ। ਖੰਨਾ ਰੋਡ ਅਮਲੋਹ,ਪਿੰਡ ਸ਼ਾਹਪੁਰ ’ਚ ਸਥਿਤ ਸ਼੍ਰੀ ਗਣੇਸ਼ ਐਡੀਬਲਜ ਪ੍ਰਾਈਵੇਟ ਲਿਮਟਿਡ ਸ਼ਾਹਪੁਰ ਫੈਕਟਰੀ ’ਚ ਅੱਗ ਲੱਗਣ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਦਾ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। Fire
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਫੈਕਟਰੀ ਦੇ ਅਧਿਕਾਰੀ ਇਕਬਾਲ ਸਿੰਘ ਰੁਪਾਲ ਨੇ ਦੱਸਿਆ ਕਿ ਅਚਾਨਕ ਅੱਜ ਸਵੇਰੇ ਅੱਗ ਲੱਗ ਗਈ ਜਿਸ ’ਤੇ ਕਾਬੂ ਪਾਉਣ ਲਈ ਫੈਕਟਰੀ ਦੀ ਆਪਣੀ ਗੱਡੀ ਤੋਂ ਇਲਾਵਾ ਖੰਨਾ, ਮੰਡੀ ਗੋਬਿੰਦਗੜ੍ਹ , ਸਰਹਿੰਦ, ਨਾਭਾ, ਸਮਰਾਲਾ ਆਦਿ ਤੋਂ ਫਾਇਰ ਬ੍ਰਿਗੇਡ ਦੀਆਂ ਇੱਕ ਦਰਜਨ ਦੇ ਕਰੀਬ ਪਹੁੰਚੀਆਂ ਗੱਡੀਆਂ ਨੇ ਅੱਗ ’ਤੇ ਬੜੀ ਮੁਸ਼ੱਕਤ ਨਾਲ ਅੱਗ ਤੇ ਕਾਬੂ ਪਾਇਆ ਗਿਆ । ਉਨ੍ਹਾਂ ਦੱਸਿਆ ਕਿ ਘਟਨਾ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਸ਼੍ਰੀ ਗਣੇਸ਼ ਐਡੀਬਲਜ ਪ੍ਰਾਈਵੇਟ ਫੈਕਟਰੀ ਦਾ ਕਰੋੜਾਂ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ ਹੈ।
ਇਹ ਵੀ ਪੜ੍ਹੋ: ਭਾਜਪਾ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ














