ਦੁਨੀਆਂ ਦੇ ਹਰੇਕ ਦੇਸ਼, ਰਾਜ, ਪਰਿਵਾਰ ਤੇ ਸੰਸਥਾ ਵਿਚ ਇਨਸਾਨਾਂ ਦੀ ਜਿੰਦਗੀ, ਸਿਹਤ, ਸਨਮਾਨ ਅਤੇ ਬਚਾਓ ਦੀ ਸਭ ਤੋਂ ਵੱਧ ਮਹੱਤਤਾ ਹੈ ਕਿਉਂਕਿ ਇਨਸਾਨਾਂ ਰਾਹੀਂ ਹੀ ਸੰਸਾਰ ਅਤੇ ਸਮਾਜ ਅੰਦਰ ਹਰੇਕ ਖੋਜ, ਨਿਰਮਾਣ, ਉੱਨਤੀ ਅਤੇ ਤਬਾਹੀ ਹੁੰਦੀ ਹੈ। ਸੱਚਾਈ ਹੈ ਕਿ ਜਿਸ ਦੇਸ਼ ਅੰਦਰ ਲੋਕ ਰਾਸ਼ਟਰ ਪ੍ਰੇਮੀ, ਸਮਾਜ ਸੁਧਾਰਕ, ਰਾਸ਼ਟਰ ਦੇ ਨਿਯਮਾਂ, ਅਸੂਲਾਂ ਅਤੇ ਆਪਣੇ ਫਰਜਾਂ, ਜੁੰਮੇਵਾਰੀਆਂ ਪ੍ਰਤੀ ਜਾਗਰੂਕ ਤੇ ਵਫਾਦਾਰ ਹਨ ਉਹ ਦੇਸ਼, ਸਮਾਜ ਹਮੇਸ਼ਾ ਸਿਹਤਮੰਦ, ਸੁਰੱਖਿਅਤ, ਸਨਮਾਨਿਤ ਅਤੇ ਖੁਸ਼ਹਾਲ ਹੁੰਦਾ ਹੈ।
ਇਸੇ ਕਰਕੇ ਉਸ ਦੇਸ਼ ਦੇ ਕਾਨੂੰਨ, ਨਿਯਮ, ਸਰਕਾਰਾਂ ਅਤੇ ਸਿੱਖਿਆ ਇਨਸਾਨ ਨੂੰ ਸਿਹਤਮੰਦ, ਸੁਰੱਖਿਅਤ ਤੇ ਅਨੁਸ਼ਾਸਿਤ ਕਰਨ ਲਈ ਯਤਨ ਕਰਦੀਆਂ ਹਨ। ਜਿਸ ਦੇਸ਼ ਦੇ ਨੌਜਵਾਨ ਅਤੇ ਵਿਦਿਆਰਥੀ ਕਾਨੂੰਨਾਂ, ਨਿਯਮਾਂ, ਅਸੂਲਾਂ, ਫਰਜਾਂ, ਜੁੰਮੇਵਾਰੀਆਂ, ਸਮੇਂ ਦੀ ਕਦਰ ਕਰਨਾ, ਅਨੁਸ਼ਾਸਨ, ਸਿਹਤ, ਵਫਾਦਾਰੀਆਂ, ਸਨਮਾਨ ਅਤੇ ਦੇਸ਼ ਦੀ ਪ੍ਰਾਪਰਟੀ ਦੀ ਰੱਖਿਆ ਲਈ ਵਫਾਦਾਰ ਹਨ ਉਹ ਦੇਸ਼ ਅੰਦਰ ਸੱਮਸਿਆਵਾਂ, ਅਪਰਾਧ, ਲੜਾਈਆਂ-ਝਗੜੇ, ਧਰਨੇ, ਹੜਤਾਲਾਂ, ਬਿਮਾਰੀਆਂ, ਸੜਕ ਅਤੇ ਦੂਸਰੇ ਹਾਦਸੇ ਬਹੁਤ ਘੱਟ ਹੁੰਦੇ ਹਨ ਪਰ ਜਿਸ ਦੇਸ਼ ਅੰਦਰ ਅਧਿਕਾਰਾਂ, ਲਾਭ, ਇੱਛਾਵਾਂ, ਹੱਕਾਂ, ਆਰਾਮ ਪ੍ਰਸਤੀ, ਛੁੱਟੀਆਂ, ਧਨ-ਦੌਲਤ ਦਾ ਲਾਲਚ।
