ਤੰਦਰੁਸਤ ਜ਼ਿੰਦਗੀ ਲਈ ਲਵੋ : ਪੌਸ਼ਟਿਕ ਖੁਰਾਕ

health0

ਤੰਦਰੁਸਤ ਜ਼ਿੰਦਗੀ ਲਈ ਲਵੋ : ਪੌਸ਼ਟਿਕ ਖੁਰਾਕ

Health media Canada  ਮਾਰਚ 2022 ਰਾਸ਼ਟਰੀ ਪੋਸ਼ਣ ਮਹੀਨੇ ਦੇ ਤੌਰ ’ਤੇ ਮਨਾਇਆ ਜਾ ਰਿਹਾ ਹੈ। ਸਾਲ 2022 ਦਾ ਥੀਮ ਹੈ ਗਲੋਬਲ ਸਭਿਆਚਾਰਾਂ ਦੇ ਹੈਲਦੀ ਫੂਡ ਦਾ ਸੁਆਦ ਲੈ ਕੇ ਸਿਹਤਮੰਦ ਜ਼ਿੰਦਗੀ ਜੀਓ। ਕਮਿਊਨਿਟੀ, ਸਰਕਾਰੀ, ਗੈਰ-ਸਰਕਾਰੀ ਪੱਧਰ ’ਤੇ ਅਵੇਅਰਨੈਸ ਪ੍ਰੋਗਰਾਮ ਰਾਹੀਂ ਪੋਸ਼ਟਿਕ ਖੁਰਾਕ ਲੈਣ ਅਤੇ ਜੰਕ ਫੂਡ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਜਾਣਕਾਰੀ ਦਿੱਤੀ ਜਾਂਦੀ ਹੈ। ਹਰ ਉਮਰ ’ਚ ਖੁਰਾਕ, ਖਾਣ-ਪੀਣ ਦੀਆਂ ਆਦਤਾਂ ਸੁਧਾਰਨ ’ਤੇ ਜ਼ੋਰ ਦਿੱਤਾ ਜਾਂਦਾ ਹੈ। ਅੱਜ ਦੀ ਤੇਜ਼ ਰਫਤਾਰ ਜਿੰਦਗੀ ਨੇ ਇਨਸਾਨ ਦੇ ਖਾਣ-ਪੀਣ ਦਾ ਰੂਟੀਨ ਵਿਗਾੜ ਦਿੱਤਾ ਹੈ। (Nutritious Diet )

ਪੌਸ਼ਟਿਕ ਭੋਜਨ ਸਰੀਰ ’ਤੇ ਮਨ ਦੀ ਪ੍ਰਕਿਰਿਆਵਾਂ ਨੂੰ ਨਿਯਮਿਤ ਕਰਨ ਲਈ ਐਨਰਜੀ ਪੈਦਾ ਕਰਦਾ ਹੈ। ਪੋਸ਼ਣ ਬਿਹਤਰ ਬੱਚਿਆਂ, ਸੁਰੱਖਿਅਤ ਗਰਭ ਅਤੇ ਗਰਭਵਤੀ ਔਰਤਾਂ ਦੀ ਸਿਹਤ, ਗੈਰ-ਸੰਚਾਰੀ ਰੋਗਾਂ ਦੇ ਖਤਰੇ ਨੂੰ ਘੱਟ ਕਰਦਾ ਹੈ। ਚੰਗੀ ਖੁਰਾਕ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਤਾਕਤ ਦੇ ਨਾਲ ਜਿੰਦਗੀ ਵਧਾ ਦਿੰਦੀ ਹੈ। ਬੱਚੇ ਦੇ ਜਨਮ ਤੋਂ ਬਾਅਦ ਪਹਿਲੇ ਲਗਾਤਾਰ ਛੇ ਮਹੀਨੇ ਮਾਂ ਦਾ ਦੁੱਧ ਜ਼ਰੂਰੀ ਹੈ, ਕਿਉਂਕਿ ਮਾਂ ਦਾ ਦੁੱਧ ਬੱਚੇ ਦੇ ਆਮ ਰੋਗ ਦਸਤ, ਸਾਹ-ਨਲੀ ਦੀ ਲਾਗ, ਐਲਰਜੀ, ਮੋਟਾਪਾ, ਡਾਇਬਟੀਜ਼, ਵਗੈਰਾ ਦੇ ਖਤਰੇ ਨੂੰ ਘੱਟ ਕਰਕੇ ਲੰਬੀ ਜਿੰਦਗੀ ਲਈ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਂਦਾ ਹੈ ਅਤੇ ਮਾਂ ਨੂੰ ਛਾਤੀ ਦੇ ਕੈਂਸਰ ਤੋਂ ਬਚਾਉਂਦਾ ਹੈ।

