ਐਫਸੀਆਈ ਜਾਣਬੁੱਝ ਕੇ ਕਿਸਾਨਾਂ ਨੂੰ ਖੱਜਲ-ਖੁਆਰ ਕਰ ਰਹੀ ਹੈ : ਕਿਸਾਨ ਆਗੂ
- ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਹੋਇਆ : ਮਾਰਕੀਟ ਕਮੇਟੀ ਸਕੱਤਰ
(ਸੱਚ ਕਹੂੰ ਨਿਊਜ਼) ਮੁੱਲਾਂਪੁਰ ਦਾਖਾ। ਮਾਰਕੀਟ ਕਮੇਟੀ ਮੁੱਲਾਂਪੁਰ ਦਾਖਾ ਅਧੀਂਨ ਪੈਂਦੇ 11 ਖਰੀਦ ਕੇਂਦਰਾਂ ਵਿੱਚੋਂ ਐਂਤਕੀ ਪੇਂਡੂ ਖਰੀਦ ਕੇਂਦਰ ਤਲਵੰਡੀ ਕਲਾਂ ਵਿਖੇ ਐਫ.ਸੀ.ਆਈ ਵੱਲੋਂ ਕਣਕ ਦੀ ਖਰੀਦ ਨਾ ਕਰਨ ’ਤੇ ਅਨਾਜ ਮੰਡੀਂ ਬੰਦ ਹੋ ਗਈ ਹੈ, ਜਿਸਨੂੰ ਲੈ ਕੇ ਇਲਾਕੇ ਦੇ ਕਿਸਾਨ ਡਾਹਢੇ ਪ੍ਰੇਸ਼ਾਨ ਹਨ ਜੋ ਕਿ ਕੇਂਦਰ ਸਰਕਾਰ ਨੂੰ ਕੋਸ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਐਫ.ਸੀ.ਆਈ ਸਰਕਾਰੀ ਖਰੀਦ ਏਜੰਸੀ ਦੇ ਮੋਢੇ ’ਤੇ ਧਰਕੇ ਨਾਦਰਸ਼ਾਹੀ ਫੁਰਮਾਨ ਜਾਰੀ ਕਰ ਰਹੀ ਜਿਸ ਕਰਕੇ ਇਹ ਪੇਂਡੂ ਖਰੀਦ ਮੰਡੀ ਬੰਦ ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