ਸਾਡੇ ਨਾਲ ਸ਼ਾਮਲ

Follow us

12.2 C
Chandigarh
Wednesday, January 21, 2026
More
    Home Breaking News ICC Rankings:...

    ICC Rankings: ਟੈਸਟ ਰੈਂਕਿੰਗ ’ਚ ਟੀਮ ਇੰਡੀਆ ਨੂੰ ਝਟਕਾ… ਇੰਗਲੈਂਡ ਨੇ ਛੱਡਿਆ ਪਿੱਛੇ, ਪਰ ਵਨਡੇ-ਟੀ20 ’ਚ ਚਮਕੀ ਟੀਮ ਇੰਡੀਆ

    ICC Rankings
    ICC Rankings: ਟੈਸਟ ਰੈਂਕਿੰਗ ’ਚ ਟੀਮ ਇੰਡੀਆ ਨੂੰ ਝਟਕਾ... ਇੰਗਲੈਂਡ ਨੇ ਛੱਡਿਆ ਪਿੱਛੇ, ਪਰ ਵਨਡੇ-ਟੀ20 ’ਚ ਚਮਕੀ ਟੀਮ ਇੰਡੀਆ

    ਸਪੋਰਟਸ ਡੈਸਕ। ਅੰਤਰਰਾਸ਼ਟਰੀ ਕ੍ਰਿਕੇਟ ਪਰੀਸ਼ਦ (ਆਈਸੀਸੀ) ਨੇ ਸੋਮਵਾਰ ਨੂੰ ਪੁਰਸ਼ ਕ੍ਰਿਕਟ ਟੀਮ ਦੀ ਸਾਲਾਨਾ ਦਰਜਾਬੰਦੀ ਜਾਰੀ ਕੀਤੀ। ਇਸ ’ਚ, ਭਾਰਤ ਨੇ ਵਨਡੇ ਅਤੇ ਟੀ-20 ਵਿੱਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ। ਜਦੋਂ ਕਿ ਟੈਸਟ ਫਾਰਮੈਟ ਵਿੱਚ, ਭਾਰਤੀ ਟੀਮ ਇੱਕ ਸਥਾਨ ਖਿਸਕ ਕੇ ਚੌਥੇ ਸਥਾਨ ’ਤੇ ਪਹੁੰਚ ਗਈ ਹੈ। ਇਸ ਰੈਂਕਿੰਗ ’ਚ ਅਸਟਰੇਲੀਆ ਪਹਿਲੇ ਸਥਾਨ ’ਤੇ ਹੈ। ਸਾਲਾਨਾ ਰੈਂਕਿੰਗ ਅੱਪਡੇਟ 2025 ਮਈ 2024 ਤੋਂ ਹੁਣ ਤੱਕ ਖੇਡੇ ਗਏ ਸਾਰੇ ਮੈਚਾਂ ਨੂੰ 100 ਫੀਸਦੀ ਅੰਕ ਤੇ ਪਿਛਲੇ ਦੋ ਸਾਲਾਂ ਦੇ ਮੈਚਾਂ ਨੂੰ 50 ਫੀਸਦੀ ਅੰਕ ਦਿੰਦਾ ਹੈ। ਇੰਗਲੈਂਡ ਨੇ ਟੈਸਟ ਰੈਂਕਿੰਗ ਵਿੱਚ ਦੋ ਸਥਾਨਾਂ ਦੀ ਛਾਲ ਮਾਰੀ ਹੈ। ਟੀਮ ਦੂਜੇ ਸਥਾਨ ’ਤੇ ਹੈ।

    ਇਹ ਖਬਰ ਵੀ ਪੜ੍ਹੋ : Haryana Punjab Water Dispute: ਪਾਣੀਆਂ ਦੇ ਮੁੱਦੇ ‘ਤੇ ਵਿਧਾਨਸਭਾ ‘ਚ ਕਿਹੜਾ ਐਕਟ ਕੀਤਾ ਗਿਆ ਰੱਦ, ਤੇ…

    ਵਨਡੇ ’ਚ ਭਾਰਤ ਦੀ ਰੇਟਿੰਗ 124 ਹੋਈ | ICC Rankings

    ਇੱਕ ਰੋਜ਼ਾ ਰੈਂਕਿੰਗ ’ਚ, 2023 ਵਿਸ਼ਵ ਕੱਪ ਦੇ ਫਾਈਨਲਿਸਟ ਭਾਰਤ ਨੇ ਆਈਸੀਸੀ ਟਰਾਫੀ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਪਣੀ ਰੇਟਿੰਗ 122 ਤੋਂ ਵਧਾ ਕੇ 124 ਕਰ ਦਿੱਤੀ ਹੈ। ਦੂਜੇ ਸਥਾਨ ’ਤੇ ਚੈਂਪੀਅਨਜ਼ ਟਰਾਫੀ 2025 ਦੀ ਉਪ ਜੇਤੂ ਨਿਊਜ਼ੀਲੈਂਡ ਹੈ, ਜਿਸਨੇ ਅਸਟਰੇਲੀਆ ਨੂੰ ਪਛਾੜਿਆ ਹੈ। ਟੀਮ ਹੁਣ ਤੀਜੇ ਸਥਾਨ ’ਤੇ ਹੈ। ਸ਼੍ਰੀਲੰਕਾ, ਜਿਸਨੇ ਹਾਲ ਹੀ ਦੇ ਮਹੀਨਿਆਂ ’ਚ ਘਰੇਲੂ ਧਰਤੀ ’ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਪੰਜ ਰੇਟਿੰਗ ਅੰਕ ਹਾਸਲ ਕਰਕੇ ਚੌਥੇ ਸਥਾਨ ’ਤੇ ਹੈ। ਪਾਕਿਸਤਾਨ ਪੰਜਵੇਂ ਤੇ ਦੱਖਣੀ ਅਫਰੀਕਾ (4 ਅੰਕਾਂ ਦੇ ਨੁਕਸਾਨ ਨਾਲ) ਛੇਵੇਂ ਸਥਾਨ ’ਤੇ ਹੈ।

    ਅਫਗਾਨ ਟੀਮ ਨੂੂੰ 4 ਸਥਾਨ ਦਾ ਫਾਇਦਾ

    ਅਫਗਾਨਿਸਤਾਨ ਵੀ ਚਾਰ ਅੰਕਾਂ ਨਾਲ ਆਪਣੀ ਸਥਿਤੀ ’ਚ ਸੁਧਾਰ ਕਰਕੇ ਸੱਤਵੇਂ ਸਥਾਨ ’ਤੇ ਪਹੁੰਚ ਗਿਆ, ਜਦੋਂ ਕਿ ਸਾਬਕਾ ਵਿਸ਼ਵ ਚੈਂਪੀਅਨ ਇੰਗਲੈਂਡ ਚਾਰ ਅੰਕ ਗੁਆਉਣ ਤੋਂ ਬਾਅਦ ਅੱਠਵੇਂ ਸਥਾਨ ’ਤੇ ਖਿਸਕ ਗਿਆ। ਇਸ ਦੌਰਾਨ, ਵੈਸਟਇੰਡੀਜ਼ ਪੰਜ ਅੰਕਾਂ ਨਾਲ ਬੰਗਲਾਦੇਸ਼ ਨੂੰ ਪਛਾੜ ਕੇ ਨੌਵੇਂ ਸਥਾਨ ’ਤੇ ਪਹੁੰਚ ਗਿਆ ਹੈ। ਬੰਗਲਾਦੇਸ਼ 10ਵੇਂ ਸਥਾਨ ’ਤੇ ਹੈ।

    ਭਾਰਤ ਨੇ ਅਫਰੀਕਾ ਨੂੰ ਹਰਾ ਜਿੱਤਿਆ ਸੀ ਟੀ-20 ਵਿਸ਼ਵ ਕੱਪ

    ਮੌਜ਼ੂਦਾ ਟੀ-20 ਵਿਸ਼ਵ ਚੈਂਪੀਅਨ ਭਾਰਤ ਸਿਖਰ ’ਤੇ ਹੈ। ਟੀਮ ਦੀ ਰੇਟਿੰਗ 271 ਹੈ। ਅਸਟਰੇਲੀਆ ਦੂਜੇ ਸਥਾਨ ’ਤੇ ਹੈ, ਜਿਸਦੀ ਰੇਟਿੰਗ ਭਾਰਤ ਨਾਲੋਂ 9 ਅੰਕ ਘੱਟ ਹੈ। ਇਸ ਸਾਲਾਨਾ ਅਪਡੇਟ ’ਚ 100 ਟੀਮਾਂ ਸ਼ਾਮਲ ਹਨ ਜਿਨ੍ਹਾਂ ਨੇ ਪਿਛਲੇ 3 ਸਾਲਾਂ ’ਚ ਘੱਟੋ-ਘੱਟ 8 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਭਾਰਤ ਨੇ ਜੂਨ 2024 ’ਚ ਵੈਸਟਇੰਡੀਜ਼ ਤੇ ਅਮਰੀਕਾ ’ਚ ਹੋਏ ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਦੱਖਣੀ ਅਫਰੀਕਾ ਨੂੰ ਹਰਾਇਆ ਤੇ ਦੂਜੀ ਵਾਰ ਇਸ ਫਾਰਮੈਟ ਦਾ ਚੈਂਪੀਅਨ ਬਣਿਆ।

