ਅਧਿਆਪਕ ਜਥੇਬੰਦੀ ਵੱਲੋਂ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰਨ ਨਾਲ ਨਵੇਂ ਟਕਰਾਅ ਦਾ ਮੁੱਢ ਬੱਝਿਆ

Teacher, Association, Issuance, Duty

ਡੇਟਸ਼ੀਟ ਮੁਤਾਬਕ ਪ੍ਰੀ ਪ੍ਰੀਖਿਆ 26 ਫਰਵਰੀ ਤੋਂ 2 ਮਾਰਚ ਤੱਕ ਤੈਅ ਕੀਤੀ

ਬਠਿੰਡਾ (ਅਸ਼ੋਕ ਵਰਮਾ) | ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਵਿਰੋਧ ਦਰਮਿਆਨ ਅਧਿਆਪਕ ਸੰਘਰਸ ਕਮੇਟੀ ਵੱਲੋਂ ਜਾਰੀ ਪ੍ਰੀ ਪ੍ਰੀਖਿਆ ਦੀ ਡੇਟਸ਼ੀਟ ਕਾਰਨ ਅਧਿਆਪਕ ਯੂਨੀਅਨਾਂ ਅਤੇ ਸਿੱਖਿਆ ਵਿਭਾਗ ਵਿਚਕਾਰ ਨਵੇਂ ਟਕਰਾਅ ਦਾ ਮੁੱਢ ਬੱਝ ਗਿਆ ਹੈ ਹਾਲਾਂਕਿ ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਪ੍ਰੀਖਿਆਵਾਂ ਸਬੰਧੀ ਤਰੀਕਾਂ ਤੈਅ ਕਰਕੇ ਡੇਟਸ਼ੀਟ ਜਾਰੀ ਕਰਦਾ ਹੈ ਪ੍ਰੰਤੂ ਐਤਕੀਂ ਅਧਿਆਪਕਾਂ ਨੇ ਇਸ ਢੰਗ ਨਾਲ ਮਹਿਕਮੇ ਨੂੰ ਚੁਣੌਤੀ ਦਿੱਤੀ ਹੈ

ਸੰਘਰਸ਼ ਕਮੇਟੀ ਦੀ ਡੇਟਸ਼ੀਟ ਮੁਤਾਬਕ ਪ੍ਰੀ ਪ੍ਰੀਖਿਆ 26 ਫਰਵਰੀ ਤੋਂ 2 ਮਾਰਚ ਤੱਕ ਤੈਅ ਕੀਤੀ ਗਈ ਹੈ ਲਿਖਤੀ ਪੇਪਰ ਦਾ ਸਮਾਂ 10 ਤੋਂ 12 ਵਜੇ ਤੱਕ ਦਾ ਤੈਅ ਕੀਤਾ ਗਿਆ ਹੈ ਪਹਿਲੀ ਤੇ ਦੂਸਰੀ ਦਾ ਲਿਖਤੀ ਪੇਪਰ 30 ਨੰਬਰ ਦਾ ਹੋਵੇਗਾ ਜਦੋਂਕਿ ਤੀਸਰੀ ਤੋਂ ਪੰਜਵੀ ਤੱਕ 80 ਨੰਬਰ ਤੈਅ ਕੀਤੇ ਗਏ ਹਨ ਜੁਬਾਨੀ ਪੇਪਰ ਦਾ ਸਮਾਂ ਅੱਧੀ ਛੁੱਟੀ ਮਗਰੋਂ ਡੇਢ ਤੋਂ ਢਾਈ ਵਜੇ ਤੱਕ ਮਿਥਿਆ ਗਿਆ ਹੈ ਜੁਬਾਨੀ ਪੇਪਰ 20 ਨੰਬਰਾਂ ਦਾ ਰੱਖਿਆ ਗਿਆ ਹੈ ਅਧਿਆਪਕ ਆਗੂ ਰਜਿੰਦਰ ਸਿੰਘ ਗੋਨਿਆਣਾ ਦਾ ਕਹਿਣਾ ਸੀ ਕਿ ਸਿੱਖਿਆ ਵਿਭਾਗ ਦੋਸ਼ ਲਾਉਂਦਾ ਹੈ ਕਿ ਅਧਿਆਪਕ ਪੜ੍ਹਾਉਂਦੇ ਨਹੀਂ ਹਨ ਇਸ ਲਈ ਇਹ ਪ੍ਰੀ ਪ੍ਰੀਖਿਆ ਲਈ ਜਾ ਰਹੀ ਹੈ ਤਾਂ ਜੋ ਸਲਾਨਾ ਪ੍ਰੀਖਿਆ ਤੋਂ ਪਹਿਲਾਂ ਬੱਚਿਆਂ ਦੀ ਕਾਬਲੀਅਤ ਦਾ ਮੁਲਾਂਕਣ ਕੀਤਾ ਜਾ ਸਕੇ ਉਨ੍ਹਾਂ ਦੱਸਿਆ ਕਿ ਜੋ ਵੀ ਬੱਚੇ ਕੰਮਜੋਰ ਹੋਣਗੇ ਉਨ੍ਹਾਂ ਵੱਲ ਪ੍ਰੀਖਿਆ ਉਪਰੰਤ ਵਿਸ਼ੇਸ਼ ਧਿਆਨ ਦਿੱਤਾ ਜਾਣਾ ਹੈ ਤਾਂਕਿ ਉਨ੍ਹਾਂ ਦਾ ਵੀ ਪਛੜੇਵਾਂ ਖਤਮ ਕੀਤਾ ਜਾ ਸਕੇ ਉਨ੍ਹਾਂ ਦੱਸਿਆ ਕਿ 8 ਮਾਰਚ ਨੂੰ ਬੱਚਿਆਂ ਦੀ ਕਾਰਗੁਜਾਰੀ ਮਾਪਿਆਂ ਅੱਗੇ ਰੱਖਣ ਲਈ ਮਾਪੇ ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ ਜਿਸ ‘ਚ ਨਤੀਜਿਆਂ ਦੀ ਪੜਚੋਲ ਵੀ ਕੀਤੀ ਜਾਏਗੀ ਅਤੇ ਮਾਪਿਆਂ ਦੇ ਸੁਝਾਅ ਵੀ ਲਏ ਜਾਣਗੇ ਉਨ੍ਹਾਂ ਸਮੁੱਚੇ ਅਧਿਆਪਕ ਵਰਗ ਨੂੰ ਇਹ ਡੇਟਸ਼ੀਟ ਇੰਨ-ਬਿੰਨ ਲਾਗੂ ਕਰਨ ਦੀ ਅਪੀਲ ਵੀ ਕੀਤੀ ਹੈ

