ਟੋਕੀਓ, ਏਜੰਸੀ।
ਪੱਛਮੀ ਜਪਾਨ ‘ਚ ਆਏ ਭਿਆਨਕ ਤੂਫਾਲ ਨਾਲ 10 ਨਾਗਰਿਕਾਂ ਦੀ ਮੌਤ ਹੋ ਗਈ ਜਦੋਂ ਸੈਕੜੇ ਨਾਗਰਿਕ ਗੰਭੀਰ ਰੂਪ ਵਿਚ ਜਖਮੀ ਹੋਏ ਹਨ। ਜਪਾਨ ਸਰਕਾਰ ਵੱਲੋਂ ਅੱਜ ਜਾਰੀ ਬਿਆਨ ‘ਚ ਦੱਸਿਆ ਕਿ ਤੂਫਾਨ ਕਾਰਨ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ ਅਤੇ 10 ਲੰਖ ਤੋਂ ਵੱਧ ਘਰਾਂ ‘ਚ ਅੰਧੇਰਾ ਛਾ ਗਿਆ ਹੈ।ਮੁੱਖ ਕੈਬਨਿਟ ਸਕੱਤਰ ਯੋਸ਼ਿਹਿਦੇ ਸੁਗਾ ਨੇ ਦੱਸਿਆਕਿ ਤੂਫਾਨ ਨਟਾ ਪ੍ਰਭਾਵਿਤ ਇਲਾਕਿਆਂ ‘ਚ ਕੁਝ ਰੇਲ ਲਾਈਲਾਂ ਅਤੇ ਸੜਕਾਂ ‘ਤੇ ਆਵਾਜਾਈ ਬੰਦ ਹੈ। ਉਨ੍ਹਾਂ ਨੇ ਕਿਹਾ ਹੁਣ ਇਹ ਸਪੱਸ਼ਟ ਨਹੀਂ ਹੈ ਕਿ ਹਵਾਈ ਹੱਡਾ ਤੋਂ ਜਹਾਜਾਂ ਦੀ ਉਡਾਨ ਕਦੋਂ ਸਧਾਰਨ ਹੋਵੇਗੀ।
ਸ੍ਰੀ ਸੁਗਾ ਨੇ ਕਿਹਾ ਕਿ ਸਰਕਾਰ ਸਥਿਤੀ ਨੂੰ ਸੰਭਾਣ ਅਤੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਹਰ ਸੰਭਵ ਕਦਮ ਉਠਾਏਗੀ। ਦੂਜੇ ਪਾਸੇ ਕੰਸਾਈ ਹਵਾਈ ਅੱਡੇ ਕਰੀਬ 3000 ਹਜ਼ਾਰ ਯਾਤਰੀ ਫਸੇ ਹੋਏ ਹਨ। ਟੈਲੀਵਿਜ਼ਨ ਦੀ ਫੂਟੇਜ ‘ਚ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਭੋਜਨ ਅਤੇ ਪਾਣੀ ਲਈ ਲਾਈਨ ‘ਚ ਲੱਗੇ ਦਿਖਾਇਆ ਗਿਆ ਹੈ। ਕੰਸਾਈ ਹਵਾਈ ਅੱਡਾ ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਫਸੇ ਯਾਤਰੀਆਂ ਨੂੰ ਕਿਸ਼ਤੀਆਂ ਅਤੇ ਬੱਸਾਂ ਨਾਲ ਨੇੜੇ ਕੋਬੇ ਹਵਾਈ ਅੱਡੇ ਲਿਜਾਇਆ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।