ਸਰਕਾਰ ਦੀ ਨਵੀਂ ਸਕੀਮ ਦਾ 10 ਹਜ਼ਾਰ ਕਿਸਾਨਾਂ ਨੂੰ ਮਿਲੇਗਾ ਲਾਭ

Manipur

ਕਿਸਾਨਾਂ ਨੂੰ ਮੱਖੀ ਪਾਲਣ ਕਿੱਟਾਂ ਅਤੇ ਹੋਰ ਸਾਜੋ ਸਮਾਨ ਲਈ ਗ੍ਰਾਂਟ ਦਿੱਤੀ ਜਾਵੇਗੀ | Government scheme

ਜੈਪੁਰ। ਰਾਜਸਥਾਨ ਸਰਕਾਰ (Government scheme) ਸੂਬੇ ਦੇ ਕਿਸਾਨਾਂ ਨੂੰ ਆਮਦਨ ਦੇ ਨਵੇਂ ਸਰੋਤ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਲੜੀ ਤਹਿਤ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੂਬੇ ਵਿੱਚ ਮਧੂ ਮੱਖੀ ਪਾਲਣ ਨੂੰ ਉਤਸਾਹਿਤ ਕਰਨ ਲਈ ਕਿਸਾਨਾਂ ਨੂੰ ਗ੍ਰਾਂਟਾਂ, ਕਿੱਟਾਂ ਅਤੇ ਸਿਖਲਾਈ ਪ੍ਰਦਾਨ ਕਰਨ ਲਈ 25.67 ਕਰੋੜ ਰੁਪਏ ਦੇ ਵਿੱਤੀ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਮੁੱਖ ਮੰਤਰੀ (CM of Rajsthan) ਦੇ ਇਸ ਫੈਸਲੇ ਨਾਲ ਭਰਤਪੁਰ, ਸ੍ਰੀਗੰਗਾਨਗਰ, ਅਲਵਰ, ਧੌਲਪੁਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ 10,000 ਕਿਸਾਨਾਂ ਨੂੰ ਫਾਇਦਾ ਹੋਵੇਗਾ। ਪ੍ਰਸਤਾਵ ਅਨੁਸਾਰ 2500 ਕਿਸਾਨਾਂ ਨੂੰ ਮਧੂ ਮੱਖੀ ਪਾਲਣ, 50 ਮਧੂ-ਮੱਖੀਆਂ ਦੇ ਬਕਸੇ ਅਤੇ 50 ਮਧੂ ਮੱਖੀ ਕਲੋਨੀਆਂ ਲਈ 40 ਫੀਸਦੀ ਗ੍ਰਾਂਟ ਦਿੱਤੀ ਜਾਵੇਗੀ। ਨਾਲ ਹੀ, ਪ੍ਰਤੀ ਕਿਸਾਨ ਇੱਕ ਮਧੂ-ਮੱਖੀ ਪਾਲਣ ਕਿੱਟ ਲਈ ਗ੍ਰਾਂਟ ਪੈਸੇ ਉਪਲੱਬਧ ਕਰਵਾਏ ਜਾਣਗੇ। ਇਸ ਤੋਂ ਇਲਾਵਾ 7500 ਕਿਸਾਨਾਂ ਨੂੰ ਮਧੂਕ੍ਰਾਂਤੀ ਪੋਰਟਲ ’ਤੇ ਸ਼ਹਿਦ ਮੱਖੀ ਪਾਲਣ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਮਧੂਕ੍ਰਾਂਤੀ ਪੋਰਟਲ ’ਤੇ ਸ਼ਹਿਦ ਦੀਆਂ ਮੱਖੀਆਂ ਪਾਲਕਾਂ ਵਜੋਂ ਰਜਿਸਟਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਹੁਣ ਇਸ ਸ਼ਹਿਰ ‘ਚ ਵੀ ਕਈ ਆਈਲੈਟਸ ਸੈਂਟਰ ਕਰ ਦਿੱਤੇ ਬੰਦ!

ਕਿਸਾਨਾਂ ਨੂੰ ਸਿਖਲਾਈ, ਗ੍ਰਾਂਟਾਂ ਅਤੇ ਕਿੱਟਾਂ ਮੁਹੱਈਆ ਕਰਵਾਉਣ ਲਈ ਕਿਸਾਨ ਭਲਾਈ ਫੰਡ ਵਿੱਚੋਂ ਫੰਡ ਉਪਲੱਬਧ ਕਰਵਾਏ ਜਾਣਗੇ। ਮੁੱਖ ਮੰਤਰੀ ਦੇ ਇਸ ਫੈਸਲੇ ਨਾਲ ਜਿੱਥੇ ਸੂਬੇ ਵਿੱਚ ਮੱਖੀ ਪਾਲਣ ਨੂੰ ਉਤਸਾਹਿਤ ਕੀਤਾ ਜਾਵੇਗਾ, ਉੱਥੇ ਹੀ ਇਸ ਲਾਹੇਵੰਦ ਧੰਦੇ ਨਾਲ ਜੁੜ ਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਜ਼ਿਕਰਯੋਗ ਹੈ ਕਿ ਗਹਿਲੋਤ ਨੇ ਸਾਲ 2023-24 ਦੇ ਬਜਟ ’ਚ ਇਸ ਸਬੰਧੀ ਐਲਾਨ ਕੀਤਾ ਸੀ। ਇਸ ਐਲਾਨ ਨੂੰ ਲਾਗੂ ਕਰਦਿਆਂ ਇਹ ਪ੍ਰਵਾਨਗੀ ਦਿੱਤੀ ਗਈ ਹੈ।