ਉਤਰਾਖੰਡ ’ਚ ਭਿਆਨਕ ਹਾਦਸਾ, ਜੀਪ ਖੱਡ ’ਚ ਡਿੱਗੀ, 9 ਦੀ ਮੌਤ

Accident

ਨਵੀਂ ਦਿੱਲੀ, (ਸੱਚ ਕਹੂੰ ਨਿਊਜ਼)। ਉਤਰਾਖੰਡ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪਹਾੜੀ ਖੇਤਰ ਅਤੇ ਦੇਵ ਭੂਮਿ ਦੇ ਨਾਂਅ ਨਾਲ ਪਛਾਣੇ ਜਾਣ ਵਾਲੇ ਉਤਰਾਖੰਡ ’ਚ ਭਿਆਨਕ ਹਾਦਸਾ ਵਾਪਰਿਆ ਹੈ। ਜਿੱਥੇ ਮੁਨਸਯਾਰੀ ਤੋਂ ਲੰਘ ਰਹੀ ਜੀਪ ਖੱਡ ’ਚ ਡਿੱਗ ਗਈ ਹੈ। ਜਿਸ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਾਦਸੇ ਤੋਂ ਬਾਅਦ 2 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਮੌਕੇ ’ਤੇ ਪਹੁੰਚਿਆ ਹੈ। ਜਿੱਥੇ ਬਚਾਅ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਖਾਲਿਸਤਾਨੀਆਂ ਦੇ ਕਤਲਾਂ ਤੋਂ ਬਾਅਦ, ਗੁਰਪਤਵੰਤ ਸਿੰਘ ਪੰਨੂ ਲਾਪਤਾ

ਪੁਲਿਸ ਨੇ ਦੱਸਿਆ ਕਿ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਕੀ ਜੀਪ ਪਲਟ ਕੇ 600 ਮੀਟਰ ਹੇਠਾਂ ਖੱਡ ’ਚ ਜਾ ਡਿੱਗੀ ਅਤੇ ਜੀਪ ਚਕਨਾਚੂਰ ਹੋ ਗਈ। ਜੀਪ ਦੇ ਝਾੜੀਆਂ ’ਚ ਡਿੱਗਣ ਕਾਰਨ 9 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਪੁਲਿਸ ਵੱਲੋਂ ਮਰਨ ਵਾਲੇ 9 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਫਿਲਹਾਲ ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਅਜੇ ਮਰਨ ਵਾਲਿਆਂ ਦੀ ਗਿਣਤੀ ’ਚ ਵਾਧਾ ਹੋ ਸਕਦਾ ਹੈ ਅਤੇ 2 ਅਜੇ ਤੱਕ ਲਾਪਤਾ ਹਨ।

LEAVE A REPLY

Please enter your comment!
Please enter your name here