ਪੰਜਾਬੀ ਪਹਿਰਾਵੇ ‘ਚ ਔਰਤਾਂ ਨੇ ਲਿਆ ਹਿੱਸਾ, ਗਿੱਧੇ ਤੇ ਬੋਲੀਆਂ ਨਾਲ ਬੰਨ੍ਹਿਆ ਰੰਗ
(ਅਨਿਲ ਲੁਟਾਵਾ) ਅਮਲੋਹ। Teej Festival: ਸ਼੍ਰੀ ਕਿ੍ਸ਼ਨਾ ਮੰਦਰ ਅਮਲੋਹ ‘ਚ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਅਵੀ ਗੁਪਤਾ ਦੀ ਸਰਪ੍ਰਸਤੀ ਹੇਠ ਕਰਵਾਏ ਇਸ ਸਮਾਗਮ ‘ਚ ਸ਼ਹਿਰ ਦੀਆਂ ਔਰਤਾਂ ਨੇ ਭਾਰੀ ਉਤਸਾਹ ਨਾਲ ਹਿੱਸਾ ਲਿਆ। ਇਸ ਮੌਕੇ ਅੋਰਤਾਂ ਪੰਜਾਬੀ ਪਹਿਰਾਵੇ ਵਿੱਚ ਪਹੁੰਚੀਆਂ ‘ਤੇ ਗਿੱਧਾ ਤੇ ਬੋਲੀਆਂ ਪਾ ਕੇ ਖੂਬ ਰੰਗ ਬੰਨ੍ਹਿਆ ਅਤੇ ਪੰਜਾਬੀ ਗੀਤਾਂ ਉੱਤੇ ਨੱਚ ਗਾ ਕੇ ਤੀਆਂ ਦੇ ਤਿਉਹਾਰ ਨੂੰ ਚਾਰ ਚੰਦ ਲਾਏ।
ਇਹ ਵੀ ਪੜ੍ਹੋ: CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਦਿੱਤਾ ਇੱਕ ਹੋਰ ਤੋਹਫ਼ਾ



ਇਸ ਮੌਕੇ ਸਿੰਮੀ ਲੁਟਾਵਾ, ਰਮਨਪੁਰੀ, ਸੋਨੀਆ ਜਿੰਦਲ, ਪਰਾਪਤੀ, ਰਜ਼ਨੀ ਅਰੋੜਾ, ਅਰਚਨਾ, ਸੰਗੀਤਾ ਗੋਇਲ, ਰੀਮਾ ਜਿੰਦਲ, ਸੁਚੇਤਾ, ਰੀਤੂ, ਪੂਨਮ ਅਰੋੜਾ, ਪਿ੍ੰਯਕਾ, ਰੁਚੀਕਾ, ਰਿੰਪੀ, ਸਵੀਟੀ, ਜਯੋਤੀ, ਗੀਤਾ, ਅੰਜੂ ਤੇ ਪੂਨਮ ਆਦਿ ਨੇ ਵੀ ਬੋਲੀਆਂ ਤੇ ਗਿੱਧਾ ਪਾਇਆ। ਇਸ ਮੌਕੇ ਅਵੀ ਗੁਪਤਾ ਨੇ ਦੱਸਿਆ ਕਿ ਇਹ ਸਮਾਗਮ ਉਹ ਪਿਛਲੇ ਕਈ ਸਾਲਾਂ ਤੋਂ ਕਰਵਾ ਰਹੇ ਹਨ। ਇਸ ਨਾਲ ਜਿੱਥੇ ਅਸੀਂ ਆਪਣੇ ਵਿਰਸੇ ਨਾਲ ਜੁੜਦੇ ਹਾਂ ਉੱਥੇ ਹੀ ਕੰਮਕਾਜ ਦੇ ਰਿਜੇਵਿਆ ਤੋਂ ਨਿਕਲ ਕੇ ਅੋਰਤਾਂ ਆਪਣਾ ਮੰਨੋਰੰਜਨ ਕਰ ਲੈਂਦੀਆਂ ਹਨ। Teej Festival