Bribe: ਤਹਿਸੀਲਦਾਰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫਤਾਰ

Bribe
Bribe: ਤਹਿਸੀਲਦਾਰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫਤਾਰ

ਵਕੀਲਾਂ, ਵਸੀਕਾ ਨਵੀਸਾਂ ਵਲੋ ਪਿਛਲੇ ਦਿਨੀਂ ਕੀਤੀ ਹੜਤਾਲ ਦੇ ਜਾਇਜ਼ ਹੋਣ ਦੀ ਕੀਤੀ ਪੁਸ਼ਟੀ | Bribe

Bribe: (ਸੁਰਿੰਦਰ ਕੁਮਾਰ) ਤਪਾ। ਤਹਿਸੀਲ ਤਪਾ ਵਿਖੇ ਪੰਜਾਬ ਸਰਕਾਰ ਦੇ ਵਿਜੀਲੈਂਸ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਤਹਿਸੀਲਦਾਰ ਯੂਨੀਅਨ ਦੇ ਆਗੂ ਅਤੇ ਤਪਾ ਦੇ ਮੌਜੂਦਾ ਤਹਿਸੀਲਦਾਰ ਸੁਖਚਰਨ ਸਿੰਘ ਨੂੰ ਰਿਸ਼ਵਤ ਲੈਂਦਿਆ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਇੱਕ ਸ਼ਿਕਾਇਤ ਦੇ ਆਧਾਰ ’ਤੇ ਵਿਜੀਲੈਂਸ ਦੀ ਟੀਮ ਨੇ ਅਪਣਾ ਜਾਲ ਵਿੱਛਾ ਕੇ ਸੁਖਚਰਨ ਸਿੰਘ ਨੂੰ 20000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰਕੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ ਅਤੇ ਅਗਲੇਰੀ ਕਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Punjab News: ਮੁੱਖ ਮੰਤਰੀ ਮਾਨ ਨੇ ਪੰਜਾਬੀਆਂ ਨੂੰ ਦਿੱਤਾ ਵੱਡਾ ਤੋਹਫ਼ਾ, ਜਾਣੋ

ਤਹਿਸੀਲਦਾਰਾਂ ਦੇ ਉਕਤ ਸੂਬਾ ਆਗੂ ਤਹਿਸੀਲਦਾਰ ਦੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਏ ਜਾਣ ਤੋਂ ਬਾਅਦ ਪੰਜਾਬ ਦੇ ਮਾਲ ਵਿਭਾਗ ’ਚ ਤਰਥੱਲੀ ਮੱਚਣ ਦੀ ਵੀ ਖ਼ਬਰ ਪਤਾ ਲੱਗੀ ਹੈ। ਜਿਕਰਯੋਗ ਹੈ ਕਿ ਤਪਾ ਤਹਿਸੀਲ ਚ ਪਿਛਲੇ ਦਿਨੀ ਰਜਿਸਟਰੀ ਕਲਰਕ ਅਤੇ ਕੰਪਿਊਟਰ ਅਪਰੇਟਰ ਰਾਹੀਂ ਵੱਡੇ ਪੱਧਰ ’ਤੇ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਤਪਾ ਤਹਿਸੀਲ ਦੇ ਵਕੀਲਾਂ, ਟਾਈਪਿਸਟਾਂ, ਵਸੀਕਾ ਨਵੀਸਾਂ ਵੱਲੋਂ ਹੀ ਹੜਤਾਲ ਕਰਕੇ ਤਹਿਸੀਲ ਦਫਤਰ ਅਤੇ ਸਬ ਡਵਿਜਨਲ ਮਜਿਸਟਰੇਟ ਦੇ ਦਫਤਰ ਦਾ ਬਾਈਕਾਟ ਕਰ ਦਿੱਤਾ ਗਿਆ ਸੀ ਅਤੇ ਉਕਤ ਮੁਲਾਜ਼ਮਾਂ ’ਤੇ ਕਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਜਿਸ ਨਾਲ ਤਪਾ ਤਹਿਸੀਲ ’ਚ ਵੱਡੇ ਪਧਰ ’ਤੇ ਚੱਲ ਰਹੇ ਭ੍ਰਿਸ਼ਟਾਚਾਰ ਦੀ ਪੁਸ਼ਟੀ ਪਹਿਲਾਂ ਹੀ ਚੁੱਕੀ ਸੀ। ਕਿਓੁਂਕਿ ਇਸ ਤਰਾਂ ਦੀ ਹੜਤਾਲ ਇਤਿਹਾਸ ’ਚ ਸ਼ਾਇਦ ਪਹਿਲੀ ਵਾਰ ਕੀਤੀ ਗਈ ਸੀ।