ਤੰਦਰੁਸਤ ਮਨ-ਸਰੀਰ ਲਈ ਸਰੀਰ ਨੂੰ ਪੌਸ਼ਟਿਕ ਤੱਤ ਪ੍ਰੋਟੀਨ, ਫੈਟ, ਕਾਰਬੋਹਾਈਡ੍ਰੇਟਸ, ਵਿਟਾਮਿਨ ਅਤੇ ਮਿਨਰਲਜ਼ ਦੀ ਲੋੜ ਹੁੰਦੀ ਹੈ। ਹੈਲਦੀ ਲਾਈਫ ਲਈ ਐਫਡੀਏ ਦੀ ਅਪਡੇਟਿਡ ਜਾਣਕਾਰੀ ਅਨੁਸਾਰ ਡੇਲੀ ਕੈਲਸ਼ੀਅਮ-1300 ਮਿਲੀਗ੍ਰਾਮ, ਖੁਰਾਕੀ ਫਾਈਬਰ-28 ਐਮਜੀ, ਫੈਟ-78 ਐਮਜੀ, ਮੈਗਨੀਸ਼ੀਅਮ-420 ਐਮਜੀ, ਮੈਗਨੀਜ਼-2.3 ਐਮਜੀ, ਫਾਸਫੋਰਸ-1250 ਐਮਜੀ, ਪੋਟਾਸ਼ੀਅਮ-4700 ਐਮਜੀ, ਵਿਟਾਮਿਨ ਸੀ-90 ਐਮਜੀ, ਵਿਟਾਮਿਨ ਡੀ-20 ਐਮਸੀਜੀ, ਵਿਟਾਮਿਨ ਕੇ-120 ਐਮਸੀਜੀ, ਵਿਟਾਮਿਨ ਏ-900 ਐਮਸੀਜੀ, ਵਿਟਾਮਿਨ ਬੀ 6-1.7 ਐਮਜੀ, ਵਿਟਾਮਿਨ ਬੀ 12-2.4 ਐਮਸੀਜੀ, ਵਿਟਾਮਿਨ ਈ-15 ਐਮਜੀ ਐਲਫਾ-ਟੋਕੋਫੀਰੋਲ, ਜ਼ਿੰਕ-11 ਮਿਲੀਗ੍ਰਾਮ, ਸੋਡੀਅਮ-2300 ਐਮਜੀ, ਐਡਿਡ ਸੂਗਰ-50 ਗ੍ਰਾਮ ਦੱਸੀ ਗਈ ਹੈ।

ਤੰਦਰੁਸਤ ਜਿੰਦਗੀ ਲਈ ਪੋਸ਼ਟਿਕ ਭੋਜਨ ਜ਼ਰੂਰੀ:

ਪ੍ਰੈਗਨੈਂਸੀ ਦੌਰਾਨ ਗਰਭਵਤੀ ਮਾਂ ਅਤੇ ਗਰਭ ਨੂੰ ਚੰਗੇ ਪੋਸ਼ਣ ਦੀ ਲੋੜ ਹੁੰਦੀ ਹੈ। ਗਰਭਵਤੀ ਔਰਤਾਂ ਨੂੰ ਆਪਣੀ ਰੂਟੀਨ ’ਚ ਦੁੱਧ, ਪਨੀਰ , ਦਾਲਾਂ, ਸੋਇਆਬੀਨ, ਸਲਾਦ, ਹਰੀਆਂ ਸਬਜ਼ੀਆਂ, ਤਾਜ਼ੇ ਫੱਲ, ਫੱਲਾਂ ਦਾ ਰਸ, ਮਿਕਸ ਵੈਜ਼ੀਟੇਬਲ ਅਤੇ ਕਾਲੇ ਛੋਲਿਆਂ ਦਾ ਸੂਪ, ਨਿੰਬੂ ਪਾਣੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਪ੍ਰੈਗਨੈਂਸੀ ਦੌਰਾਨ ਆਸਾਨੀ ਨਾਲ ਹਜ਼ਮ ਹੋਣ ਵਾਲੀ ਖੁਰਾਕ ਲੈਣੀ ਚਾਹੀਦੀ ਹੈ।
ਬੱਚੇ ਦੀ ਸਿਹਤ ਅਤੇ ਪੋਸ਼ਣ ਲਈ ਪਹਿਲੇ ਛੇ ਮਹੀਨੇ ਮਾਂ ਨੂੰ ਆਪਣਾ ਦੁੱਧ ਹੀ ਪਿਆਉਣਾ ਚਾਹੀਦਾ ਹੈ। ਮਾਂ ਦੇ ਦੁੱਧ ’ਚ ਮੌਜੂਦ ਕੋਲੋਸਟਰਮ, ਜੋ ਬੱਚੇ ਨੂੰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ। ਬੱਚੇ ਦੀ ਵਧਦੀ ਉਮਰ ਦੇ ਨਾਲ-ਨਾਲ ਚਾਵਲ, ਉਬਲਿਆ ਆਲੂ, ਕੇਲਾ, ਸੂਜ਼ੀ ਦੀ ਖੀਰ ਹੈਲਦੀ ਸਨੈਕਸ ਸ਼ੁਰੂ ਕਰ ਦਿਓ।

