Welfare Work: ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਦਿਨ-ਰਾਤ ਸੇਵਾ ਕਰ ਉਸਾਰਿਆ ਪੱਕਾ ਮਕਾਨ
Welfare Work: ਫਿਰੋਜ਼ਪੁਰ (ਜਗਦੀਪ ਸਿੰਘ)। ਫਿਰੋਜ਼ਪੁਰ ਸ਼ਹਿਰ ਦੀ ਬਸਤੀ ਨਿਜ਼ਾਮਦੀਨ ਵਾਲਾ ’ਚ ਆਪਣੀ ਇੱਕ ਛੋਟੀ ਧੀ ਨਾਲ ਇਕੱਲੀ ਰਹਿ ਰਹੀ ਮਾਤਾ ਤਾਰਾਵਤੀ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਫਰਿਸ਼ਤਾ ਬਣੇ ਜਦੋਂ ਕਾਨਿਆਂ ਦੀ ਛੱਤ ਹੇਠ ਰਹਿ ਰਹੀ ਤਾਰਾਵਤੀ ਨੂੰ ਡੇਰਾ ਸ਼ਰਧਾਲੂਆਂ ਨੇ ਦਿਨ-ਰਾਤ ਸੇਵਾ ਕਰਕੇ ਪੱਕੀ ਛੱਤ ਵਾਲਾ ਨਵਾਂ ਮਕਾਨ ਖੜ੍ਹਾ ਕਰਕੇ ਦਿੱਤਾ।
ਮਾਤਾ ਤਾਰਾਵਤੀ ਨੇ ਦੱਸਿਆ ਕਿ ਉਸ ਦੀਆਂ ਤਿੰਨ ਧੀਆਂ ਹਨ ਅਤੇ ਉਸਦਾ ਪਤੀ ਲੀਵਰ ਦੀ ਬਿਮਾਰੀ ਨਾਲ ਪੀੜਤ ਹੋਣ ਕਰਕੇ ਹੁਣ ਯੂਪੀ ਰਹਿੰਦਾ ਹੈ ਅਤੇ ਤਿੰਨ ਧੀਆਂ ਵਿੱਚ ਦੋ ਧੀਆਂ ਦਾ ਵਿਆਹ ਕਰਨ ਤੋਂ ਬਾਅਦ ਇੱਕ ਛੋਟੀ ਧੀ ਜੋ ਅਜੇ 5ਵੀਂ ਜਮਾਤ ਵਿੱਚ ਪੜ੍ਹਦੀ ਹੈ, ਉਸ ਨਾਲ ਕਾਨਿਆਂ ਦੀ ਛੱਤ ਵਾਲੇ ਇੱਕ ਕਮਰੇ ਵਿੱਚ ਰਹਿ ਰਹੀ ਸੀ ਉਹ ਲੋਕਾਂ ਦੇ ਘਰਾਂ ਵਿੱਚ ਝਾੜੂ-ਪੋਚਾ ਲਾ ਕੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚਲਾਉਂਦੀ ਹੈ, ਪਰ ਕਈ ਵਾਰ ਬਰਸਾਤਾਂ ਕਾਰਨ ਉਸ ਦੇ ਮਕਾਨ ਦੀ ਛੱਤ ’ਚੋਂ ਪਾਣੀ ਚਿਉਣ ਕਾਰਨ ਉਹਨਾਂ ਨੂੰ ਇਸ ਕਮਰੇ ਵਿੱਚ ਬਹੁਤ ਮੁਸ਼ਕਲ ਨਾਲ ਰਾਤਾਂ ਗੁਜ਼ਾਰਨੀਆਂ ਪੈਂਦੀਆਂ ਸਨ, ਕਿਉਂਕਿ ਛੱਤ ਕਾਫੀ ਕੰਡਮ ਹੋ ਚੁੱਕੀ ਸੀ, ਜੋ ਕਦੇ ਵੀ ਡਿੱਗ ਸਕਦੀ ਸੀ, ਬਰਸਾਤੀ ਪਾਣੀ ਟਿਪਕਦਾ ਰਹਿਣ ਕਾਰਨ ਕਮਰੇ ਵਿੱਚ ਪਿਆ ਸਾਰਾ ਸਮਾਨ ਗਿੱਲਾ ਹੋ ਜਾਂਦਾ ਸੀ, ਜੋ ਕਮਰੇ ਦਾ ਸਮਾਨ ਵੀ ਹੌਲੀ-ਹੌਲੀ ਗਲ ਚੁੱਕਾ ਸੀ।
