ਅਨਾੜੀ ਵਿਅਕਤੀ ਉਦੋਂ ਤੱਕ ਸਹੀ ਕੰਮ ਨਹੀਂ ਕਰਦਾ, ਜਦੋਂ ਤੱਕ ਉਸ ਨੂੰ ਝਿੜਕ ਨਾ ਪਵੇ ਕੀ ਅੱਜ ਸਾਡਾ ਅਤੇ ਸਰਕਾਰਾਂ ਦਾ ਵੀ ਇਹੀ ਹਾਲ ਨਹੀਂ? ਬਿਲਕੁੱਲ ਅੱਜ-ਕੱਲ੍ਹ ਸਾਰਿਆਂ ਦਾ ਅਜਿਹਾ ਹੀ ਹਾਲ ਹੈ ਸਰਕਾਰ ਅਤੇ ਰਾਜਪਾਲਾਂ ਦਾ ਵਿਵਾਦ ਵੀ ਇਸ ਦੀ ਇੱਕ ਉਦਾਹਰਨ ਹੈ ਜਦੋਂ ਰਾਜਪਾਲ ਨੂੰ ਲੱਗਿਆ ਕਿ ਹੁਣ ਮੇਰੀ ਸ਼ਿਕਾਇਤ ਹੋਣ ਜਾ ਰਹੀ ਹੈ, ਝੱਟ ਦੇਣੇ ਕਾਨੂੰਨ ਪਾਸ ਕਰ ਦਿੱਤਾ ਪਰ ਸੁਪਰੀਮ ਕੋਰਟ ਦੀ ਫਟਕਾਰ ਤੋਂ ਫਿਰ ਵੀ ਨਹੀਂ ਬਚ ਸਕੇ ਇਹੀ ਹਾਲਾਤ ਪ੍ਰਦੂਸ਼ਣ ਦੇ ਮਾਮਲੇ ’ਚ ਹੈ ਇਸ ਗੱਲ ਤੋਂ ਸਾਰੇ ਜਾਦੂ ਹਨ ਕਿ ਪ੍ਰਦੂਸ਼ਣ ਕਿਸੇ ਇੱਕ ਲਈ ਨਹੀਂ ਸਗੋਂ ਸਾਰਿਆਂ ਲਈ ਖਤਰਨਾਕ ਹੈ। (Pollution)
ਇਹ ਵੀ ਪੜ੍ਹੋ : ਮੈਕਸਵੈੱਲ ਦਾ ਤੂਫਾਨੀ ਦੋਹਰਾ ਸੈਂਕੜਾ, ਅਸਟਰੇਲੀਆ ਨੇ ਅਫਗਾਨਿਸਤਾਨ ਮੁੰਹੋਂ ਖੋਹੀ ਜਿੱਤ
ਇਸ ਨੂੰ ਹਰ ਹਾਲ ’ਚ ਰੋਕਣਾ ਹੀ ਹੋਵੇਗਾ ਇਹ ਅਜਿਹਾ ਜ਼ਹਿਰ ਹੈ ਕਿ ਸਾਹਾਂ ਜ਼ਰੀਏ ਸਾਡੇ ਸਰੀਰ ’ਚ ਜਾ ਰਿਹਾ ਹੈ ਜੀਵਨ ਜਿਉਣ ਲਈ ਇਸ ਨੂੰ ਰੋਕਣਾ ਹੀ ਇੱਕੋ ਇੱਕ ਰਸਤਾ ਹੈ, ਦੂਜਾ ਕੋਈ ਬਦਲ ਹੈ ਹੀ ਨਹੀਂ ਫਿਰ ਵੀ ਅਸੀਂ ਇਸ ਵੱਲ ਗੌਰ ਨਾ ਕਰਕੇ ਇੱਕ-ਦੂਜੇ ਦੇ ਸਿਰ ਠੀਕਰਾ ਭੰਨਦੇ ਹਾਂ ਹਰਿਆਣਾ, ਪੰਜਾਬ ਨੂੰ ਪ੍ਰਦੂਸ਼ਣ ਲਈ ਜਿੰਮੇਵਾਰ ਦੱਸਦਾ ਹੈ ਤਾਂ ਪੰਜਾਬ -ਦਿੱਲੀ ਨੂੰ, ਦਿੱਲੀ ਹਰਿਆਣਾ ਨੂੰ ਦੂਸ਼ਣਬਾਜ਼ੀ ਦੀ ਇਹ ਖੇਡ ਬਣ ਗਈ ਹੈ ਧੰਨਵਾਦ ਕਰਨਾ ਹੋਵੇਗਾ, ਮਾਣਯੋਗ ਸੁਪਰੀਮ ਕੋਰਟ ਦਾ, ਜਿਨ੍ਹਾਂ ਨੇ ਇਨ੍ਹਾਂ ਸਾਰੇ ਸੂਬਿਆਂ ਨੂੰ ਡੰਡਾ ਦਿਖਾਇਆ ਹੈ ਜਸਟਿਸ ਸੰਜੈ ਕਿਸ਼ਨ ਕੌਲ ਨੇ ਇਸ ’ਤੇ ਸਖ਼ਤ ਰਵੱਈਆ ਅਪਣਾਉਂਦਿਆਂ ਕਿਹਾ ਹੈ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਤੁਰੰਤ ਬੰਦ ਹੋਣ, ਇਸ ਲਈ ਸਥਾਨਕ ਐੱਸਐੱਚਓ ਨੂੰ ਜਿੰਮੇਵਾਰ ਠਹਿਰਾਇਆ ਜਾਵੇ। (Pollution)
ਜੇਕਰ ਇਸ ਤਰ੍ਹਾਂ ਉਪਾਅ ਨਹੀਂ ਕੀਤੇ ਗਏ ਤਾਂ ਫਿਰ ਮੈਂ ਬੁਲਡੋਜਰ ਚਲਾਊਂਗਾ ਤੇ 15 ਦਿਨਾਂ ਤੱਕ ਨਹੀਂ ਰੁਕਾਂਗਾ ਮਾਣਯੋਗ ਸੁਪਰੀਮ ਕੋਰਟ ਦੇ ਸਖਤ ਰਵੱਈਆ ਸ਼ਲਾਘਯੋਗ ਹੈ ਸ਼ਾਇਦ ਸੁਪਰੀਮ ਕੋਰਟ ਦੇ ਇਸ ਡੰਡੇ ਨਾਲ ਹੀ ਅਨਾੜੀ ਸਹੀ ਰਸਤੇ ’ਤੇ ਆ ਜਾਣ ‘ਅਨਾੜੀ’ ਸ਼ਬਦ ਦੀ ਵਰਤੋਂ ਇੱਥੇ ਪ੍ਰਦੂਸ਼ਣ ਫੈਲਾਉਣ ਵਾਲੇ ਲੋਕਾਂ ਅਤੇ ਉਨ੍ਹਾਂ ਨੂੰ ਰੋਕਣ ਲਈ ਠੋਸ ਕਦਮ ਨਾ ਚੁੱਕਣ ਵਾਲੀਆਂ ਸਰਕਾਰਾਂ ਲਈ ਵਰਤੋਂ ਕੀਤਾ ਗਿਆ ਹੈ, ਜੋ ਸਿਰਫ਼ ਡੰਡੇ ਦੇ ਡਰ ਨਾਲ ਹੀ ਸਹੀ ਰਸਤੇ ’ਤੇ ਚੱਲਦੇ ਹਨ ਤ੍ਰਾਸਦੀ ਇਹ ਹੈ ਕਿ ਪ੍ਰਦੂਸ਼ਣ ਦੀ ਇਹ ਸਮੱਸਿਆ ਹਰ ਸਾਲ ਅਕਤੂਬਰ-ਨਵੰਬਰ ’ਚ ਹੀ ਸਿਖਰਾਂ ’ਤੇ ਹੁੰਦੀ ਹੈ ਅਤੇ ਜਦੋਂ ਪ੍ਰਦੂਸ਼ਣ ਸਿਖਰ ’ਤੇ ਹੁੰਦਾ ਹੈ ਫਿਰ ਸਾਡੀ ਅੱਖ ਖੁੱਲ੍ਹਦੀ ਹੈ ਫਿਰ ਸਾਰੇ ਪ੍ਰਦੂਸ਼ਣ ’ਤੇ ਚਿੰਤਾ ਪ੍ਰਗਟ ਕਰਦੇ ਹਨ। (Pollution)
