ਤਾਜ਼ ਮਹਿਲ ‘ਤੇ ਮਾਲਿਕਾਨਾ ਹੱਕ ਜਤਾਉਣ | Taj Mahal
ਨਵੀਂ ਦਿੱਲੀ (ਏਜੰਸੀ)। ਵਾਲਾ ਸੁੰਨੀ ਵਕਫ ਬੋਰਡ ਸੁਪਰੀਮ ਕੋਰਟ ‘ਚ ਆਪਣੇ ਦਾਅਵੇ ਦੇ ਸਮੱਰਥਨ ‘ਚ ਅੱਜ ਕੋਈ ਦਸਤਾਵੇਜ਼ੀ ਸਬੂਤ ਪੇਸ਼ ਨਹੀਂ ਕਰ ਸਕਿਆ ਵਕਫ ਬੋਰਡ ਨੇ ਆਪਣੀ ਦਾਅਵੇਦਾਰੀ ‘ਤੇ ਨਰਮ ਰਵੱਈਆ ਅਪਣਾਉਂਦਿਆਂ ਕਿਹਾ ਕਿ ਤਾਜ਼ ਮਹਿਲ ਦਾ ਅਸਲ ਮਾਲਿਕ ਖੁਦਾ ਹੈ ਜਦੋਂ ਕੋਈ ਸੰਪੱਤੀ ਵਕਫ ਨੂੰ ਦਿੱਤੀ ਜਾਂਦੀ ਹੈ ਤਾਂ ਉਹ ਖੁਦਾ ਦੀ ਸੰਪੱਤੀ ਬਣ ਜਾਂਦੀ ਹੈ।
ਇਸ ਤੋਂ ਪਹਿਲਾਂ ਵਕਫ ਬੋਰਡ ਦਾ ਦਾਅਵਾ ਸੀ ਕਿ ਉਹ ਤਾਜ਼ ਮਹਿਲ ਦਾ ਮਾਲਿਕ ਹੈ ਅਤੇ ਉਸ ਕੋਲ ਇਸ ਦੇ ਸਮੱਰਥਨ ‘ਚ ਦਸਤਾਵੇਜ਼ੀ ਸਬੂਤ ਮੌਜ਼ੂਦ ਹਨ। ਵਕਫ ਬੋਰਡ ਨੇ ਮੁੱਖ ਜੱਜ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਸਾਹਮਣੇ ਕਿਹਾ ਕਿ ਉਸ ਨੂੰ ਤਾਜ਼ ਮਹਿਲ ਨੂੰ ਭਾਰਤੀ ਪੁਰਾਤੱਤ ਸਰਵੇਖਣ (ਏਐਸਆਈ) ਦੀ ਦੇਖ-ਰੇਖ ‘ਚ ਬਣਾਏ ਰੱਖਣ ‘ਚ ਕੋਈ ਦਿੱਕਤ ਨਹੀਂ ਹੈ, ਪਰ ਨਮਾਜ਼ ਅਤੇ ਉਰਸ ਜਾਰੀ ਰੱਖਣ ਦਾ ਬੋਰਡ ਦਾ ਅਧਿਕਾਰ ਕਾਇਮ ਰਹੇ ਇਸ ‘ਤੇ ਏਐਸਆਈ ਨੇ ਅਧਿਕਾਰੀਆਂ ਤੋਂ ਆਦੇਸ਼ ਲੈਣ ਲਈ ਸਮਾਂ ਮੰਗਿਆ ਮਾਮਲੇ ਦੀ ਅਗਲੀ ਸੁਣਵਾਈ 27 ਜੁਲਾਈ ਨੂੰ ਹੋਵੇਗੀ।
ਇਹ ਵੀ ਪੜ੍ਹੋ : ਸ਼ਾਹਿਦ ਕਪੂਰ ਦੀ ਵੈੱਬ ਸੀਰੀਜ ‘ਫਰਜੀ’ ਦੇਖ ਕੇ ਛਾਪ ਦਿੱਤੇ ਨਕਲੀ ਨੋਟ
ਜ਼ਿਕਰਯੋਗ ਹੈ ਕਿ ਹਾਈ ਕੋਰਟ ਨੇ ਏਐਸਆਈ ਦੀ ਪਟੀਸ਼ਨ ‘ਤੇ ਪਿਛਲੇ ਹਫਤੇ ਸੁਣਵਾਈ ਦੌਰਾਨ ਕਿਹਾ ਸੀ ਕਿ ਮੁਗਲਕਾਲ ਦਾ ਅੰਤ ਹੋਣ ਦੇ ਨਾਲ ਹੀ ਤਾਜ (Taj Mahal) ਮਹਿਲ ਅਤੇ ਹੋਰ ਇਤਿਹਾਸਕ ਇਮਾਰਤਾਂ ਅੰਗਰੇਜ਼ਾਂ ਨੂੰ ਦਿੱਤੀਆਂ ਗਈਆਂ ਸਨ ਆਜ਼ਾਦੀ ਤੋਂ ਬਾਅਦ ਇਹ ਸਮਾਰਕ ਸਰਕਾਰ ਕੋਲ ਹੈ ਅਤੇ ਏਐਸਆਈ ਇਸ ਦੀ ਦੇਖਭਾਲ ਕਰ ਰਿਹਾ ਹੈ ਪਰ ਬੋਰਡ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਬੋਰਡ ਦੇ ਪੱਖ ‘ਚ ਸ਼ਾਹਜਹਾਂ ਨੇ ਹੀ ਤਾਜ ਮਹਿਲ ਦਾ ਵਕਫਨਾਮਾ ਤਿਆਰ ਕਰਵਾਇਆ ਸੀ।
ਇਸ ‘ਤੇ ਬੈਂਚ ਨੇ ਤੁਰੰਤ ਕਿਹਾ ਸੀ ਤੁਸੀਂ ਸਾਨੂੰ ਸ਼ਾਹਜਹਾਂ ਦੇ ਦਸਤਖਤ ਵਾਲੇ ਦਸਤਾਵੇਜ਼ ਵਿਖਾ ਦਿਓ ਵਕਫ ਬੋਰਡ ਦੀ ਅਪੀਲ ‘ਤੇ ਅਦਾਲਤ ਨੇ ਉਸ ਨੂੰ ਇੱਕ ਹਫਤੇ ਦੀ ਮੋਹਲਤ ਦੇ ਦਿੱਤੀ, ਪਰ ਇੱਕ ਹਫਤੇ ਬਾਅਦ ਅੱਜ ਬੋਰਡ ਸਬੂਤ ਪੇਸ਼ ਕਰਨ ‘ਚ ਨਾਕਾਮ ਰਿਹਾ ਤਾਜ ਮਹਿਲ ਦੇ ਮਾਲਿਕਾਨਾ ਹੱਕ ਸਬੰਧੀ ਸੁਣਵਾਈ ਦੌਰਾਨ ਮੁੱਖ ਜੱਜ ਨੇ ਕਿਹਾ ਸੀ ਕਿ ਇਹ ਕੌਣ ਭਰੋਸਾ ਕਰੇਗਾ ਕਿ ਤਾਜ ਮਹਿਲ ਵਕਫ ਬੋਰਡ ਦੀ ਸੰਪੱਤੀ ਹੈ । ਇਸ ਤਰ੍ਹਾਂ ਦੇ ਮਾਮਲਿਆਂ ‘ਚ ਅਦਾਲਤ ਦਾ ਸਮਾਂ ਬਰਬਾਦ ਨਹੀਂ ਕੀਤਾ ਜਾਣਾ ਚਾਹੀਦਾ।