ਫਰਾਂਸ ’ਚ ਓਲੰਪਿਕ ਤੋਂ ਪਹਿਲਾ ਰੇਲ ਨੈੱਟਵਰਕ ’ਤੇ ਤਕਨੀਕੀ ਹਮਲਾ, ਕਈ ਟਰੇਨਾਂ ਰੱਦ

Olympics

ਪੈਰਿਸ (ਏਜੰਸੀ)। ਪੈਰਿਸ ਓਲੰਪਿਕ ਦੇ ਉਦਘਾਟਨੀ ਸਮਾਰੋਹ ਤੋਂ ਕੁਝ ਘੰਟੇ ਪਹਿਲਾਂ ਫਰਾਂਸ ਵਿੱਚ ਰੇਲ ਨੈੱਟਵਰਕ ’ਤੇ ਤਕਨੀਕੀ ਹਮਲਾ ਹੋਇਆ ਹੈ। ਮੀਡੀਆ ਰਿਪੋਰਟ ਮੁਤਾਬਕ ਪੈਰਿਸ ਜਾਣ ਤੇ ਜਾਣ ਵਾਲੀਆਂ ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਕਈ ਟਰੇਨਾਂ 90 ਮਿੰਟ ਤੱਕ ਦੇਰੀ ਨਾਲ ਚੱਲ ਰਹੀਆਂ ਹਨ। ਯੂਰੋਸਟਾਰ ਕੰਪਨੀ ਨੇ ਕਿਹਾ ਕਿ ਉਨ੍ਹਾਂ ਨੇ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਕੁਝ ਰੂਟ ਵੀ ਮੋੜ ਦਿੱਤੇ ਗਏ ਹਨ। ਫਰਾਂਸ ਦੀ ਸਰਕਾਰੀ ਰੇਲਵੇ ਕੰਪਨੀ ਐੱਸਐੱਨਸੀਐੱਫ ਨੇ ਸਾਰੇ ਯਾਤਰੀਆਂ ਨੂੰ ਚੇਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਨੂੰ ਐਮਰਜੈਂਸੀ ਨਾ ਹੋਣ ਤੱਕ ਸਟੇਸ਼ਨ ’ਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਐੱਸਐੱਨਸੀਐੱਫ ਨੇ ਕਿਹਾ ਕਿ ਤਕਨੀਕੀ ਖਰਾਬੀ ਕਾਰਨ ਲਗਭਗ 8 ਲੱਖ ਯਾਤਰੀ ਪ੍ਰਭਾਵਿਤ ਹੋਏ ਹਨ। ਉਨ੍ਹਾਂ ਆਪਣੇ ਸੈਂਕੜੇ ਕਰਮਚਾਰੀਆਂ ਨੂੰ ਸਿਸਟਮ ਨੂੰ ਸੁਧਾਰਨ ਲਈ ਕੰਮ ’ਤੇ ਲਾਇਆ ਹੈ। Olympics

Olympics

Read This : Eyesight Improve: ਕੀ ਤੁਹਾਡੀ ਵੀ ਹੋ ਰਹੀ ਅੱਖਾਂ ਦੀ ਨਜ਼ਰ ਕਮਜ਼ੋਰ? 24 ਘੰਟੇ ਲਾਉਣਾ ਪੈਂਦਾ ਹੈ ਚਸ਼ਮਾ, ਤਾਂ ਇੱਕ ਵਾਰ ਜ਼…

LEAVE A REPLY

Please enter your comment!
Please enter your name here