ਕੱਚੇ ਅਧਿਆਪਕਾਂ ਨੇ ਦੂਜੇ ਦਿਨ ਵੀ ਬੰਦ ਕੀਤੇ ਵਿਦਿਆ ਭਵਨ ਦੇ ਗੇਟ
ਮੋਹਾਲੀ, (ਕੁਲਵੰਤ ਕੋਟਲੀ) | ਕੱਚੇ ਅਧਿਆਪਕ ਯੂਨੀਅਨ ਵੱਲੋਂ ਅੱਜ ਦੂਜੇ ਦਿਨ ਵੀ ਵਿਦਿਆ ਭਵਨ ਦੇ ਸਵੇਰੇ ਤੋਂ ਹੀ ਸਾਰੇ ਗੇਟ ਬੰਦ ਕੀਤੇ ਗਏ। ਗੇਟ ਬੰਦ ਹੋਣ ਕਾਰਨ ਅੱਜ ਫਿਰ ਸਿੱਖਿਆ ਵਿਭਾਗ ਅਤੇ ਸਿੱਖਿਆ ਬੋਰਡ ਦਾ ਕੋਈ ਵੀ ਮੁਲਾਜ਼ਮ ਅੰਦਰ ਨਹੀਂ ਜਾ ਸਕਿਆ। ਉਡੀਕ ਕਰਨ ਤੋਂ ਬਾਅਦ ਮੁਲਾਜ਼ਮ ਆਪਣੇ ਘਰਾਂ ਨੂੰ ਵਾਪਸ ਜਾਣੇ ਸ਼ੁਰੂ ਹੋ ਗਏ। ਸਿੱਖਿਆ ਸਕੱਤਰ ਸਮੇਤ ਹੋਰ ਅਧਿਕਾਰੀ ਵੀ ਆਪਣੇ ਦਫ਼ਤਰਾਂ ਵਿੱਚ ਨਾ ਜਾ ਸਕੇ।
ਜ਼ਿਕਰਯੋਗ ਹੈ ਕਿ ਆਪਣੀ ਪਿਛਲੇ ਕਈ ਕਈ ਸਾਲਾਂ ਤੋਂ ਬਹੁਤ ਘੱਟ ਤਨਖਾਹਾਂ ਉਤੇ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਆ ਰਹੇ ਵੱਖ ਵੱਖ ਕੈਟਾਗਿਰੀਆਂ ਦੇ ਅਧਿਆਪਕਾਂ ਵੱਲੋਂ ਕੱਚੇ ਅਧਿਆਪਕ ਯੂਨੀਅਨ ਦੇ ਬੈਨਰ ਹੇਠ ਸੰਘਰਸ਼ ਕੀਤਾ ਜਾ ਰਿਹਾ ਹੈ।
ਪੱਕੇ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਵਿਦਿਆ ਭਵਨ ਅੱਗੇ ਪੱਕਾ ਧਰਨਾ ਲਗਾਇਆ ਨੂੰ 50 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸ ਸਮੇਂ ਦੌਰਾਨ ਸਰਕਾਰ ਨਾਲ ਕਈ ਮੀਟਿੰਗ ਵੀ ਹੋਈ, ਪਰ ਅਜੇ ਤੱਕ ਮੰਗਾਂ ਦਾ ਕੋਈ ਹੱਲ ਨਹੀਂ ਨਿਕਲਿਆ। ਵਿਦਿਆ ਭਵਨ ਦੀ ਛੱਤ ਉਤੇ ਚੜ੍ਹੇ ਅਧਿਆਪਕ ਦਿਨ ਰਾਤ ਉਪਰ ਡੱਟੇ ਹੋਏ ਹਨ। ਬੀਤੇ ਕੱਲ ਵੀ ਸੰਘਰਸ਼ਕਾਰੀਆਂ ਨੇ ਸਾਰੇ ਗੇਟ ਬੰਦ ਕਰਕੇ ਕਿਸੇ ਵੀ ਅਧਿਕਾਰੀ, ਮੁਲਾਜ਼ਮ ਨੂੰ ਦਫ਼ਤਰ ਅੰਦਰ ਨਹੀਂ ਜਾਣ ਦਿੱਤਾ ਸੀ, ਅੱਜ ਫਿਰ ਦੂਜੇ ਦਿਨ ਸਾਰੇ ਗੇਟ ਬੰਦ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