ਪੁਲਿਸ ਨੇ ਵਾਈਪੀਐਸ ਚੌਂਕ ਨੇੜੇ ਰੋਕਿਆ, ਹਾਸਲ ਕੀਤਾ ਮੰਗ ਪੱਤਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। 1558 ਐਚਟੀ ਸਿੱਧੀ ਭਰਤੀ ਵੇਟਿੰਗ ਅਧਿਆਪਕ ਯੂਨੀਅਨ ਵੱਲੋਂ ਅੱਜ ਪਹਿਲਾ ਨਹਿਰੂ ਪਾਰਕ ਵਿਖੇ ਆਪਣੀ ਲਾਮਬੰਦੀ ਕੀਤੀ ਅਤੇ ਉਸ ਤੋਂ ਬਾਅਦ ਮੋਤੀ ਮਹਿਲਾ ਵੱਲ ਕੂਚ ਕੀਤਾ ਗਿਆ। ਇਸ ਦੌਰਾਨ ਭਾਰੀ ਗਿਣਤੀ ਪੁਲਿਸ ਵੱਲੋਂ ਇਨ੍ਹਾਂ ਨੂੰ ਵਾਈਪੀਐਸ ਚੌਂਕ ਤੋਂ ਪਹਿਲਾ ਹੀ ਰੋਕ ਲਿਆ ਅਤੇ ਇਨ੍ਹਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਨਹਿਰੂ ਪਾਰਕ ਵਿਖੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੇ ਅਧਿਆਪਕਾਂ ਨੇ ਆਪਣੇ ਪਰਿਵਾਰਾਂ ਸਮੇਤ ਸਿਰਕਤ ਕੀਤੀ। ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਅਸੀਂ ਪਿਛਲੇ ਦੋ ਸਾਲਾਂ ਤੋਂ ਇਸ ਭਰਤੀ ਦੇ ਪੂਰਾ ਹੋਣ ਦੀ ਉਡੀਕ ਕਰ ਰਹੇ ਹਾਂ ਪਰੰਤੂ ਵਿਭਾਗ ਨੇ ਇਸ ਭਰਤੀ ਨੂੰ ਠੰਡੇ ਬਸਤੇ ਪਾਇਆ ਹੋਇਆ ਹੈ।
ਉਹਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸਮੇਂ-ਸਮੇਂ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਇਸ ਭਰਤੀ ਨੂੰ ਜਲਦ ਪੂਰਾ ਕਰਕੇ ਵੇਟਿੰਗ ਅਧਿਆਪਕਾਂ ਨੂੰ ਆਡਰ ਜਾਰੀ ਕਰਨ ਦੀਆਂ ਬੇਨਤੀਆਂ ਕਰ ਚੁੱਕੇ ਹਾਂ ਪਰੰਤੂ ਵਿਭਾਗ ਦੇ ਕੰਨ ਤੇ ਜੂੰ ਨਹੀਂ ਸਰਕੀ, ਮਜਬੂਰਨ ਉਨ੍ਹਾਂ ਨੂੰ ਜਥੇਬੰਦਕ ਰੂਪ ਵਿੱਚ ਲਾਮਬੰਦ ਹੋ ਕੇ ਵਿਭਾਗ ਅਤੇ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਸੜਕਾਂ ਤੇ ਆਉਣਾ ਪਿਆ। ਇਸ ਮੌਕੇ ਬਲਕਾਰ ਪੂਨੀਆ, ਸਤਨਾਮ ਭੰਗੂ, ਜੋਗਾ ਘਨੌਰ, ਗੁਰਮੀਤ ਸੰਗਰੂਰ ਨੇ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਾਰਚ 2019 ਵਿੱਚ ਇਸਤਿਹਾਰ ਜਾਰੀ ਕਰਕੇ ਸਿੱਧੀ ਭਰਤੀ ਤਹਿਤ 1558 ਐਚ ਟੀ ਅਤੇ 375 ਸੀ ਐਚ ਟੀ ਅਧਿਆਪਕਾਂ ਦੀ ਭਰਤੀ ਸੁਰੂ ਕੀਤੀ ਗਈ ਸੀ, ਜਿਸਦੀ ਲਿਖਤੀ ਪ੍ਰੀਖਿਆ ਲੈਣ ਉਪਰੰਤ ਮੈਰਿਟ ਦੇ ਆਧਾਰ ਤੇ ਭਰਤੀ ਪ੍ਰਕਿਰਿਆ ਸੁਰੂ ਕੀਤੀ ਗਈ। ਇਸ ਭਰਤੀ ਦੇ ਅੰਤਿਮ ਗੇੜ ਵਿੱਚ ਵੱਖ ਵੱਖ ਕੈਟਾਗਰੀਆਂ ਦੇ ਲਗਭਗ 400 ਉਮੀਦਵਾਰਾਂ ਦੀ ਸਕਰੂਟਨੀ ਨਵੰਬਰ 2019 ਵਿੱਚ ਕੀਤੀ ਗਈ। ਵਿਭਾਗ ਕੋਲ ਵੱਖ-ਵੱਖ ਕਾਰਨਾਂ ਕਰਕੇ ਹੁਣ ਵੀ ਵੱਡੀ ਗਿਣਤੀ ਵਿੱਚ ਖਾਲੀ ਅਸਾਮੀਆਂ ਪਾਈਆਂ ਹਨ।
ਇਸ ਪਿੱਛੋਂ ਨਹਿਰੂ ਪਾਰਕ ਵਿਖੇ ਇਕੱਤਰ ਹੋਏ ਅਧਿਆਪਕਾਂ ਨੇ ਜੋਰਦਾਰ ਨਾਅਰੇਬਾਜੀ ਕੀਤੀ ਉਸ ਤੋਂ ਬਾਅਦ ਬਜਾਰਾਂ ਵਿੱਚ ਦੀ ਪੰਜਾਬ ਸਰਕਾਰ ਖਲਿਾਫ ਨਾਅਰੇਬਾਜੀ ਕਰਦੇ ਹੋਏ ਮੋਤੀ ਮਹਿਲ ਵੱਲ ਕੂਚ ਕੀਤਾ। ਮੋਤੀ ਮਹਿਲ ਤੋਂ ਥੋੜ੍ਹੀ ਦੂਰ ਤੇ ਹੀ ਪ੍ਰਸਾਸਨ ਵੱਲੋਂ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ ਜਿਸਨੇ ਪ੍ਰਦਰਸਨਕਾਰੀਆਂ ਨੂੰ ਅੱਗੇ ਵੱਧਣ ਤੋਂ ਰੋਕ ਲਿਆ । ਮੌਕੇ ਤੇ ਹਾਜਰ ਪ੍ਰਸਾਸਨ ਅਧਿਕਾਰੀਆਂ ਨੇ ਯੂਨੀਅਨ ਤੋਂ ਉਹਨਾਂ ਦਾ ਮੰਗ ਪੱਤਰ ਪ੍ਰਾਪਤ ਕੀਤਾ । ਪ੍ਰਸਾਸਨ ਵੱਲੋਂ ਮੌਕੇ ਤੇ ਸਿੱਖਿਆ ਮੰਤਰੀ ਦੀ ਮੀਟਿੰਗ ਦਾ ਭਰੋਸਾ ਦੇਣ ਤੋਂ ਬਾਅਦ ਆਪਣਾ ਧਰਨਾ ਖਤਮ ਕਰ ਦਿੱਤਾ। ਇਸ ਮੌਕੇ ਅਮਰੀਕ ਸਿੰਘ, ਰਣਜੀਤ ਸਿੰਘ, ਅਮਨਦੀਪ ਸਿੰਘ, ਬਿਕਰਮਦੇਵ ਡੀ ਟੀ ਐਫ, ਭਗਵੰਤ ਕੌਰ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