ਨਵਾਂਸ਼ਹਿਰ 22 ਜੂਨ: ਨਵਾਂ ਸ਼ਹਿਰ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਜ਼ਿਲ੍ਹੇ ਵਿੱਚ ਬਾਲ ਮਜ਼ਦੂਰੀ ਵਿਰੁੱਧ ਮੁਹਿੰਮ ਚਲਾਉਣ ਦੀ ਦਿੱਤੀ ਹਦਾਇਤ ਦੇ ਮੱਦੇਨਜ਼ਰ ਅੱਜ ਵੱਖ-ਵੱਖ ਥਾਈਂ ਛਾਪੇਮਾਰੀ ਕੀਤੀ ਗਈ ਇਸ ਮੌਕੇ ਉੱਪ ਮੰਡਲ ਮੈਜਿਸਟ੍ਰੇਟ ਨਵਾਂਸ਼ਹਿਰ ਹਰਚਰਨ ਸਿੰਘ ਵੱਲੋਂ ਸਬ ਡਵੀਜ਼ਨ ਪੱਧਰ ‘ਤੇ ਗਠਿਤ ਕਮੇਟੀ, ਜਿਸ ਵਿੱਚ ਤਹਿਸੀਲਦਾਰ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਬੀ. ਪੀ.ਈ.ਓ., ਬੀ.ਡੀ.ਪੀ.ਓ, ਸੀ.ਡੀ.ਪੀ.ਓ., ਲੇਬਰ ਇਨਫੋਰਸਮੇਂਟ ਅਫ਼ਸਰ ਅਤੇ ਪੁਲਿਸ ਅਧਿਕਾਰੀ ਸ਼ਾਮਿਲ ਸਨ
ਕਬਾੜ ਚੁੱਕਦੇ 10 ਸਾਲਾਂ ਬੱਚੇ ਦੇ ਮਾਪਿਆਂ ਨੂੰ ਭਵਿੱਖ ਵਿੱਚ ਅਜਿਹਾ ਨਾ ਕਰਵਾਉਣ ਦੀ ਚਿਤਾਵਨੀ
ਛਾਪੇਮਾਰੀ ਦੌਰਾਨ ਕਮੇਟੀ ਮੈਂਬਰਾਂ ਵੱਲੋਂ ਸਬ ਡਵੀਜਨ ਨਵਾਂ ਸ਼ਹਿਰ ਵਿੱਚ ਪੈਂਦੇ ਬਲਾਕ ਨਵਾਂ ਸ਼ਹਿਰ ਅਤੇ ਔੜ ਦੇ ਦੁਕਾਨਾਂ ਅਤੇ ਢਾਬਿਆਂ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਤਕਰੀਬਨ 35 ਥਾਂਵਾਂ ‘ਤੇ ਛਾਪੇਮਾਰੀ ਕੀਤੀ ਗਈ
ਚੈਕਿੰਗ ਦੌਰਾਨ ਕੰਚਨ ਅਰੋੜਾ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਵੱਲੋਂ ਸਭ ਨੂੰ ਚਿਤਾਵਨੀ ਦਿੱਤੀ ਗਈ ਕਿ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਵਾਲੇ ਨੂੰ ਜੁਵੇਨਾਇਲ ਜਸਟਿਸ ਐਕਟ 2015 ਤਹਿਤ ਪੰਜ ਸਾਲ ਤੱਕ ਦੀ ਸਜ਼ਾ ਅਤੇ ਇੱਕ ਲੱਖ ਰੁੱਪਏ ਤੱਕ ਜੁਰਮਾਨਾ ਹੋ ਸਕਦਾ ਹੈ
ਚੈਕਿੰਗ ਦੌਰਾਨ ਕੇਵਲ ਇੱਕ ਹੀ ਬੱਚਾ (ਜਿਸਦੀ ਉਮਰ ਲਗਪਗ 10 ਸਾਲ ਸੀ) ਰੇਲਵੇ ਰੋਡ ਉੱਤੇ ਕਬਾੜ ਇੱਕਠਾ ਕਰਦਾ ਪਾਇਆ ਗਿਆ ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਦੇ ਆਦੇਸ਼ ਅਨਸਾਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਪੁਲਿਸ ਮਹਿਕਮੇ ਦੇ ਮੁਲਾਜ਼ਮਾਂ ਵੱਲੋਂ ਉਸਦੇ ਮਾਤਾ-ਪਿਤਾ ਦੀ ਭਾਲ ਕੀਤੀ ਗਈ ਇਸ ਉਪਰੰਤ ਉਸਦੇ ਮਾਤਾ ਪਿਤਾ ਦੀ ਕਾਊਂਸਲਿੰਗ ਕਰਵਾ ਕੇ ਬੱਚੇ ਨੂੰ ਮਾਪਿਆਂ ਦੇ ਹਵਾਲੇ ਕੀਤਾ ਤੇ ਅੱਗੇ ਤੋਂ ਬੱਚੇ ਤੋਂ ਕੰਮ ਨਾ ਕਰਵਾਉਣ ਦੀ ਚਿਤਾਵਨੀ ਦਿੱਤੀ