ਮਰਨ ਵਾਲਿਆਂ ’ਚ ਪਤੀ-ਪਤਨੀ, ਨਾਨੀ-ਦੋਹਤੀ | Road Accident
ਮੋਗਾ (ਸੱਚ ਕਹੂੰ ਨਿਊਜ਼)। ਪੰਜਾਬ ਦੋ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਇੱਕ ਹੀ ਪਰਿਵਾਰ ਦੀ ਇੱਕ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਇੱਕ ਔਰਤ ਨੂੰ ਇਲਾਜ਼ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਔਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਹਾਦਸਾ ਰਾਜਸਥਾਨ ਦੇ ਸ੍ਰੀ ਗੰਗਾਨਗਰ ਖੇਤਰ ’ਚ ਹੋਇਆ ਹੈ। ਇੱਕ ਪਰਿਵਾਰ ਦੇ ਲੋਕ ਕਾਰ ’ਚ ਸਵਾਰ ਹੋ ਕੇ ਵਾਪਸ ਆਪਣੇ ਘਰ ਆ ਰਹੇ ਸਨ। ਕਾਰ ਨੂੰ ਸਾਹਮਣੇ ਤੋਂ ਆ ਰਹੀ ਇੱਕ ਬੱਸ ਨੇ ਟੱਕਰ ਮਾਰ ਦਿੱਤੀ। (Road Accident)
Also Read : ਨਵੀਨ ਜਿੰਦਲ ਨੇ ਭਾਜਪਾ ’ਚ ਸ਼ਾਮਲ ਹੋਣ ਦਾ ਦੱਸਿਆ ਇਹ ਕਾਰਨ, ਵੇਖੋ
ਟੱਕਰ ਇਨ੍ਹੀਂ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਇੱਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਨਾਲ ਪੂਰੇ ਪਿੰਡ ’ਚ ਸੋਗ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਥਾਣਾ ਬਾਘਾਪੁਰਾਣਾ ਦੇ ਪਿੰਡ ਨੱਥੂਆਲਾ ਗਰਬਾ ਨਿਵਾਸੀ 30 ਸਾਲਾਂ ਸੂਰਜਵੀਰ ਸਿੰਘ ਆਪਣੀ 28 ਸਾਲਾਂ ਪਤਨੀ ਮਨਦੀਪ ਕੌਰ, 55 ਸਾਲਾਂ ਦੀ ਮਾਂ ਕੁਲਦੀਪ ਕੌਰ ਤੇ ਭੈਣ ਮਨਵੀਰ ਕੌਰ ਤੇ ਮਨਵੀਰ ਕੌਰ ਦੀ ਬੇਟੀ ਵਾਣੀ ਨਾਲ ਪੰਜਾਬ ਤੋਂ ਕਾਰ ਰਾਹੀਂ ਸ੍ਰੀ ਗੰਗਾਨਗਰ ਦੇ ਪਦਮਪੁਰ ਗਿਆ ਸੀ। (Road Accident)
ਉਹ ਉੱਥੇ ਆਪਣੇ ਕਿਸੇ ਪਰਿਵਾਰਕ ਨੂੰ ਮਿਲਣ ਤੋਂ ਬਾਅਦ ਮੰਗਲਵਾਰ ਦੁਪਹਿਰ ਵਾਪਸ ਆਪਣੇ ਪਿੰਡ ਪੰਜਾਬ ’ਚ ਆ ਰਹੇ ਸਨ। ਇਸ ਦੌਰਾਨ ਘੜਸਾਨਾ ਤੋਂ ਸ੍ਰੀ ਗੰਗਾਨਗਰ ਜਾ ਰਹੀ ਰੋੜਵੇਜ ਬੱਸ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਪਰਿਵਾਰ ਦੇ 4 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ 1 ਸਾਲ ਦੀ ਬੱਚੀ ਵਾਣੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਸੂਰਜਵੀਰ ਦੀ ਭੈਣ ਮਨਵੀਰ ਕੌਰ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੂਰਜਵੀਰ ਦੀ ਭੈਣ ਮਨਵੀਰ ਕੌਰ ਕੈਨੇਡਾ ਤੋਂ ਆਈ ਸੀ। (Road Accident)