IND vs NZ: ਖਰਾਬ ਪ੍ਰਦਰਸ਼ਨ ਕਾਰਨ 12 ਸਾਲਾਂ ਬਾਅਦ ਘਰ ’ਚ ਟੈਸਟ ਸੀਰੀਜ਼ ਹਾਰੀ ਟੀਮ ਇੰਡੀਆ

IND vs NZ
IND vs NZ: ਖਰਾਬ ਪ੍ਰਦਰਸ਼ਨ ਕਾਰਨ 12 ਸਾਲਾਂ ਬਾਅਦ ਘਰ ’ਚ ਟੈਸਟ ਸੀਰੀਜ਼ ਹਾਰੀ ਟੀਮ ਇੰਡੀਆ

ਭਾਰਤ ’ਚ ਪਹਿਲੀ ਵਾਰ ਸੀਰੀਜ਼ ਜਿੱਤੀ | IND vs NZ

  • ਦੂਜੇ ਟੈਸਟ ਮੈਚ ’ਚ ਨਿਊਜੀਲੈਂਡ ਨੇ ਭਾਰਤ ਨੂੰ 113 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ। IND vs NZ: ਭਾਰਤੀ ਟੀਮ ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ਹਾਰ ਗਈ ਹੈ। ਟੀਮ ਇੰਡੀਆ ਨੂੰ ਪੁਣੇ ’ਚ ਖੇਡੇ ਗਏ ਦੂਜੇ ਟੈਸਟ ’ਚ ਕੀਵੀਆਂ ਨੇ 113 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਕੀਵੀਆਂ ਨੇ 3 ਮੈਚਾਂ ਦੀ ਸੀਰੀਜ਼ ’ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਆਖਰੀ ਮੈਚ 1 ਨਵੰਬਰ ਤੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾਵੇਗਾ। ਮੈਚ ਦੇ ਤੀਜੇ ਦਿਨ ਸ਼ਨਿੱਚਰਵਾਰ ਨੂੰ 359 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੂਜੀ ਪਾਰੀ ’ਚ 245 ਦੌੜਾਂ ਹੀ ਬਣਾ ਸਕੀ।

ਨਿਊਜ਼ੀਲੈਂਡ ਨੇ ਦੂਜੀ ਪਾਰੀ ’ਚ 255 ਦੌੜਾਂ ਬਣਾਈਆਂ। ਪਹਿਲੀ ਪਾਰੀ ’ਚ ਕੀਵੀਆਂ ਨੇ 259 ਦੌੜਾਂ ਬਣਾਈਆਂ ਸਨ ਤੇ ਭਾਰਤ ਨੇ 156 ਦੌੜਾਂ ਬਣਾਈਆਂ ਸਨ। ਮਿਸ਼ੇਲ ਸੈਂਟਨਰ ਨੇ ਪਹਿਲੀ ਪਾਰੀ ’ਚ 7 ਤੇ ਦੂਜੀ ਪਾਰੀ ’ਚ 6 ਵਿਕਟਾਂ ਲਈਆਂ। ਭਾਰਤੀ ਟੀਮ 12 ਸਾਲ ਬਾਅਦ ਘਰੇਲੂ ਮੈਦਾਨ ’ਤੇ ਟੈਸਟ ਸੀਰੀਜ਼ ਹਾਰੀ ਹੈ। ਟੀਮ ਦੀ ਆਖਰੀ ਹਾਰ 2012 ’ਚ ਇੰਗਲੈਂਡ ਖਿਲਾਫ ਹੋਈ ਸੀ। IND vs NZ