healthy-food-1487647_1280

ਨਾਸ਼ਤੇ ਵਾਲੇ ਸੀਰੀਅਲ ’ਚ ਨਟਸ ਭਾਵ ਬਾਦਾਮ, ਪੰਪਕਿਨ ਅਤੇ ਸਨਫਲਾਵਰ ਸੀਡਜ਼, ਅੰਦਰ ਲੋਡਿਡ ਵਿਟਾਮਿਨ ਈ, ਫਾਈਬਰ, ਮੈਗਨੀਸ਼ੀਅਮ, ਅਤੇ ਦਹੀਂ ’ਚ ਪੱਕਿਆ ਕੇਲਾ ’ਤੇ ਬੇਰੀਜ਼ ਮਿਕਸ ਕਰਕੇ ਇਸਤੇਮਾਲ ਕਰੋ। ਘੱਟ ਕੈਲੋਰੀ ਵਾਲੀ ਖੁਰਾਕ ਸੈਟ ਕਰੋ।
ਕੁਕਿੰਗ ’ਚ ਐਕਸਟਰਾ ਵਿਰਜ਼ਿਨ ਓਲਿਵ ਆਇਲ, ਹੋਲ-ਗ੍ਰੇਨ ਆਟਾ, ਬਰਾਊੁਨ ਚਾਵਲ, ਹੋਲ ਵੀਟ ਬ੍ਰੈਡ, ਧਨੀਆ, ਪੁਦੀਨਾ, ਲਸਣ, ਅਦਰਕ, ਕਾਲੀ ਮਿਰਚ, ਸੌਂਫ, ਛੋਟੀ-ਵੱਡੀ ਇਲਾਚੀ, ਐਪਲ ਸਾਈਡਰ ਵਿਨੇਗਰ, ਵਰਤੋਂ ਕਰੋ।
ਤੰਦਰੁਸਤ ਮਨ ਅਤੇ ਸਰੀਰ ਲਈ ਚੰਗੀ ਖੁਰਾਕ-ਨੀਂਦ ਦੇ ਨਾਲ-ਨਾਲ ਰੋਜ਼ਾਨਾ ਵਰਕ-ਆਉੂਟ, ਤੇਜ਼ ਸੈਰ, ਯੋਗਾ ਅਤੇ ਮੇਡੀਟੇਸ਼ਨ ਦੀ ਆਦਤ ਪਾ ਲਵੋ।
ਜੰਕ-ਫੂਡ ਜ਼ਿਆਦਾ ਸ਼ੂਗਰੀ ਡਿ੍ਰੰਕਸ, ਨਮਕ ਅਤੇ ਅਲਕੋਹਲ, ਅਤੇ ਡ੍ਰਗਜ਼ ਦੀ ਓਵਰਡੋਜ਼ ਤੋਂ ਹਮੇਸ਼ਾ ਬਚੋ। ਹਰਬਲ ’ਤੇ ਗ੍ਰੀਨ-ਟੀ, ਬਿਨਾ ਚੀਨੀ ਕੌਫੀ ਲੈ ਸਕਦੇ ਹੋ।
ਅਨਿਲ ਧਿਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