Welfare Work
ਅੱਗੇ ਦੀ ਗੱਲਬਾਤ ਦੱਸਦਿਆਂ 85 ਮੈਂਬਰ ਬਲਕਾਰ ਸਿੰਘ ਇੰਸਾਂ, 85 ਮੈਂਬਰ ਜਗਸੀਰ ਸਿੰਘ ਇੰਸਾਂ ਨੇ ਦੱਸਿਆ ਕਿ ਮਾਤਾ ਤਾਰਾਵਤੀ ਨੇ ਆਪਣੇ ਹਲਾਤਾਂ ਬਾਬਤ ਇੱਕ ਅਰਜੀ ਡੇਰਾ ਸੱਚਾ ਸੌਦਾ ਦੇ ਹੈਲਪ ਲਾਈਨ ਨੰਬਰ ’ਤੇ ਪਾਈ, ਜਿਸ ਤੋਂ ਬਾਅਦ ਜਿੰਮੇਵਾਰਾਂ ਨੂੰ ਨਾਲ ਲੈ ਕੇ ਤਾਰਾਵਤੀ ਦੇ ਹਾਲਾਤਾਂ ਨੂੰ ਦੇਖਦਿਆ ਫਿਰੋਜ਼ਪੁਰ ਦੀ ਸਾਧ-ਸੰਗਤ ਵੱਲੋਂ ਤਾਰਾਵਤੀ ਨੂੰ ਨਵਾਂ ਮਕਾਨ ਬਣਾ ਕੇ ਦੇਣ ਦਾ ਫੈਸਲਾ ਲਿਆ। ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ, ਫਿਰੋਜ਼ਪੁਰ ਸ਼ਹਿਰ, ਫਿਰੋਜ਼ਪੁਰ ਛਾਉਣੀ, ਬਾਰੇ ਕੇ ਬਲਾਕਾਂ ਦੀ ਸਾਧ-ਸੰਗਤ ਅਤੇ ਹੋਰ ਵੱਖ-ਵੱਖ ਸੰਮਤੀਆਂ ਦੇ ਮੈਂਬਰਾਂ ਵੱਲੋਂ ਮਿਲ ਕੇ ਤਾਰਾਵਤੀ ਦਾ ਇੱਕ ਦਿਨ ਪੁਰਾਣਾ ਕੰਡਮ ਘਰ ਢਾਹਿਆ ਗਿਆ ਅਤੇ ਅਗਲੇ ਹੀ ਦਿਨ ਇਨ੍ਹਾਂ ਸੇਵਾਦਾਰਾਂ ਨੇ ਤਾਰਾਵਤੀ ਲਈ ਇੱਕ ਕਮਰੇ ਨਾਲ ਪੱਕੀ ਛੱਤੀ ਪਾਉਣ ਦੇ ਨਾਲ-ਨਾਲ ਇੱਕ ਰਸੋਈ, ਇੱਕ ਬਾਥਰੂਮ ਅਤੇ ਚਾਰਦਵਾਰੀ, ਜੋ ਪਹਿਲਾਂ ਨਹੀਂ ਸਨ ਉਹ ਵੀ ਤਿਆਰ ਕਰਕੇ ਦਿੱਤੀ ਗਈ।
Read Also : Welfare Work: ਮਾਤਾ ਸੁਖਦੇਵ ਕੌਰ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਇਸ ਨੇਕ ਕੰਮ ਵਿੱਚ ਸੇਵਾਦਾਰਾਂ ਦੇ ਨਾਲ ਤਾਰਾਵਤੀ ਅਤੇ ਉਸਦੀ ਛੋਟੀ ਧੀ ਨੇ ਵੀ ਭੱਜ-ਭੱਜ ਕੇ ਸੇਵਾ ਨਿਭਾਈ ਅਤੇ ਨਵਾਂ ਮਕਾਨ ਤਿਆਰ ਹੋਣ ਦੀ ਖੁਸ਼ੀ ਜ਼ਾਹਿਰ ਕਰਦਿਆਂ ਤਾਰਾਵਤੀ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਡੇਰਾ ਸ਼ਰਧਾਲੂਆਂ ਦਾ ਕੋਟਿ-ਕੋਟਿ ਧੰਨਵਾਦ ਕੀਤਾ।
ਇਸ ਮੌਕੇ ਬਸਤੀ ਨਿਜਾਮਦੀਨ ਵਾਲੀ ਵਿੱਚ ਇੱਕ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦੇ ਰਹੇ ਡੇਰਾ ਸ਼ਰਧਾਲੂਆਂ ਦੀ ਸੇਵਾ ਨੂੰ ਦੇਖ ਬਸਤੀ ਵਿੱਚ ਰਹਿਣ ਵਾਲੇ ਲੋਕਾਂ ਵੱਲੋਂ ਇਸ ਸੇਵਾ ਦੀ ਸ਼ਲਾਘਾ ਕੀਤੀ ਗਈ । ਇਸ ਦੌਰਾਨ ਮੌਕੇ ’ਤੇ ਪਹੁੰਚੇ ਵਾਰਡ ਦੇ ਅੱੈਮਸੀ ਦੇ ਪਤੀ ਮੁਲਖ ਰਾਜ ਨੇ ਵੀ ਇਸ ਸੇਵਾ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਡੇਰਾ ਸ਼ਰਧਾਲੂਆਂ ਨੇ ਇਹ ਇੱਕ ਬਹੁਤ ਵਧਿਆ ਕੰਮ ਕੀਤਾ ਹੈ
ਰਾਤ 10-10 ਵਜੇ ਤੱਕ ਚੱਲਦੀ ਰਹੀ ਸੇਵਾ
ਇਸ ਮੌਕੇ 85 ਮੈਂਬਰ ਹਰਮੀਤ ਸਿੰਘ ਅਤੇ 85 ਮੈਂਬਰ ਚਰਨਜੀਤ ਇੰਸਾਂ ਨੇ ਦੱਸਿਆ ਕਿ ਜਦੋਂ ਸੇਵਾਦਾਰਾਂ ਨੂੰ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦੇਣ ਦਾ ਸੁਨੇਹਾ ਲਾਇਆ ਤਾਂ ਬਲਾਕਾਂ ਦੀ ਸਾਧ-ਸੰਗਤ ਨੇ ਮੌਕੇ ’ਤੇ ਪਹੁੰਚ ਕੇ ਤਨ-ਮਨ-ਧਨ ਨਾਲ ਸੇਵਾ ਕਰਦਿਆਂ ਤਾਰਾਵਤੀ ਨੂੰ ਪੱਕਾ ਮਕਾਨ ਤਿਆਰ ਕਰਕੇ ਦੇਣ ਲਈ ਆਪਣੇ ਕੰਮ ਕਾਰ ਛੱਡ ਰਾਤ ਦਸ-ਦਸ ਵਜੇ ਤੱਕ ਸੇਵਾ ਕਰਕੇ ਨਵਾਂ ਪੱਕਾ ਮਕਾਨ ਤਿਆਰ ਕਰਕੇ ਦਿੱਤਾ ਗਿਆ, ਜਿਸ ਦੀ ਖੁਸ਼ੀ ਤਾਰਾਵਤੀ ਦੇ ਇੱਕ ਛੋਟੇ ਅਜਿਹੇ ਪਰਿਵਾਰ ਦੇ ਚਿਹਰੇ ’ਤੇ ਸਾਫ ਝਲਕ ਰਹੀ ਹੈ।