Read This : ਪੰਜਾਬ ਦੇ ਇਸ ਸ਼ਹਿਰ ’ਚ ਘੁੰਮਦੇ ਵੇਖੇ ਗਏ ਚੀਤੇ, ਲੋਕਾਂ ’ਚ ਦਹਿਸ਼ਤ ਦਾ ਮਾਹੌਲ

IND vs NZ

ਦੋਵਾਂ ਕਪਤਾਨਾਂ ਦੀ ਗੱਲ…. | IND vs NZ

ਰੋਹਿਤ ਸ਼ਰਮਾ ਬੋਲੇ, ਇਹ ਹਾਰ ਨਿਰਾਸ਼ਾਜਨਕ

ਇਹ ਹਾਰ ਨਿਰਾਸ਼ਾਜਨਕ ਹੈ, ਸਾਨੂੰ ਇਸ ਦੀ ਉਮੀਦ ਨਹੀਂ ਸੀ। ਸਾਨੂੰ ਨਿਊਜ਼ੀਲੈਂਡ ਨੂੰ ਕ੍ਰੈਡਿਟ ਦੇਣਾ ਹੋਵੇਗਾ ਕਿਉਂਕਿ ਉਨ੍ਹਾਂ ਨੇ ਸਾਡੇ ਤੋਂ ਬਿਹਤਰ ਕ੍ਰਿਕਟ ਖੇਡੀ ਹੈ। ਅਸੀਂ ਮੌਕੇ ਦਾ ਫਾਇਦਾ ਨਹੀਂ ਉਠਾ ਸਕੇ। ਸਾਡੀ ਬੱਲੇਬਾਜ਼ੀ ਤਸੱਲੀਬਖਸ਼ ਨਹੀਂ ਰਹੀ, ਟੈਸਟ ਮੈਚ ਜਿੱਤਣ ਲਈ 20 ਵਿਕਟਾਂ ਲੈਣੀਆਂ ਜ਼ਰੂਰੀ ਹਨ ਤੇ ਦੌੜਾਂ ਬਣਾਉਣੀਆਂ ਵੀ ਓਨੀ ਹੀ ਜ਼ਰੂਰੀ ਹਨ। ਅਸੀਂ ਨਿਊਜ਼ੀਲੈਂਡ ਨੂੰ ਚੰਗੇ ਸਕੋਰ ’ਤੇ ਰੋਕ ਦਿੱਤਾ, ਪਰ ਅਸੀਂ ਆਖਰੀ ਪਾਰੀ ’ਚ ਉਮੀਦਾਂ ’ਤੇ ਖਰਾ ਨਹੀਂ ਉਤਰ ਸਕੇ। ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ’ਚ 259 ਦੌੜਾਂ ’ਤੇ ਰੋਕ ਦੇਣਾ ਚੰਗਾ ਰਿਹਾ, ਹਾਲਾਂਕਿ ਪਿੱਚ ਇੰਨੀ ਮੁਸ਼ਕਲ ਨਹੀਂ ਸੀ, ਜੇਕਰ ਅਸੀਂ ਪਹਿਲੀ ਪਾਰੀ ’ਚ ਚੰਗੀ ਬੱਲੇਬਾਜ਼ੀ ਕੀਤੀ ਹੁੰਦੀ ਤਾਂ ਸ਼ਾਇਦ ਅਸੀਂ ਬਿਹਤਰ ਸਥਿਤੀ ’ਚ ਹੁੰਦੇ। ਇਹ ਟੀਮ ਦੀ ਹਾਰ ਹੈ। ਸਾਡਾ ਧਿਆਨ ਅਗਲਾ ਟੈਸਟ ਮੈਚ ਜਿੱਤਣ ’ਤੇ ਹੋਵੇਗਾ।