ਪ੍ਰਤੀ ਲੋਕ ਅਤੇ ਵਿਦਿਆਰਥੀ ਵੱਧ ਆਕਰਸ਼ਿਤ ਹੁੰਦੇ ਹਨ ਉੱਥੇ ਅਪਰਾਧ ਤੇ ਸਮੱਸਿਆਵਾਂ, ਬਿਮਾਰੀਆਂ ਅਤੇ ਹਾਦਸੇ ਲਗਾਤਾਰ ਵਧਦੇ ਰਹਿੰਦੇ ਹਨ। ਇਸ ਲਈ ਵਿਦਿਆਰਥੀਆਂ, ਨੌਜਵਾਨਾਂ ਅਤੇ ਨਾਗਰਿਕਾਂ ਦਾ ਸੁਚੇਤ, ਵਫਾਦਾਰ ਅਤੇ ਫਰਜਾਂ ਅਤੇ ਜੁੰਮੇਵਾਰੀਆਂ ਪ੍ਰਤੀ ਕਰਮਯੋਗ, ਨਿਯਮਾਂ ਅਤੇ ਅਸੂਲਾਂ ਦੀ ਇਮਾਨਦਾਰੀ ਨਾਲ ਪਾਲਣਾ ਕਰਨ, ਦੇਸ਼, ਵਾਤਾਵਰਨ ਅਤੇ ਲੋਕਾਂ ਨੂੰ ਪਿਆਰ ਕਰਨ ਦਾ ਜਜਬਾ ਬਚਪਨ ਵਿੱਚ ਪੈਦਾ ਹੋ ਜਾਵੇ ਤਾਂ ਉਹ ਦੇਸ਼ ਹਮੇਸ਼ਾ ਹਰ ਪੱਖੋਂ ਸੁਰੱਖਿਅਤ ਤੇ ਖੁਸ਼ਹਾਲ ਹੋਵੇਗਾ।
ਇਹ ਵੀ ਪੜ੍ਹੋ : ਨਹਿਰ ‘ਚ ਡੁੱਬਣ ਨਾਲ 2 ਨੌਜਵਾਨਾਂ ਦੀ ਮੌਤ
ਸਾਡੇ ਦੇਸ਼ ਭਾਰਤ ਅੰਦਰ ਪੁਰਾਤਨ ਸਮੇਂ ਇਹਨਾਂ ਮਹਾਨ ਜੁੰਮੇਵਾਰੀਆਂ ਤੇ ਨਿਯਮਾਂ, ਅਸੂਲਾਂ ਮਰਿਆਦਾਵਾਂ ‘ਤੇ ਹੀ ਕਾਰਜ ਹੁੰਦੇ ਸਨ ਤਾਂ ਹੀ ਦੇਸ਼ ਦਾ ਇਤਿਹਾਸ ਕੁਰਬਾਨੀਆਂ, ਵਫਾਦਾਰੀਆਂ, ਤਿਆਗ, ਪ੍ਰੇਮ, ਸਿਹਤ, ਸਨਮਾਨ, ਵਫਾਦਾਰੀਆਂ ਅਤੇ ਅਨੁਸ਼ਾਸਨ ਦੀ ਗਵਾਹੀ ਦਿੰਦਾ ਹੈ ਪਰ ਇਸ ਸਮੇਂ ਭਾਰਤ ਦੁਨੀਆਂ ਦੇ ਸਭ ਤੋਂ ਵੱਧ ਬਿਮਾਰੀਆਂ, ਅਪਰਾਧਾਂ, ਝਗੜਿਆਂ, ਸਮੱਸਿਆਵਾਂ, ਹੜਤਾਲਾਂ, ਹੱਕਾਂ ਅਤੇ ਅਧਿਕਾਰਾਂ ਦੀਆਂ ਸਮੱਸਿਆਵਾਂ ਵਿੱਚ ਪ੍ਰਸਿੱਧ ਹੋ ਰਿਹਾ ਹੈ ਅਤੇ ਦੁਨੀਆ ਦੇ ਵਿਦਵਾਨ ਲੋਕ ਮਹਿਸੂਸ ਕਰਦੇ ਹਨ ਕਿ ਭਾਰਤ ਤਬਾਹੀ ਤੇ ਬਰਬਾਦੀ ਵੱਲ ਵਧ ਰਿਹਾ ਹੈ ਕਿਉਂਕਿ 90 ਪ੍ਰਤੀਸ਼ਤ ਲੋਕ ਦੇਸ਼ ਤੇ ਨਿਯਮਾਂ ਦੇ ਵਿਰੁੱਧ ਹਨ।
