ਰਾਜਕੋਟ (ਏਜੰਸੀ)। ਗੁਜਰਾਤ ਦੇ ਰਾਜਕੋਟ ਸ਼ਹਿਰ ਦੇ 10 ਵੱਡੇ ਹੋਟਲਾਂ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸਾਰੇ ਹੋਟਲਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਜਿਨ੍ਹਾਂ ਹੋਟਲਾਂ ਨੂੰ ਖ਼ਤਰਾ ਹੈ, ਉਨ੍ਹਾਂ ’ਚ ਫਾਈਵ ਸਟਾਰ ਹੋਟਲ, ਇੰਪੀਰੀਅਲ ਪੈਲੇਸ, ਸਯਾਜੀ ਹੋਟਲ, ਕਾਵੇਰੀ ਭਾਭਾ, ਸੀਜ਼ਨਜ਼ ਹੋਟਲ ਤੇ ਗ੍ਰੈਂਡ ਰੀਜੈਂਸੀ ਸ਼ਾਮਲ ਹਨ। ਪੁਲਿਸ ਨੂੰ 12:45 ਵਜੇ ਧਮਕੀ ਭਰਿਆ ਮੇਲ ਮਿਲਿਆ, ਜਿਸ ਤੋਂ ਬਾਅਦ ਟੀਮ ਜਾਂਚ ਲਈ ਤੁਰੰਤ ਹੋਟਲ ਪਹੁੰਚੀ। ਹਾਲ ਹੀ ’ਚ ਫਲਾਈਟਾਂ ’ਤੇ ਵੀ ਬੰਬ ਦੀ ਧਮਕੀ ਦਿੱਤੀ ਗਈ ਸੀ।
Read This : Punjab: ਹੁਣ ਪੰਜਾਬ ਦੇ ਇਸ ਜ਼ਿਲ੍ਹੇ ’ਤੇ ਮੰਡਰਾਇਆ ਵੱਡਾ ਖਤਰਾ, ਲੋਕ ਹੋ ਜਾਣ ਅਲਰਟ
ਹੁਣ ਹੋਟਲਾਂ ’ਚ ਵੀ ਅਜਿਹੀਆਂ ਧਮਕੀਆਂ ਸੁਣਨ ਨੂੰ ਮਿਲ ਰਹੀਆਂ ਹਨ। ਇਸ ਮਾਮਲੇ ’ਚ ਕਾਰਵਾਈ ਕਰਦਿਆਂ ਪੁਲਿਸ ਨੇ ਕ੍ਰਾਈਮ ਬ੍ਰਾਂਚ, ਐਸਓਜੀ, ਐਲਸੀਬੀ, ਸਥਾਨਕ ਪੁਲਿਸ, ਬੰਬ ਨਿਰੋਧਕ ਦਸਤੇ ਤੇ ਡਾਗ ਸਕੁਐਡ ਨੂੰ ਬੁਲਾਇਆ। ਸਾਰੀਆਂ ਟੀਮਾਂ ਨੇ ਹੋਟਲਾਂ ਦੀ ਤਲਾਸ਼ੀ ਲਈ ਪਰ ਹੁਣ ਤੱਕ ਕਿਸੇ ਵੀ ਹੋਟਲ ’ਚੋਂ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਹੈ। ਫਿਲਹਾਲ ਪੁਲਿਸ ਇਸ ਧਮਕੀ ਭਰੇ ਮੇਲ ਦੇ ਸਰੋਤ ਦਾ ਪਤਾ ਲਾਉਣ ਲਈ ਜਾਂਚ ਕਰ ਰਹੀ ਹੈ। ਤਿਉਹਾਰ ਦੌਰਾਨ ਇਸ ਤਰ੍ਹਾਂ ਦੀਆਂ ਧਮਕੀਆਂ ਕਾਰਨ ਸ਼ਹਿਰ ’ਚ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ।