Fire Accident: ਥਾਈਲੈਂਡ ‘ਚ ਭਿਆਨਕ ਹਾਦਸਾ, ਸਕੂਲ ਬੱਸ ’ਚ ਲੱਗੀ ਅੱਗ, 25 ਵਿਦਿਆਰਥੀਆਂ ਦੀ ਮੌਤ

Fire Accident
Fire Accident: ਥਾਈਲੈਂਡ 'ਚ ਭਿਆਨਕ ਹਾਦਸਾ, ਸਕੂਲ ਬੱਸ ’ਚ ਲੱਗੀ ਅੱਗ, 25 ਵਿਦਿਆਰਥੀਆਂ ਦੀ ਮੌਤ

ਬਚਾਅ ਕਾਰਜ਼ ਜਾਰੀ | Fire Accident

  • ਟਾਇਰ ਫਟਣ ਕਾਰਨ ਵਾਪਰਿਆ ਹੈ ਹਾਦਸਾ | Fire Accident

ਬੈਂਕਾਕ (ਏਜੰਸੀ)। Fire Accident: ਥਾਈਲੈਂਡ ’ਚ ਇੱਕ ਸਕੂਲ ਬੱਸ ’ਚ ਅੱਗ ਲੱਗਣ ਕਾਰਨ 25 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਬੱਸ ’ਚ ਕੁੱਲ 44 ਲੋਕ ਮੌਜ਼ੂਦ ਸਨ, ਜਿਨ੍ਹਾਂ ’ਚੋਂ 16 ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਬਚਾਅ ਕਰਮਚਾਰੀ ਬਾਕੀ ਬਚੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅੱਗ ਲੱਗਣ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਬੱਸ ਦਾ ਟਾਇਰ ਫਟਣ ਕਾਰਨ ਅੱਗ ਲੱਗੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਬੈਂਕਾਕ ਦੇ ਖੂ ਖੋਤ ਇਲਾਕੇ ’ਚ ਦੁਪਹਿਰ ਕਰੀਬ 12.30 ਵਜੇ ਵਾਪਰਿਆ। ਬੱਸ ਸਕੂਲ ਦੀ ਯਾਤਰਾ ਤੋਂ ਵਾਪਸ ਆ ਰਹੀ ਸੀ। ਬੱਸ ’ਚ 3 ਤੋਂ 15 ਸਾਲ ਤੱਕ ਦੇ ਬੱਚੇ ਮੌਜੂਦ ਸਨ। ਇਸ ਤੋਂ ਇਲਾਵਾ ਉਸ ਦੇ ਨਾਲ 5 ਅਧਿਆਪਕ ਵੀ ਸਵਾਰ ਸਨ। Fire Accident

Read This : IND vs BAN: ਕਾਨਪੁਰ ਟੈਸਟ ‘ਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਸੀਰੀਜ਼ ‘ਚ ਕੀਤਾ ਕਲੀਨ ਸਵੀਪ

ਟਰਾਂਸਪੋਰਟ ਮੰਤਰੀ ਨੇ ਕਿਹਾ- ਸੀਐੱਨਜੀ ਨਾਲ ਚੱਲ ਰਹੀ ਸੀ ਬੱਸ | Fire Accident

ਥਾਈਲੈਂਡ ਦੇ ਪ੍ਰਧਾਨ ਮੰਤਰੀ ਪਿਤੋਂਗਤਾਰਨ ਸ਼ਿਨਾਵਾਤਰਾ ਨੇ ਹਾਦਸੇ ’ਚ ਜਾਨ ਗੁਆਉਣ ਵਾਲੇ ਬੱਚਿਆਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਟਰਾਂਸਪੋਰਟ ਮੰਤਰੀ ਨੂੰ ਮੌਕੇ ’ਤੇ ਜਾ ਕੇ ਸਥਿਤੀ ਦਾ ਜਾਇਜਾ ਲੈਣ ਦੇ ਹੁਕਮ ਦਿੱਤੇ ਹਨ। ਦੇਸ਼ ਦੇ ਗ੍ਰਹਿ ਮੰਤਰੀ ਅਨੁਤਿਨ ਚਰਨਵੀਰਕੁਲ ਨੇ ਕਿਹਾ ਕਿ ਬਚਾਅ ਕਰਮਚਾਰੀਆਂ ਦੇ ਪਹੁੰਚਣ ਤੋਂ ਬਾਅਦ ਵੀ ਬੱਸ ਇੰਨੀ ਗਰਮ ਸੀ ਕਿ ਅੰਦਰ ਜਾਣਾ ਬਹੁਤ ਮੁਸ਼ਕਲ ਸੀ। ਇਸ ਕਾਰਨ ਹਾਦਸੇ ਤੋਂ ਬਾਅਦ ਕਾਫੀ ਦੇਰ ਤੱਕ ਲਾਸ਼ਾਂ ਬੱਸ ’ਚ ਪਈਆਂ ਰਹੀਆਂ। ਮਰਨ ਵਾਲਿਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਥਾਈਲੈਂਡ ਦੇ ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਬੱਸ ਕੰਪਰੈੱਸਡ ਨੈਚੁਰਲ ਗੈਸ (ਸੀਐੱਨਜੀ) ’ਤੇ ਚੱਲ ਰਹੀ ਸੀ। ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਮੈਂ ਮੰਤਰਾਲੇ ਨੂੰ ਅਜਿਹੇ ਯਾਤਰੀ ਵਾਹਨਾਂ ਲਈ ਸੀਐਨਜੀ ਵਰਗੇ ਈਂਧਨ ਦੀ ਵਰਤੋਂ ’ਤੇ ਪਾਬੰਦੀ ਲਾਉਣ ਤੇ ਕੋਈ ਹੋਰ ਵਿਕਲਪ ਲੱਭਣ ਲਈ ਕਿਹਾ ਹੈ। Fire Accident