ਭਾਰਤ ਅੰਦਰ ਸਿਹਤ, ਸਿੱਖਿਆ, ਸੁਰੱਖਿਆ ਅਤੇ ਸਨਮਾਨ ਦੀ ਥਾਂ ਇਹਨਾਂ ਦਾ ਵਿਪਾਰੀਕਰਨ, ਲੁੱਟਮਾਰ ਕਰਨ, ਗਰੀਬਾਂ ਦੇ ਅਧਿਕਾਰਾਂ ਤੇ ਹੱਕਾਂ ਦੀ ਤਬਾਹੀ ਵਧ ਰਹੀ ਹੈ। ਇਮਾਰਤਾਂ, ਲੀਡਰਾਂ, ਨੇਤਾਵਾਂ, ਲੋਕਾਂ ਦੀ ਸੱਮਸਿਆਵਾਂ ਅਤੇ ਦੇਸ਼ ਨੂੰ ਉੱਨਤੀ, ਤਰੱਕੀ, ਖੁਸ਼ਹਾਲੀ ਵੱਲ ਲੈ ਕੇ ਜਾਣ ਵਾਲੇ ਮੰਤਰੀ, ਉਨਾਂ ਦੇ ਪਰਿਵਾਰਾਂ, ਉਨ੍ਹਾਂ ਦੀਆਂ ਕੋਠੀਆਂ, ਜਾਨਵਰਾਂ ਦੀ ਰੱਖਿਆ ਹਿੱਤ ਹੀ ਦੇਸ਼ ਦਾ 50 ਪ੍ਰਤੀਸ਼ਤ ਧਨ ਅਤੇ ਬਲ ਬਰਬਾਦ ਹੋ ਰਿਹਾ ਹੈ ਅਤੇ ਵਿਦਿਆਰਥੀ ਸਿੱਖਿਆ ਸੰਸਥਾਵਾਂ ਵਿਖੇ ਸੈਰ ਕਰਕੇ, ਕਾਪੀਆਂ ਭਰਕੇ, ਸਮਾਂ ਤੇ ਧਨ ਬਰਬਾਦ ਕਰ ਰਹੇ ਹਨ ਸਰਕਾਰ ਵੀ ਨਹੀਂ ਚਾਹੁੰਦੀ।
ਕਿ ਲੋਕ ਪੜ੍ਹ-ਲਿਖ ਕੇ ਜੁੰਮੇਵਾਰ ਨਾਗਰਿਕ ਬਣਨ ਸਗੋਂ ਮੱਦਦ, ਦਾਨ ਤੇ ਸਹਾਇਤਾ ਦੇ ਰੂਪ ਵਿੱਚ ਬਚਪਨ ਵਿੱਚ ਹੀ ਰੋਟੀ ਤੋਂ ਲੈ ਕੇ ਕੱਪੜਿਆਂ ਤੇ ਕਾਪੀਆਂ ਕਿਤਾਬਾਂ ਤੱਕ ਬਿਨਾ ਮਿਹਨਤ ਦੇ, ਬੇਈਮਾਨੀ ਨਾਲ ਡਿਗਰੀਆਂ ਪ੍ਰਾਪਤ ਕਰਨ ਦੀ ਆਦਤ ਵਿਦਿਆਰਥੀਆਂ ਨੂੰ ਨਿਕੰਮਾ ਬਣਾ ਰਹੀ ਹੈ ਲੋਕ ਹੁਣ ਕੱਪੜਿਆਂ, ਰੋਟੀ, ਅਨਾਜ, ਦਵਾਈਆਂ ਦੀ ਮੁਫਤ ਮੰਗ ਹਿੱਤ ਦਰ-ਦਰ ਠ੍ਹੋਕਰਾਂ ਖਾ ਰਹੇ ਹਨ ਪਰ ਉਨ੍ਹਾਂ ਨੂੰ ਕੰਮ ਤੇ ਕਮਾਈ ਹਿੱਤ ਸਿੱਖਿਅਕ ਨਹੀਂ ਕੀਤਾ ਜਾ ਰਿਹਾ।
ਇਹ ਵੀ ਪੜ੍ਹੋ : ਗੈਂਗਸਟਰ ਹਰਪ੍ਰੀਤ ਸਿੰਘ ਭਾਊ ਗ੍ਰਿਫਤਾਰ