ਇਹ ਵੀ ਪੜ੍ਹੋ : ਦਿੱਲੀ ਕਾਨਫਰੰਸ ’ਚ ਬਿਜਲੀ ਮੰਤਰੀ ਹਰਭਜਨ ਨੇ ਸੈੱਸ ਵਸੂਲੇ ਜਾਣ ਦਾ ਮੁੱਦਾ ਚੁੱਕਿਆ
ਜਿਵੇਂ ਹੀ ਇਹ ਮਹੀਨੇ ਲੰਘਦੇ ਹਨ ਅਸੀਂ ਫਿਰ ਇੱਕ ਸਾਲ ਲਈ ਸਮੱਸਿਆ ਨੂੰ ਭੁੱਲ ਜਾਂਦੇ ਹਾਂ ਪ੍ਰਦੂਸ਼ਣ ਰੋਕਣ ਦਾ ਕੰਮ ਕੇਵਲ ਸਰਕਾਰਾਂ ਅਤੇ ਅਦਾਲਤਾਂ ਦਾ ਨਹੀਂ ਹੈ ਸਗੋਂ ਇਹਦੀ ਜਿੰਮੇਵਾਰੀ ਹਰੇਕ ਇਨਸਾਨ ਦੀ ਹੈ ਕਿਸਾਨਾਂ ਨੂੰ ਵੀ ਇਸ ਸੋਚ ਤੋਂ ਉਪਰ ਉੱਠਣਾ ਹੋਵੇਗਾ ਕਿ ਜਦੋਂ ਗੁਆਂਢ ਦੇ ਸਾਰੇ ਕਿਸਾਨ ਪਰਾਲੀ ਸਾੜ ਰਹੇ ਹਨ ਤਾਂ ਮੇਰੇ ਇਕੱਲੇ ਰੁਕਣ ਨਾਲ ਕੀ ਪ੍ਰਦੂਸ਼ਣ ਘੱਟ ਹੋਵੇਗਾ ਸਾਨੂੰ ਇਹ ਸੋਚ ਬਦਲਣੀ ਹੋਵੇਗੀ ਸਮਾਜ ’ਚ ਸੁਧਾਰ ਫਿਰ ਹੀ ਸੰਭਵ ਹੈ। ਜਦੋਂ ਹਰੇਕ ਵਿਅਕਤੀ ਦੂਜੇ ਦੇ ਸੁਧਰਨ ਦੀ ਉਮੀਦ ਕਰਨ ਤੋਂ ਪਹਿਲਾਂ ਖੁਦ ’ਚ ਸੁਧਾਰ ਕਰੇ ਲੋਕਾਂ ਦੀ ਜ਼ਿੰਦਗੀ ਨਾਲ ਸਬੰਧਿਤ ਮੁੱਦਿਆਂ ’ਤੇ ਤਾਂ ਘੱਟੋ-ਘੱਟ ਸਿਆਸਤ ਨਹੀਂ ਹੋਣੀ ਚਾਹੀਦੀ ਉਮੀਦ ਹੈ ਕਿ ਮਾਣਯੋਗ ਸੁਪਰੀਮ ਕੋਰਟ ਦੇ ਸਖਤ ਆਦੇਸ਼ ਨਾਲ ਸ਼ਾਇਦ ਸਰਕਾਰਾਂ ਕੁਝ ਸਖਤ ਕਦਮ ਚੁੱਕਣ ਤਾਂ ਕਿ ਅਸੀਂ ਅਗਲੇ ਸਾਲ ਇਨ੍ਹਾਂ ਦਿਨਾਂ ’ਚ ਸ਼ੁੱਧ ਤੇ ਸਾਫ਼ ਹਵਾ ’ਚ ਸਾਹ ਲੈ ਸਕੀਏ। (Pollution)