ਟਾਮ ਲੈਥਮ ਨੇ ਕਿਹਾ, ਇਹ ਇੱਕ ਖਾਸ ਪਲ

ਇਹ ਇੱਕ ਖਾਸ ਪਲ ਤੇ ਭਾਵਨਾ ਹੈ। ਇਹ ਸਾਰੀ ਟੀਮ ਦੇ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਜਦੋਂ ਵੀ ਅਸੀਂ ਇੱਥੇ ਆਏ ਹਾਂ, ਅਸੀਂ ਆਪਣਾ ਸਰਵੋਤਮ ਦੇਣ ਦੀ ਕੋਸ਼ਿਸ਼ ਕੀਤੀ ਹੈ। ਸਕੋਰ ਬੋਰਡ ’ਤੇ ਦੌੜਾਂ ਜੋੜਨਾ ਬਹੁਤ ਜ਼ਰੂਰੀ ਸੀ ਤੇ ਸੈਂਟਨਰ ਨੇ ਜਿਸ ਤਰ੍ਹਾਂ ਨਾਲ ਦੋਵਾਂ ਪਾਰੀਆਂ ’ਚ ਗੇਂਦਬਾਜ਼ੀ ਕੀਤੀ, ਉਸ ਦਾ ਸਿਹਰਾ ਸੈਂਟਨਰ ਨੂੰ ਜਾਂਦਾ ਹੈ। ਦੋਵਾਂ ਮੈਚਾਂ ਵਿੱਚ ਹਾਲਾਤ ਵੱਖੋ-ਵੱਖਰੇ ਸਨ। ਸਾਨੂੰ ਆਲ ਆਊਟ ਹੋਣ ਤੋਂ ਬਾਅਦ ਪਤਾ ਸੀ ਕਿ ਭਾਰਤ ਵਾਪਸੀ ਕਰੇਗਾ ਤੇ ਉਨ੍ਹਾਂ ਨੇ ਅਜਿਹਾ ਕੀਤਾ। ਫਿਲਿਪਸ ਤੇ ਇਜਾਜ਼ ਨੇ ਜਿਸ ਤਰ੍ਹਾਂ ਸੈਂਟਨਰ ਨਾਲ ਗੇਂਦਬਾਜ਼ੀ ਕੀਤੀ, ਉਹ ਸ਼ਲਾਘਾਯੋਗ ਹੈ।

ਭਾਰਤ ਅੰਕ ਸੂਚੀ ’ਚ ਨੰਬਰ-1 ’ਤੇ ਬਰਕਰਾਰ

ਪੁਣੇ ’ਚ ਮਿਲੀ ਹਾਰ ਦੇ ਬਾਵਜੂਦ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ-2023-25 ​​ਦੀ ਅੰਕ ਸੂਚੀ ’ਚ ਸਿਖਰ ’ਤੇ ਬਰਕਰਾਰ ਹੈ। ਭਾਰਤ ਦੇ ਖਾਤੇ ’ਚ 62.82 ਫੀਸਦੀ ਅੰਕ ਹਨ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੀ ਟੀਮ 50.00 ਫੀਸਦੀ ਅੰਕਾਂ ਨਾਲ ਚੌਥੇ ਸਥਾਨ ’ਤੇ ਹੈ। ਭਾਰਤ ਦੇ ਇਸ ਚੱਕਰ ’ਚ 6 ਮੈਚ ਬਾਕੀ ਹਨ, ਜਿਨ੍ਹਾਂ ’ਚੋਂ 5 ਅਸਟਰੇਲੀਆ ’ਚ ਖੇਡੇ ਜਾਣੇ ਹਨ। ਭਾਰਤੀ ਟੀਮ ਨੂੰ ਆਪਣੇ ਦਮ ’ਤੇ ਡਬਲਯੂਟੀਸੀ ਫਾਈਨਲ ’ਚ ਪਹੁੰਚਣ ਲਈ 6 ’ਚੋਂ 4 ਮੈਚ ਜਿੱਤਣੇ ਹੋਣਗੇ।

ਦੋਵਾਂ ਟੀਮਾਂ ਦੀ ਪਲੇਇੰਗ-11

ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸਰਫਰਾਜ਼ ਖਾਨ, ਵਾਸ਼ਿੰਗਟਨ ਸੁੰਦਰ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ ਤੇ ਆਕਾਸ਼ ਦੀਪ।

ਨਿਊਜ਼ੀਲੈਂਡ : ਟਾਮ ਲੈਥਮ (ਕਪਤਾਨ), ਡੇਵੋਨ ਕੋਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟੌਮ ਬਲੰਡਲ (ਵਿਕਟਕੀਪਰ), ਗਲੇਨ ਫਿਲਿਪਸ, ਟਿਮ ਸਾਊਦੀ, ਮਿਸ਼ੇਲ ਸੈਂਟਨਰ, ਏਜਾਜ਼ ਪਟੇਲ, ਵਿਲੀਅਮ ਓ’ਰੂਰਕੇ।