ਸਦੀਆਂ ਤੋਂ ਜਾਨਵਰਾਂ-ਪੰਛੀਆਂ ਨੇ ਵੀ ਆਪਣੇ ਯਤਨ ਨਹੀਂ ਤਿਆਗੇ ਉਹ ਵਾਰ-ਵਾਰ, ਸਾਰੀ ਜਿੰਦਗੀ ਯਤਨ ਕਰਦੇ ਰਹਿੰਦੇ ਹਨ ਪਰ ਇਨਸਾਨ ਆਜ਼ਾਦੀ ਮਗਰੋਂ ਮੁਫਤ ਦੇ ਖਾਣੇ, ਮੱਦਦ, ਸਹਾਇਤਾ ਤੇ ਆਰਾਮ ਦੀ ਆਦਤ ਕਰਕੇ ਤੁਰਨ, ਦੌੜਣ, ਕੰਮ ਕਰਨ, ਠੀਕ ਖਾਣਾ, ਠੀਕ ਸੌਣਾ, ਕਾਰਜ ਕਰਨ, ਵਫਾਦਾਰੀਆਂ ਤੇ ਜੁੰਮੇਵਾਰੀਆਂ ਤੇ ਫਰਜਾਂ ਤੋਂ ਦੂਰ ਹੋ ਰਿਹਾ ਹੈ ਵਿਦਿਆਰਥੀ ਜੋ ਮਾਪਿਆਂ ਅਤੇ ਅਧਿਆਪਕਾਂ ਦੇ ਪੈਰੀਂ ਹੱਥ ਲਾਉਂਦੇ ਸਨ ਅੱਜ ਅੱਗੋਂ ਬੋਲ ਰਹੇ ਹਨ ਅਤੇ ਕਤਲ ਕਰ ਰਹੇ ਹਨ। ਸੰਵਿਧਾਨ ਕਾਨੂੰਨ, ਨਿਯਮਾਂ ਦੀ ਪਾਲਣਾ ਤੇ ਸਨਮਾਨ ਕਰਨ ਦੀ ਥਾਂ ਉਸਨੂੰ ਧਰਨਿਆਂ, ਹੜਤਾਲਾਂ, ਸਾੜ-ਫੂਕ ਨਾਲ ਤਬਾਹ ਕੀਤਾ ਜਾ ਰਿਹਾ ਹੈ।
ਇਸੀ ਕਰਕੇ ਦੇਸ਼ ਅੰਦਰ ਹਰ ਸਾਲ ਕਰੋੜਾਂ ਲੋਕ ਸੜਕ ਹਾਦਸਿਆਂ, ਬਿਮਾਰੀਆਂ, ਅਪਰਾਧਾਂ, ਕਤਲਾਂ, ਖੁਦਕੁਸ਼ੀਆਂ, ਘਟੀਆ ਸੋਚ, ਲਾਲਚ, ਬੇਚੈਨੀ ਤੇ ਤਨਾਓ ਕਰਕੇ ਬੇਮੌਤ ਮਰ ਰਹੇ ਹਨ ਪਰ ਨਾ ਸੁੱਰਖਿਆ ਮਿਲ ਰਹੀ ਹੈ, ਨਾ ਸਿੱਖਿਆ, ਨਾ ਇਨਸਾਫ ਤੇ ਨਾ ਸਨਮਾਨ। ਨੇਤਾ ਜੀ ਸੁਭਾਸ਼ ਚੰਦਰ ਜੀ ਨੇ ਠੀਕ ਕਿਹਾ ਸੀ ਕਿ ਆਜ਼ਾਦੀ ਮਗਰੋਂ ਹਰੇਕ ਨਾਗਰਿਕ ਤੇ ਨੌਜਵਾਨ ਨੂੰ ਸਾਲ ਵਿੱਚ ਦੋ ਮਹੀਨੇ ਦੀ ਆਰਮੀ ਟਰੇਨਿੰਗ ਹੋਵੇ, ਵੋਟਾਂ ਪੈਣ ਤੋਂ ਪਹਿਲਾਂ ਦੋ ਸਾਲ ਲਈ ਦੇਸ਼ ਅੰਦਰ ਰਾਸ਼ਟਰਪਤੀ ਰਾਜ ਲਾਗੂ ਹੋਵੇ ਅਤੇ ਕਾਨੂੰਨ ਦੀ ਸਥਾਪਨਾ ਲਈ ਸਰਕਾਰਾਂ ਅੰਦਰ ਇਮਾਨਦਾਰ ਲੋਕ ਚੁਣੇ ਜਾਣ, ਪਾਰਟੀਆਂ ਨਹੀਂ।