    ਪਹਿਲੀ ਟੀ-20 ਆਈ ਰੈਂਕਿੰਗ 2019 ’ਚ ਕੀਤੀ ਗਈ ਸੀ ਪੇਸ਼

    ਟੀ-20 ਅੰਤਰਰਾਸ਼ਟਰੀ ਦਰਜਾਬੰਦੀ ਪਹਿਲੀ ਵਾਰ ਅਧਿਕਾਰਤ ਤੌਰ ’ਤੇ 2019 ਵਿੱਚ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ 80 ਟੀਮਾਂ ਸ਼ਾਮਲ ਸਨ। 2022 ਟੀ-20 ਵਿਸ਼ਵ ਕੱਪ ਦਾ ਚੈਂਪੀਅਨ ਇੰਗਲੈਂਡ ਤੀਜੇ ਨੰਬਰ ’ਤੇ ਹੈ, ਜਦੋਂ ਕਿ ਨਿਊਜ਼ੀਲੈਂਡ, ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਕ੍ਰਮਵਾਰ ਚੌਥੇ, ਪੰਜਵੇਂ ਅਤੇ ਛੇਵੇਂ ਸਥਾਨ ’ਤੇ ਹਨ। ਸ਼੍ਰੀਲੰਕਾ ਪਾਕਿਸਤਾਨ ਨੂੰ ਪਛਾੜ ਕੇ ਸੱਤਵੇਂ ਸਥਾਨ ’ਤੇ ਪਹੁੰਚ ਗਿਆ ਹੈ। ਬੰਗਲਾਦੇਸ਼ ਅਤੇ ਅਫਗਾਨਿਸਤਾਨ ਨੌਵੇਂ ਅਤੇ 10ਵੇਂ ਸਥਾਨ ’ਤੇ ਹਨ। ਆਇਰਲੈਂਡ 11ਵੇਂ ਸਥਾਨ ’ਤੇ ਹੈ ਅਤੇ ਜ਼ਿੰਬਾਬਵੇ 12ਵੇਂ ਸਥਾਨ ’ਤੇ ਹੈ। ICC Rankings

    ਅਸਟਰੇਲੀਆ ਦਾ ਟੈਸਟ ’ਚ ਦਬਦਬਾ | ICC Rankings

    ਅਸਟਰੇਲੀਆ ਨੇ ਟੈਸਟ ਮੈਚਾਂ ’ਚ ਆਪਣਾ ਦਬਦਬਾ ਜਾਰੀ ਰੱਖਿਆ। ਮੌਜ਼ੂਦਾ ਵਿਸ਼ਵ ਟੈਸਟ ਚੈਂਪੀਅਨ 126 ਦੀ ਰੇਟਿੰਗ ਨਾਲ ਸੂਚੀ ’ਚ ਸਿਖਰ ’ਤੇ ਹੈ। ਬੇਨ ਸਟੋਕਸ ਦੀ ਕਪਤਾਨੀ ਵਾਲੀ ਇੰਗਲੈਂਡ ਟੀਮ ਨੇ ਦੋ ਸਥਾਨਾਂ ਦੀ ਛਾਲ ਮਾਰੀ ਹੈ। ਟੀਮ ਦੱਖਣੀ ਅਫਰੀਕਾ ਤੇ ਭਾਰਤ ਦੋਵਾਂ ਨੂੰ ਪਿੱਛੇ ਛੱਡ ਕੇ ਦੂਜੇ ਸਥਾਨ ’ਤੇ ਆ ਗਈ ਹੈ। ਇੰਗਲੈਂਡ ਨੇ ਆਪਣੀਆਂ ਪਿਛਲੀਆਂ 4 ਟੈਸਟ ਸੀਰੀਜ਼ਾਂ ’ਚੋਂ 3 ਜਿੱਤੀਆਂ ਹਨ। ਉਨ੍ਹਾਂ ਦੇ ਰੇਟਿੰਗ ਅੰਕ ਸੁਧਰ ਕੇ 113 ਹੋ ਗਏ ਹਨ, ਜਦੋਂ ਕਿ ਦੱਖਣੀ ਅਫਰੀਕਾ (111) ਤੇ ਭਾਰਤ (105) ਲੜੀਵਾਰ ਤੀਜੇ ਤੇ ਚੌਥੇ ਸਥਾਨ ’ਤੇ ਖਿਸਕ ਗਏ ਹਨ। ਨਿਊਜ਼ੀਲੈਂਡ ਪੰਜਵੇਂ ਸਥਾਨ ’ਤੇ ਹੈ, ਉਸ ਤੋਂ ਬਾਅਦ ਸ਼੍ਰੀਲੰਕਾ, ਪਾਕਿਸਤਾਨ, ਵੈਸਟਇੰਡੀਜ਼, ਬੰਗਲਾਦੇਸ਼ ਤੇ ਜ਼ਿੰਬਾਬਵੇ ਹਨ। ਟੈਸਟ ਰੈਂਕਿੰਗ ’ਚ ਇਸ ਵੇਲੇ ਸਿਰਫ਼ 10 ਟੀਮਾਂ ਹਨ। ਆਇਰਲੈਂਡ ਨੂੰ ਰੈਂਕਿੰਗ ’ਚ ਸ਼ਾਮਲ ਹੋਣ ਲਈ ਅਗਲੇ 12 ਮਹੀਨਿਆਂ ’ਚ ਇੱਕ ਹੋਰ ਟੈਸਟ ਖੇਡਣ ਦੀ ਲੋੜ ਹੈ, ਜਦੋਂ ਕਿ ਅਫਗਾਨਿਸਤਾਨ ਨੂੰ ਰੈਂਕਿੰਗ ’ਚ ਸ਼ਾਮਲ ਹੋਣ ਲਈ ਤਿੰਨ ਹੋਰ ਮੈਚ ਖੇਡਣ ਦੀ ਲੋੜ ਹੈ। ICC Rankings