ਸਿੱਖਿਆ ਵਿਭਾਗ ਪੰਜਾਬ ਦੇ ਬੁਲਾਰੇ ਰਜਿੰਦਰ ਸਿੰਘ ਦਾ ਕਹਿਣਾ ਸੀ ਕਿ ਸ਼ੋਸ਼ਲ ਮੀਡੀਆ ਰਾਹੀਂ ਪ੍ਰਾਇਮਰੀ ਸਕੂਲਾਂ ਦੀ ਜਿਸ ਡੇਟਸ਼ੀਟ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਅਧਿਆਪਕ ਆਗੂਆਂ ਵੱਲੋਂ ਜਾਰੀ ਕੀਤੀ ਗਈ ਹੈ ਜਦੋਂਕਿ ਨਿਯਮਾਂ ਮੁਤਾਬਕ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ (ਐੱਸ.ਸੀ.ਈ.ਆਰ.ਟੀ) ਜੋ ਕਿ ਸਰਕਾਰੀ ਸਕੂਲਾਂ  ਵਿੱਚ ਇਮਤਿਹਾਨ ਕਰਵਾਉਣ ਤੇ ਮੁਲੰਕਣ ਪ੍ਰਕਿਰਿਆ ਨਿਰਧਾਰਿਤ ਕਰਦੀ ਨੇ ਕੋਈ ਡੇਟਸ਼ੀਟ ਵੀ ਜਾਰੀ ਨਹੀਂ ਕੀਤੀ ਹੈ ਉਨ੍ਹਾਂ ਆਖਿਆ ਕਿ ਸਰਕਾਰੀ ਸਕੂਲਾਂ ‘ਚ ਪ੍ਰਾਇਮਰੀ ਕਲਾਸਾਂ  ਦੇ ਬੱਚਿਆਂ ਲਈ  ਪ੍ਰੀ-ਸਲਾਨਾ ਇਮਤਿਹਾਨਾਂ ਦੀਆਂ ਮਿਤੀਆਂ ਜਾਰੀ ਕਰਕੇ ਅਧਿਆਪਕ ਸੰਘਰਸ਼ ਕਮੇਟੀ ਨੇ ਨਵਾਂ ਭੰਬਲਭੂਸਾ ਪੈਦਾ ਕਰ ਦਿੱਤਾ ਹੈ ਜੋਕਿ ਬੱਚਿਆਂ ਦੀ ਸਿੱਖਿਆ ਦੇ ਪੱਖ ਤੋਂ ਚਿੰਤਾ ਦਾ ਵਿਸ਼ਾ ਹੈ ਉਨ੍ਹਾਂ ਆਖਿਆ ਕਿ  ਪ੍ਰੀ-ਸਲਾਨਾ ਪ੍ਰੀਖਿਆ 26 ਫਰਵਰੀ ਤੋਂ 2 ਮਾਰਚ ਤੱਕ ਵਾਲੀ ਡੇਟਸ਼ੀਟ ਨਾਲ ਸਿੱਖਿਆ ਵਿਭਾਗ ਪੰਜਾਬ ਦਾ ਕੁਝ ਵੀ ਲੈਣਾ ਦੇਣਾ ਨਹੀਂ ਇਸ ਕਰਕੇ ਮਾਪਿਆਂ ਨੂੰ ਚੌਕਸ ਰਹਿਣ ਦੀ ਜਰੂਰਤ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here