ਕੁੰਦੁਜ ਹਵਾਈ ਅੱਡੇ ’ਤੇ ਤਾਲੀਬਾਨ ਦਾ ਕਬਜ਼ਾ
ਕਾਬੁਲ (ਏਜੰਸੀ)। ਤਾਲੀਬਾਨ ਨੇ 217 ਪਾਮੀਰ ਆਰਮੀ ਕੋਰ ਕੇਂਦਰ, ਕੁੰਦੁਜ ਹਵਾਈ ਅੱਡੇ ’ਤੇ ਕਬਜ਼ਾ ਕਰਕੇ ਇੱਕ ਫੌਜ ਹੈਲੀਕਾਪਟਰ ਵੀ ਕਬਜ਼ੇ ’ਚ ਲੈ ਲਿਆ ਇਹ ਪਹਿਲੀ ਵਾਰ ਹੈ, ਜਦੋਂ ਤਾਲੀਬਾਨ ਨੇ ਅਮਰੀਕੀ ਅਗਵਾਈ ਵਾਲੀ ਗਠਜੋੜ ਫੌਜ ਦੀ ਵਾਪਸੀ ਤੋਂ ਬਾਅਦ ਅਫਗਾਨਿਸਤਾਨ ’ਚ ਸ਼ੁਰੂ ਕੀਤੇ ਗਏ ਹਮਲੇ ਤੋਂ ਬਾਅਦ ਫੌਜ ਦੇ ਅੱਡੇ ਨੂੰ ਆਪਣੇ ਕਬਜ਼ੇ ’ਚ ਲੈ ਲਿਆ ।
ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਗਏ ਫੁਟੇਜ਼ ’ਚ ਕੁੰਦੁਜ ’ਚ ਸੁਰੱਖਿਆ ਬਲ ਦੇ ਕਈ ਜਵਾਨਾਂ ਨੂੰ ਤਾਲੀਬਾਨ ਦੇ ਸਾਹਮਣੇ ਆਤਮਸਮਰਪਣ ਕਰਦਿਆਂ ਦਿਖਾਇਆ ਗਿਆ ਹੈ ਟੋਲੋ ਨਿਊਜ਼ ਨੇ ਦੱਸਿਆ ਕਿ ਤਾਲੀਬਾਨ ਨੇ ਕੁੰਦੁਜ ’ਚ ਇੱਕ ਫੌਜ ਹੈਲੀਕਾਪਟਰ ਨੂੰ ਵੀ ਕਬਜ਼ੇ ’ਚ ਲੈ ਲਿਆ ਹੈ ਪਰ ਇਹ ਹੈਲੀਕਾਪਟਰ ਸੇਵਾ ’ਚ ਨਹੀਂ ਹੈ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ 2019 ’ਚ ਭਾਰਤ ਵੱਲੋਂ ਤੋਹਫ਼ੇ ’ਚ ਦਿੱਤਾ ਗਿਆ ਐਮਆਈ-35 ਅਟੈਕ ਹੈਲੀਕਾਪਟਰ ਹੈ ਸੋਸ਼ਲ ਮੀਡੀਆ ’ਤੇ ਮੁਹੱਈਆ ਤਸਵੀਰਾਂ ਅਨੁਸਾਰ ਹੈਲੀਕਾਪਟਰ ਦੇ ਰੋਟਰ ਬਲੇਡ ਨੂੰ ਹਟਾ ਦਿੱਤਾ ਗਿਆ ਹੈ।
ਕੁੰਦੁਜ ਦੀ ਤਾਜ਼ਾ ਘਟਨਾਵਾਂ ਦਾ ਜ਼ਿਕਰ ਕਰਦਿਆਂ ਸ਼ਾਂਸਦ ਸ਼ਾਹ ਖਾਨ ਸ਼ੇਰਜਾਦ ਨੇ ਟੋਲੋ ਨਿਊਜ਼ ਨੂੰ ਦੱਸਿਆ ਕਿ ਹਵਾਈ ਅੱਡਾ ਤੇ ਫੌਜ ਦੀ ਵਾਹਿਨੀ ਨੇ ਤਾਲੀਬਾਨ ਦੇ ਸਾਹਮਣੇ ਆਪਣੇ ਹਥਿਆਰ ਸੁੱਟ ਦਿੱਤੇ ਹਨ ਕੁੰਦੁਜ ਹਵਾਈ ਅੱਡੇ ’ਤੇ ਕਬਜ਼ਾ ਫਰਾਜ਼ਹ, ਬਦਖਸ਼ਾਂ ਤੇ ਬਲਗਾਨ ਸੂਬਿਆਂ ਦੇ ਕੇਂਦਰਾਂ ਤੋਂ ਅਫਗਾਨ ਸੁਰੱਖਿਆ ਬਲਾਂ ਦੀ ਵਾਪਸੀ ਤੋਂ ਬਾਅਦ ਹੋਇਆ ਹੈ।
ਸੂਤਰਾਂ ਨੇ ਦੱਸਿਆ ਕਿ ਬਦਖਸ਼ਾਂ ਪ੍ਰਾਂਤ ਦੇ ਕੇਂਦਰ ਫੈਜਾਬਾਦ ਨੂੰ ਖਾਲੀ ਕਰਾਉਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਤਖਰ ਦੇ ਫਰਖਰ ਜ਼ਿਲ੍ਹੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਉਹ ਤਾਲੀਬਾਨ ਦੇ ਹਮਲੇ ਦੀ ਲਪੇਟ ’ਚ ਆ ਗਏ ਤੇ ਜਵਾਨ ਮਾਰੇ ਗਏ ਫਰਾਹ ਸ਼ਹਿਰ ’ਚ ਵੀ ਭਿਆਨਕ ਲੜਾਈ ਦੀਆਂ ਖਬਰਾਂ ਹਲ ਅਧਿਕਾਰੀਆਂ ਨੇ ਦੱਸਿਆ ਕਿ ਫਰਾਹ ਹਵਾਈ ਅੱਡੇ ’ਤੇ ਹੁਣ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