Team India News: ਟੀਮ ਇੰਡੀਆ ਦੁਬਈ ਰਵਾਨਾ, 9 ਸਤੰਬਰ ਤੋਂ ਖੇਡਿਆ ਜਾਵੇਗਾ ਏਸ਼ੀਆ ਕੱਪ

Team India News
Team India News: ਟੀਮ ਇੰਡੀਆ ਦੁਬਈ ਰਵਾਨਾ, 9 ਸਤੰਬਰ ਤੋਂ ਖੇਡਿਆ ਜਾਵੇਗਾ ਏਸ਼ੀਆ ਕੱਪ

ਭਾਰਤੀ ਟੀਮ ਦਾ ਪਹਿਲਾ ਮੈਚ ਯੂਏਈ ਨਾਲ

ਸਪੋਰਟਸ ਡੈਸਕ। Team India News: ਭਾਰਤੀ ਟੀਮ ਵੀਰਵਾਰ ਨੂੰ ਕ੍ਰਿਕੇਟ ਏਸ਼ੀਆ ਕੱਪ 2025 ਲਈ ਦੁਬਈ ਰਵਾਨਾ ਹੋ ਗਈ। ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ, ਮੁੱਖ ਕੋਚ ਗੌਤਮ ਗੰਭੀਰ ਤੇ ਹਾਰਦਿਕ ਪੰਡਯਾ ਨੂੰ ਵੀਰਵਾਰ ਨੂੰ ਮੁੰਬਈ ਹਵਾਈ ਅੱਡੇ ’ਤੇ ਵੇਖਿਆ ਗਿਆ। ਇਹ ਟੂਰਨਾਮੈਂਟ 9 ਸਤੰਬਰ ਨੂੰ ਸ਼ੁਰੂ ਹੋਵੇਗਾ ਤੇ 28 ਸਤੰਬਰ ਤੱਕ ਚੱਲੇਗਾ। ਭਾਰਤ ਦਾ ਸਾਹਮਣਾ 10 ਸਤੰਬਰ ਨੂੰ ਯੂਏਈ, 14 ਨੂੰ ਪਾਕਿਸਤਾਨ ਤੇ 19 ਨੂੰ ਓਮਾਨ ਨਾਲ ਹੋਵੇਗਾ। ਭਾਰਤ ਨੂੰ ਏਸ਼ੀਆ ਕੱਪ 2025 ਦੀ ਮੇਜ਼ਬਾਨੀ ਮਿਲੀ ਹੈ, ਪਰ ਭਾਰਤ ਤੇ ਪਾਕਿਸਤਾਨ ਦੇ ਮਾੜੇ ਸਬੰਧਾਂ ਕਾਰਨ ਇਹ ਇੱਕ ਨਿਰਪੱਖ ਸਥਾਨ ’ਤੇ ਖੇਡਿਆ ਜਾਵੇਗਾ। ਭਾਰਤ, ਪਾਕਿਸਤਾਨ, ਓਮਾਨ ਤੇ ਯੂਏਈ ਨੂੰ ਇੱਕੋ ਗਰੁੱਪ ਵਿੱਚ ਰੱਖਿਆ ਗਿਆ ਹੈ। ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਤੇ ਹਾਂਗਕਾਂਗ ਗਰੁੱਪ-ਬੀ ’ਚ ਹਨ। ਗਰੁੱਪ ਦੀਆਂ ਸਾਰੀਆਂ ਟੀਮਾਂ ਇੱਕ ਦੂਜੇ ਦੇ ਖਿਲਾਫ 1-1 ਮੈਚ ਖੇਡਣਗੀਆਂ।

ਇਹ ਖਬਰ ਵੀ ਪੜ੍ਹੋ : Teachers Day 2025: ਅਧਿਆਪਕ ਜਗਦੀ ਮਸ਼ਾਲ ਵਰਗੇ ਜੋ ਸਮਾਜ ਨੂੰ ਰੌਸ਼ਨ ਕਰਦੇ

ਟੀਮ ਇੰਡੀਆ ਦਾ ਪਹਿਲਾ ਮੈਚ ਯੂਏਈ ਨਾਲ | Team India News

ਭਾਰਤ 10 ਸਤੰਬਰ ਨੂੰ ਯੂਏਈ, 14 ਨੂੰ ਪਾਕਿਸਤਾਨ ਤੇ 19 ਨੂੰ ਓਮਾਨ ਨਾਲ ਭਿੜੇਗਾ। ਜੇਕਰ ਭਾਰਤ ਤੇ ਪਾਕਿਸਤਾਨ ਸੁਪਰ-4 ਪੜਾਅ ’ਚ ਪਹੁੰਚਦੇ ਹਨ, ਤਾਂ ਦੋਵੇਂ ਟੀਮਾਂ 21 ਸਤੰਬਰ ਨੂੰ ਇੱਕ ਵਾਰ ਫਿਰ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ। ਟੂਰਨਾਮੈਂਟ ਦਾ ਫਾਈਨਲ 28 ਸਤੰਬਰ ਨੂੰ ਖੇਡਿਆ ਜਾਵੇਗਾ। ਜੇਕਰ ਭਾਰਤ ਤੇ ਪਾਕਿਸਤਾਨ ਸੁਪਰ-4 ਪੜਾਅ ’ਚ ਸਿਖਰ ’ਤੇ ਰਹਿੰਦੇ ਹਨ, ਤਾਂ ਟੂਰਨਾਮੈਂਟ ’ਚ ਦੋਵਾਂ ਵਿਚਕਾਰ ਤੀਜਾ ਮੈਚ ਹੋ ਸਕਦਾ ਹੈ। Team India News